ਆਨੰਦ ਮਹਿੰਦਰਾ ਨੇ ਲੱਭ ਲਿਆ 'ਜੁੱਤੀਆਂ ਦਾ ਡਾਕਟਰ', ਦਿਤਾ ਵਿਸ਼ੇਸ਼ ਆਫ਼ਰ
Published : May 2, 2018, 3:47 am IST
Updated : May 2, 2018, 3:47 am IST
SHARE ARTICLE
Anand Mahindera
Anand Mahindera

ਮੋਚੀ ਨਰਸੀਰਾਮ ਦੇ ਬਾਰੇ 'ਚ ਟਵੀਟ ਕਰਦੇ ਹੋਏ ਮਹਿੰਦਰਾ ਨੇ ਲਿਖਿਆ ਕਿ ਹਰਿਆਣਾ 'ਚ ਸਾਡੀ ਟੀਮ ਉਨ੍ਹਾਂ ਨਾਲ ਮਿਲੀ ਅਤੇ ਪੁੱਛਿਆ ਕਿ ਅਸੀਂ ਕਿਵੇਂ ਉਸ ਦੀ ਮਦਦ ਕਰ ਸਕਦੇ ਹਾਂ।

ਨਵੀਂ ਦਿੱਲੀ, 1 ਮਈ : ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਕੁਝ ਦਿਨ ਪਹਿਲਾ ਟਵਿਟਰ 'ਤੇ ਇਕ ਤਸਵੀਰ ਸ਼ੇਅਰ ਕਰਦੇ ਹੋਏ ਕਿਹਾ ਸੀ ਕਿ ਇਸ ਨਾਲ ਵਿਅਕਤੀ ਮੈਨਜਮੈਂਟ ਦੇ ਵਿਦਿਆਰਥੀਆਂ ਨੂੰ ਮਾਰਕੀਟਿੰਗ ਦੇ ਗੁਰ ਸਿੱਖਣੇ ਚਾਹੀਦੇ ਹਨ। ਆਨੰਦ ਨੇ ਜੋ ਤਸਵੀਰ ਸ਼ੇਅਰ ਕੀਤੀ ਸੀ ਉਸ 'ਚ ਇਕ ਮੋਚੀ ਨੇ ਸੜਕ 'ਤੇ ਲੱਗੀ ਆਪਣੀ ਦੁਕਾਨ 'ਤੇ ਇਕ ਬੈਨਰ ਲਗਾਇਆ ਹੋਇਆ ਸੀ, 'ਜ਼ਖਮੀ ਜੁੱਤੀਆਂ ਦਾ ਹਸਪਤਾਲ'। ਮੋਚੀ ਨੇ ਆਨੰਦ ਮਹਿੰਦਰਾ ਨੂੰ ਬਹੁਤ ਪ੍ਰਭਾਵਿਤ ਕੀਤਾ ਅਤੇ ਉਸ ਦੀ ਮਦਦ ਲਈ ਅੱਗੇ ਆਏ।ਮੋਚੀ ਨਰਸੀਰਾਮ ਦੇ ਬਾਰੇ 'ਚ ਟਵੀਟ ਕਰਦੇ ਹੋਏ ਮਹਿੰਦਰਾ ਨੇ ਲਿਖਿਆ ਕਿ ਹਰਿਆਣਾ 'ਚ ਸਾਡੀ ਟੀਮ ਉਨ੍ਹਾਂ ਨਾਲ ਮਿਲੀ ਅਤੇ ਪੁੱਛਿਆ ਕਿ ਅਸੀਂ ਕਿਵੇਂ ਉਸ ਦੀ ਮਦਦ ਕਰ ਸਕਦੇ ਹਾਂ। ਸਾਧਾਰਣ ਜਿਹੇ ਨਰਸੀਰਾਮ ਨੇ ਪੈਸੇ ਨਹੀਂ ਮੰਗੇ ਉਨ੍ਹਾਂ ਨੇ ਕੰਮ ਕਰਨ ਲਈ ਬਿਹਤਰ ਜਗ੍ਹਾ ਦੀ ਜ਼ਰੂਰਤ ਦੇ ਬਾਰੇ 'ਚ ਦੱਸਿਆ। 

Anand MahinderaAnand Mahindera

ਮਹਿੰਦਰਾ ਨੇ ਅੱਗੇ ਲਿਖਿਆ ਕਿ ਉਨ੍ਹਾਂ ਨੇ ਮੁੰਬਈ ਦੀ ਆਪਣੀ ਡਿਜ਼ਾਇਨ ਸਟੂਡੀਓ ਟੀਮ ਨਾਲ ਚੱਲਦੀ ਫਿਰਦੀ ਦੁਕਾਨ ਡਿਜ਼ਾਇਨ ਕਰਨ ਨੂੰ ਕਿਹਾ।
ਮਹਿੰਦਰਾ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਡਿਜ਼ਾਇਨ ਨਰਸੀਰਾਮ ਜੀ ਨੂੰ ਦਿਖਾਏ ਹਨ। ਉਨ੍ਹਾਂ ਨੇ ਟਵੀਟਰ ਯੂਜ਼ਰਾਂ ਤੋਂ ਵੀ ਆਇਡੀਆ ਮੰਗੇ। ਉਨ੍ਹਾਂ ਨੇ ਕਿਹਾ ਕਿ ਸੜਕ 'ਤੇ ਸਾਮਾਨ ਵੇਚਣ ਵਾਲਿਆਂ ਲਈ ਚੱਲਦੀਆਂ-ਫਿਰਦੀਆਂ ਦੁਕਾਨਾਂ ਬਣਾਈਆਂ ਜਾ ਸਕਦੀਆਂ ਹਨ ਜਿਸ ਨਾਲ ਸੁੰਦਰਤਾ ਵੀ ਬਣੀ ਰਹੇ ਅਤੇ ਉਨ੍ਹਾਂ ਦਾ ਕੰਮ ਵੀ ਬਿਹਤਰ ਤਰੀਕੇ ਨਾਲ ਹੋ ਸਕੇ।ਨਰਸੀਰਾਮ ਦੀ ਤਸਵੀਰ ਵਟਸਐਪ ਦੇ ਰਾਹੀ ਮਿਲਣ 'ਤੇ ਆਨੰਦ ਮਹਿੰਦਰਾ ਹੈਰਾਨ ਰਹਿ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਆਪਣੀ ਇਕ ਟੀਮ ਇਹ ਲੱਭਣ 'ਚ ਲਗਾਈ ਕਿ ਆਖਰ ਨਰਸੀਰਾਮ ਦਾ ਪਤਾ-ਠਿਕਾਣਾ ਕਿੱਥੇ ਹੈ। ਜਲਦ ਹੀ ਨਰਸੀਰਾਮ ਦਾ ਠਿਕਾਣਾ ਮਿਲ ਗਿਆ ਪਰ ਮਹਿੰਦਰਾ ਗਰੁੱਪ ਦੀ ਟੀਮ ਨੇ ਨਰਸੀ ਨੂੰ ਫੁੱਲ ਅਤੇ ਮੋਮੇਂਟੋ ਭੇਜੇ। ਉਨ੍ਹਾਂ ਮਹਿੰਦਰਾ ਕੰਪਨੀ ਦੇ ਟਰੈਕਟਰ 'ਤੇ ਬੈਠਾ ਕਰ ਸਾਰੇ ਸ਼ਹਿਰ 'ਚ ਵੀ ਘੁਮਾਇਆ ਗਿਆ।
 (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement