SEBI ਨੇ ਹਿੰਡਨਬਰਗ ਨੂੰ ਭੇਜਿਆ ਕਾਰਨ ਦੱਸੋ ਨੋਟਿਸ, ਅਮਰੀਕੀ ਕੰਪਨੀ ਨੇ ਕਿਹਾ ਬੇਤੁਕਾ 
Published : Jul 2, 2024, 10:31 pm IST
Updated : Jul 2, 2024, 10:31 pm IST
SHARE ARTICLE
Representative Image.
Representative Image.

ਕਿਹਾ, ਅਡਾਨੀ ’ਤੇ ਸਾਡਾ ਕੰਮ ਕਦੇ ਵੀ ਵਿੱਤੀ ਜਾਂ ਨਿੱਜੀ ਸੁਰੱਖਿਆ ਦੇ ਨਜ਼ਰੀਏ ਤੋਂ ਜਾਇਜ਼ ਨਹੀਂ ਸੀ, ਪਰ ਹੁਣ ਤਕ ਦਾ ਇਹ ਉਹ ਕੰਮ ਹੈ ਜਿਸ ’ਤੇ ਸਾਨੂੰ ਸੱਭ ਤੋਂ ਵੱਧ ਮਾਣ

ਨਵੀਂ ਦਿੱਲੀ: ਭਾਰਤੀ ਪੂੰਜੀ ਬਾਜ਼ਾਰ ਰੈਗੂਲੇਟਰ SEBI ਨੇ ਅਡਾਨੀ ਸਮੂਹ ਦੇ ਸ਼ੇਅਰਾਂ ’ਤੇ ਸੱਟੇਬਾਜ਼ੀ ’ਚ ਕਥਿਤ ਉਲੰਘਣਾ ਦੇ ਦਾਅਵਿਆਂ ਨੂੰ ਲੈ ਕੇ ਅਮਰੀਕਾ ਦੀ ਸ਼ਾਰਟ ਸੇਲਰ ਅਤੇ ਨਿਵੇਸ਼ ਰੀਸਰਚ ਫਰਮ ਹਿੰਡਨਬਰਗ ਰੀਸਰਚ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ‘ਹਿੰਡਨਬਰਗ’ ਨੇ ਇਕ ਰੀਪੋਰਟ ਜਾਰੀ ਕੀਤੀ ਸੀ ਜਿਸ ਵਿਚ ਅਡਾਨੀ ਸਮੂਹ ’ਤੇ ਸ਼ੇਅਰਾਂ ਦੀਆਂ ਕੀਮਤਾਂ ਵਿਚ ਹੇਰਾਫੇਰੀ ਅਤੇ ਵਿੱਤੀ ਬੇਨਿਯਮੀਆਂ ਦਾ ਦੋਸ਼ ਲਗਾਇਆ ਗਿਆ ਸੀ। 

ਅਮਰੀਕੀ ਕੰਪਨੀ ਨੇ ਕਿਹਾ ਕਿ ਭਾਰਤੀ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ (ਸੇਬੀ) ਨੇ ਉਸ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਹੈ। ਬੈਂਚ ਨੇ ਨੋਟਿਸ ਨੂੰ ‘ਬੇਤੁਕਾ’ ਅਤੇ ‘ਪਹਿਲਾਂ ਤੋਂ ਨਿਰਧਾਰਤ ਉਦੇਸ਼ ਦੀ ਪੂਰਤੀ ਲਈ ਮਨਘੜਤ’ ਕਰਾਰ ਦਿਤਾ। ਉਸ ਨੇ ਕਿਹਾ, ‘‘ਇਹ ਉਨ੍ਹਾਂ ਲੋਕਾਂ ਨੂੰ ਚੁੱਪ ਕਰਾਉਣ ਅਤੇ ਡਰਾਉਣ ਦੀ ਕੋਸ਼ਿਸ਼ ਹੈ ਜੋ ਭਾਰਤ ਦੇ ਸੱਭ ਤੋਂ ਸ਼ਕਤੀਸ਼ਾਲੀ ਲੋਕਾਂ ਵਲੋਂ ਕੀਤੇ ਗਏ ਭ੍ਰਿਸ਼ਟਾਚਾਰ ਅਤੇ ਧੋਖਾਧੜੀ ਦਾ ਪਰਦਾਫਾਸ਼ ਕਰਨਾ ਚਾਹੁੰਦੇ ਹਨ।’’

