
ਕੌਮਾਂਤਰੀ ਬਾਜ਼ਾਰਾਂ ’ਚ ਖੁਰਾਕੀ ਤੇਲ ਕੀਮਤਾਂ ’ਚ ਆਈ ਕਮੀ ਦਾ ਫ਼ਾਇਦਾ ਖਪਤਕਾਰਾਂ ਨੂੰ ਦੇਣ ਦੀ ਹਦਾਇਤ
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਸ਼ੁਕਰਵਾਰ ਨੂੰ ਭੋਜਨ ’ਚ ਵਰਤੇ ਜਾਣ ਵਾਲੇ ਖੁਰਾਕੀ ਤੇਲ ਸੰਗਠਨਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਕੌਮਾਂਤਰੀ ਬਾਜ਼ਾਰਾਂ ’ਚ ਖੁਰਾਕੀ ਤੇਲ ਕੀਮਤਾਂ ’ਚ ਆਈ ਕਮੀ ਅਨੁਸਾਰ ਦੇਸ਼ ਅੰਦਰ ਪ੍ਰਮੁੱਖ ਤੇਲਾਂ ਦੇ ਵੱਧ ਤੋਂ ਵੱਧ ਪ੍ਰਚੂਨ ਮੁੱਲ (ਐਮ.ਆਰ.ਪੀ.) ’ਚ ਤੁਰਤ 8-12 ਰੁਪਏ ਪ੍ਰਤੀ ਲਿਟਰ ਦੀ ਕਟੌਤੀ ਕਰਨ।
ਉਦਯੋਗ ਪ੍ਰਤੀਨਿਧੀਆਂ ਨਾਲ ਖੁਰਾਕ ਸਕੱਤਰ ਸੰਜੀਵ ਚੋਪੜਾ ਦੀ ਪ੍ਰਧਾਨਗੀ ’ਚ ਹੋਈ ਬੈਠਕ ਮਗਰੋਂ ਖੁਰਾਕ ਮੰਤਰਾਲੇ ਨੇ ਕਿਹਾ, ‘‘ਜਿਨ੍ਹਾਂ ਕੰਪਨੀਆਂ ਨੇ ਅਪਣੀਆਂ ਕੀਮਤਾਂ ਘੱਟ ਨਹੀਂ ਕੀਤੀਆਂ ਹਨ ਅਤੇ ਉਨ੍ਹਾਂ ਦੀ ਐਮ.ਆਰ.ਪੀ. ਹੋਰ ਬਰਾਂਡਾਂ ਮੁਕਾਬਲੇ ਵੱਘ ਹੈ, ਉਨ੍ਹਾਂ ਨੂੰ ਵੀ ਅਪਣੀਆਂ ਕੀਮਤਾਂ ਘੱਟ ਕਰਨ ਦੀ ਸਲਾਹ ਦਿਤੀ ਗਈ ਹੈ।’’
ਬਿਆਨ ਅਨੁਸਾਰ ਨਿਰਮਾਤਾਵਾਂ ਅਤੇ ਰਿਫ਼ਾਇਨਰੀਆਂ ਵਲੋਂ ਵਿਤਰਕਾਂ ਨੂੰ ਦਿਤੀ ਜਾਣ ਵਾਲੀ ਕੀਮਤ ਨੂੰ ਵੀ ਤੁਰਤ ਘੱਟ ਕਰਨ ਦੀ ਜ਼ਰੂਰਤ ਹੈ ਤਾਕਿ ਕਟੌਤੀ ਦਾ ਅਸਰ ਸਾਫ਼ ਤੌਰ ’ਤੇ ਦਿਸੇ।