
ਦੇਸ਼ ਦੀ ਚੌਥੀ ਸੱਭ ਤੋਂ ਵੱਡੀ ਸਾਫ਼ਟਵੇਅਰ ਕੰਪਨੀ ਐਚਸੀਐਲ ਟੈਕਨੋਲਾਜੀ ਦਾ ਸ਼ੁੱਧ ਮੁਨਾਫ਼ਾ ਮਾਰਚ 2018 ਵਿਚ ਖ਼ਤਮ ਤਿਮਾਹੀ 'ਚ 9.8 ਫ਼ੀ ਸਦੀ ਡਿੱਗ ਕੇ 2,230 ਕਰੋਡ਼ ਰਹਿ...
ਨਵੀਂ ਦਿੱਲੀ, 2 ਮਈ : ਦੇਸ਼ ਦੀ ਚੌਥੀ ਸੱਭ ਤੋਂ ਵੱਡੀ ਸਾਫ਼ਟਵੇਅਰ ਕੰਪਨੀ ਐਚਸੀਐਲ ਟੈਕਨੋਲਾਜੀ ਦਾ ਸ਼ੁੱਧ ਮੁਨਾਫ਼ਾ ਮਾਰਚ 2018 ਵਿਚ ਖ਼ਤਮ ਤਿਮਾਹੀ 'ਚ 9.8 ਫ਼ੀ ਸਦੀ ਡਿੱਗ ਕੇ 2,230 ਕਰੋਡ਼ ਰਹਿ ਗਿਆ ਹੈ। ਜਨਵਰੀ - ਮਾਰਚ 2017 'ਚ ਕੰਪਨੀ ਦਾ ਸ਼ੁੱਧ ਮੁਨਾਫ਼ਾ 2,474 ਕਰੋਡ਼ ਰੁਪਏ ਸੀ। ਐਚਸੀਐਲ ਨੇ ਮੰਬਈ ਸ਼ੇਅਰ ਬਾਜ਼ਾਰ ਨੂੰ ਦਿਤੀ ਜਾਣਕਾਰੀ 'ਚ ਕਿਹਾ ਕਿ ਸਲਾਨਾ ਮਿਆਦ 'ਚ ਕੰਪਨੀ ਦੀ ਕੁਲ ਕਮਾਈ 2.2 ਫ਼ੀ ਸਦੀ ਵਧ ਕੇ 13,480 ਕਰੋਡ਼ ਰੁਪਏ ਹੋ ਗਈ।
HCL Tech
ਇਕ ਸਾਲ ਪਹਿਲਾਂ ਇਸ ਤਿਮਾਹੀ 'ਚ ਉਸ ਦੀ ਕਮਾਈ 13,183 ਕਰੋਡ਼ ਰੁਪਏ ਸੀ। ਵਿੱਤ ਸਾਲ 2017 - 18 'ਚ ਉਸ ਦਾ ਮੁਨਾਫ਼ਾ ਪਿਛਲੇ ਵਿਤੀ ਸਾਲ (2016 - 17) ਦੀ ਤੁਲਨਾ 'ਚ 1.3 ਫ਼ੀ ਸਦੀ ਵਧ ਕੇ 8,722 ਕਰੋਡ਼ ਰੁਪਏ ਹੋ ਗਿਆ ਜਦਕਿ ਕੁੱਲ ਕਮਾਈ 6.4 ਫ਼ੀ ਸਦੀ ਵਧ ਕੇ 51,786 ਕਰੋਡ਼ ਰੁਪਏ ਹੋ ਗਈ। ਕੰਪਨੀ ਨੂੰ ਵਿਤੀ ਸਾਲ 2018 - 19 'ਚ ਕਮਾਈ ਵਿਚ 9.5 ਤੋਂ 11.5 ਫ਼ੀ ਸਦੀ ਵਾਧੇ ਦੀ ਉਮੀਦ ਹੈ।
HCL Tech
ਐਚਸੀਐਲ ਟੈਕਨਾਲੋਜੀਜ਼ ਦੇ ਚੇਅਰਮੈਨ ਅਤੇ ਸੀ.ਈ.ਓ. ਸੀ ਵਿਜੇ ਕੁਮਾਰ ਨੇ ਕਿਹਾ ਕਿ ਨਵੀਂ ਕਾਰੋਬਾਰੀ ਪੇਸ਼ਕਸ਼ਾਂ ਅਤੇ ਤਕਨੀਕੀ 'ਚ ਰਣਨੀਤੀਕ ਨਿਵੇਸ਼ ਨੂੰ ਧਿਆਨ 'ਚ ਰਖਦੇ ਹੋਏ ਕੰਪਨੀ ਨਵੇਂ ਵਿਤੀ ਸਾਲ ਨੂੰ ਲੈ ਕੇ ਵੀ ਭਰੋਸਾ ਹੈ। ਕੰਪਨੀ ਦੇ ਡਾਇਰੈਕਟਰਾਂ ਨੇ ਦੋ ਰੁਪਏ ਫ਼ੀ ਸਦੀ ਸ਼ੇਅਰ ਦੇ ਹਿਸਾਬ ਨਾਲ ਮੱਧਵਰਤੀ ਲਾਭ ਦੇਣ ਦੀ ਘੋਸ਼ਣਾ ਕੀਤੀ ਹੈ।