ਅਮਰੀਕੀ ਕੰਪਨੀ ਨੇ ਕਿਹਾ ਕਿ ਕਾਰਨ ਦੱਸੋ ਨੋਟਿਸ ਨੇ ਕੁੱਝ ਸਵਾਲਾਂ ਦਾ ਹੱਲ ਕੀਤਾ ਹੈ, ‘‘ਕੀ ਹਿੰਡਨਬਰਗ ਨੇ ਅਡਾਨੀ ਨੂੰ ਨੁਕਸਾਨ ਪਹੁੰਚਾਉਣ ਦਰਜਨਾਂ ਕੰਪਨੀਆਂ ਨਾਲ ਕੰਮ ਕੀਤਾ, ਜਿਸ ਨਾਲ ਕਰੋੜਾਂ ਡਾਲਰ ਨਾ ਕਮਾਈਏ ਨਾ... ਸਾਡੇ ਕੋਲ ਇਕ ਨਿਵੇਸ਼ਕ ਭਾਈਵਾਲ ਸੀ ਅਤੇ ਅਸੀਂ ਲਾਗਤ ਤੋਂ ਬਾਅਦ ਅਡਾਨੀ ‘ਸ਼ਾਰਟ’ ’ਤੇ ‘ਬ੍ਰੇਕ-ਈਵਨ’ ਤੋਂ ਉੱਪਰ ਨਹੀਂ ਆ ਸਕਦੇ ਸੀ।’’

ਇਸ ’ਚ ਕਿਹਾ ਗਿਆ ਹੈ, ‘‘ਅਡਾਨੀ ’ਤੇ ਸਾਡਾ ਕੰਮ ਕਦੇ ਵੀ ਵਿੱਤੀ ਜਾਂ ਨਿੱਜੀ ਸੁਰੱਖਿਆ ਦੇ ਨਜ਼ਰੀਏ ਤੋਂ ਜਾਇਜ਼ ਨਹੀਂ ਸੀ, ਪਰ ਹੁਣ ਤਕ ਦਾ ਇਹ ਉਹ ਕੰਮ ਹੈ ਜਿਸ ’ਤੇ ਸਾਨੂੰ ਸੱਭ ਤੋਂ ਵੱਧ ਮਾਣ ਹੈ।’’

ਹਿੰਡਨਬਰਗ ਨੇ ਕਿਹਾ ਕਿ ਉਸ ਨੂੰ 27 ਜੂਨ ਨੂੰ ਸੇਬੀ ਤੋਂ ਇਕ ਈ-ਮੇਲ ਮਿਲੀ ਸੀ ਅਤੇ ਬਾਅਦ ਵਿਚ ਉਸ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ, ਜਿਸ ਵਿਚ ਭਾਰਤੀ ਨਿਯਮਾਂ ਦੀ ਸ਼ੱਕੀ ਉਲੰਘਣਾ ਦਾ ਜ਼ਿਕਰ ਕੀਤਾ ਗਿਆ ਸੀ। ਉਨ੍ਹਾਂ ਕਿਹਾ, ‘‘ਅੱਜ ਤਕ ਅਡਾਨੀ (ਸਮੂਹ) ਸਾਡੀ ਰੀਪੋਰਟ ’ਚ ਲੱਗੇ ਦੋਸ਼ਾਂ ਦਾ ਜਵਾਬ ਦੇਣ ’ਚ ਅਸਫਲ ਰਿਹਾ ਹੈ। ਇਸ ਦੀ ਬਜਾਏ, ਉਸ ਨੇ ਸਾਡੇ ਵਲੋਂ ਉਠਾਏ ਗਏ ਹਰ ਵੱਡੇ ਮੁੱਦੇ ਨੂੰ ਨਜ਼ਰਅੰਦਾਜ਼ ਕਰਦਿਆਂ ਜਵਾਬ ਦਿਤਾ ਅਤੇ ਬਾਅਦ ’ਚ ਮੀਡੀਆ ’ਚ ਲਗਾਏ ਗਏ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰ ਦਿਤਾ।’’

ਉਸ ਨੇ ਕਿਹਾ ਹੈ ਕਿ ਜਨਵਰੀ 2023 ਦੀ ਰੀਪੋਰਟ ਨੇ, ‘‘(ਸਮੂਹ ਦੇ ਚੇਅਰਮੈਨ) ਗੌਤਮ ਅਡਾਨੀ ਦੇ ਭਰਾ ਵਿਨੋਦ ਅਡਾਨੀ ਅਤੇ ਕਰੀਬੀ ਸਹਿਯੋਗੀਆਂ ਵਲੋਂ ਨਿਯੰਤਰਿਤ ਆਫਸ਼ੋਰ ਸ਼ੈਲ ਇਕਾਈਆਂ ਦੇ ਵਿਸ਼ਾਲ ਨੈਟਵਰਕ ਦੇ ਸਬੂਤ ਮਿਲੇ ਹਨ।’’ ਉਨ੍ਹਾਂ ਕਿਹਾ, ‘‘ਅਸੀਂ ਵਿਸਥਾਰ ਨਾਲ ਦਸਿਆ ਕਿ ਕਿਵੇਂ ਇਨ੍ਹਾਂ ਇਕਾਈਆਂ ਰਾਹੀਂ ਅਡਾਨੀ ਇਕਾਈਆਂ ਨੂੰ ਗੁਪਤ ਤਰੀਕੇ ਨਾਲ ਅਰਬਾਂ ਰੁਪਏ ਟ੍ਰਾਂਸਫਰ ਕੀਤੇ ਗਏ, ਅਕਸਰ ਸਬੰਧਤ ਧਿਰਾਂ ਦੀ ਜਾਣਕਾਰੀ ਤੋਂ ਬਿਨਾਂ।’’

ਸੇਬੀ ਦੇ ਨੋਟਿਸ ’ਚ ਕੋਟਕ ਬੈਂਕ ਦੇ ਨਾਮ ਦਾ ਸਪੱਸ਼ਟ ਤੌਰ ’ਤੇ ਜ਼ਿਕਰ ਨਹੀਂ ਕੀਤਾ ਗਿਆ ਹੈ ਜਿਸ ਨਾਲ ਹਿੰਡਨਬਰਗ ਦਾ ਸਬੰਧ ਹੈ। ਹਿੰਡਨਬਰਗ ਨੇ ਕਿਹਾ, ‘‘ਸਾਨੂੰ ਸ਼ੱਕ ਹੈ ਕਿ ਸੇਬੀ ਵਲੋਂ ਕੋਟਕ ਜਾਂ ਕੋਟਕ ਬੋਰਡ ਦੇ ਕਿਸੇ ਹੋਰ ਮੈਂਬਰ ਦਾ ਜ਼ਿਕਰ ਨਾ ਕਰਨ ਦਾ ਉਦੇਸ਼ ਕਿਸੇ ਹੋਰ ਸ਼ਕਤੀਸ਼ਾਲੀ ਭਾਰਤੀ ਕਾਰੋਬਾਰੀ ਨੂੰ ਜਾਂਚ ਦੀ ਸੰਭਾਵਨਾ ਤੋਂ ਬਚਾਉਣਾ ਹੋ ਸਕਦਾ ਹੈ। ਅਜਿਹਾ ਲਗਦਾ ਹੈ ਕਿ ਸੇਬੀ ਅਜਿਹਾ ਕਰ ਰਿਹਾ ਹੈ।’’

ਇਸ ਨੇ ਪ੍ਰਗਟਾਵਾ ਕੀਤਾ ਸੀ ਕਿ ਕੋਟਕ ਬੈਂਕ ਨੇ ਇਕ ਆਫਸ਼ੋਰ ਫੰਡ ਢਾਂਚਾ ਬਣਾਇਆ ਸੀ ਅਤੇ ਉਸ ਦੀ ਨਿਗਰਾਨੀ ਕੀਤੀ ਸੀ, ਜਿਸ ਦੀ ਵਰਤੋਂ ਉਸ ਦੇ ‘ਨਿਵੇਸ਼ ਭਾਈਵਾਲ’ ਨੇ ਸਮੂਹ ਦੇ ਵਿਰੁਧ ਕੀਤੀ ਸੀ ਪਰ ਇਹ ਵੀ ਕਿਹਾ ਸੀ ਕਿ ਉਹ ਅਪਣੇ ਕਾਰੋਬਾਰ ਵਿਚ ਸ਼ਾਇਦ ਹੀ ਮੇਲ ਖਾਂਦਾ ਹੈ। ਹਿੰਡਨਬਰਗ ਨੇ ਅਡਾਨੀ ਸਮੂਹ ’ਤੇ ਸ਼ੇਅਰਾਂ ਦੀਆਂ ਕੀਮਤਾਂ ਅਤੇ ਵਿੱਤੀ ਬੇਨਿਯਮੀਆਂ ਨਾਲ ਛੇੜਛਾੜ ਕਰਨ ਦਾ ਦੋਸ਼ ਲਗਾਉਂਦੇ ਹੋਏ ਇਕ ਰੀਪੋਰਟ ਪ੍ਰਕਾਸ਼ਤ ਕੀਤੀ ਸੀ। ਉਸ ਸਮੇਂ, ਸਮੂਹ ਨੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ। ਉਨ੍ਹਾਂ ਨੂੰ ਸੁਪਰੀਮ ਕੋਰਟ ਤੋਂ ਵੀ ਰਾਹਤ ਮਿਲੀ ਹੈ। ਜੱਜਾਂ ਨੇ ਫੈਸਲਾ ਸੁਣਾਇਆ ਸੀ ਕਿ ਇਸ (ਸਮੂਹ) ਨੂੰ ਵਾਧੂ ਜਾਂਚ ਦਾ ਸਾਹਮਣਾ ਕਰਨ ਦੀ ਜ਼ਰੂਰਤ ਨਹੀਂ ਹੈ। 

ਹਾਲਾਂਕਿ ਇਸ ਰੀਪੋਰਟ ਦੇ ਆਉਣ ਤੋਂ ਬਾਅਦ ਅਡਾਨੀ ਸਮੂਹ ਦੇ ਸ਼ੇਅਰਾਂ ’ਚ 150 ਅਰਬ ਡਾਲਰ ਤੋਂ ਜ਼ਿਆਦਾ ਦੀ ਵਿਕਰੀ ਹੋਈ। ਇਸ ਦਾ ਅਸਰ ਇਹ ਹੋਇਆ ਕਿ 2023 ਦੀ ਸ਼ੁਰੂਆਤ ’ਚ ਦੁਨੀਆਂ ਦੇ ਦੂਜੇ ਸੱਭ ਤੋਂ ਅਮੀਰ ਉੱਦਮੀ ਦੇ ਰੂਪ ’ਚ ਸੂਚੀਬੱਧ ਗੌਤਮ ਅਡਾਨੀ ਵੀ ਚੋਟੀ ਦੇ 20 ’ਚੋਂ ਬਾਹਰ ਹੋ ਗਏ। ਬਾਅਦ ’ਚ ਸਮੂਹ ਨੇ ਇਸ ਘਾਟੇ ਨੂੰ ਕਾਫ਼ੀ ਹੱਦ ਤਕ ਠੀਕ ਕਰ ਲਿਆ।

ਕੋਟਕ ਨੇ ਅਡਾਨੀ ਦੇ ਸ਼ੇਅਰਾਂ ਤੋਂ ਨਿਵੇਸ਼ਕਾਂ ਨੂੰ ਲਾਭ ਪਹੁੰਚਾਉਣ ਲਈ ਵਿਦੇਸ਼ੀ ਫੰਡ ਬਣਾਏ : ਹਿੰਡਨਬਰਗ 

ਨਵੀਂ ਦਿੱਲੀ: ਅਮਰੀਕਾ ਦੀ ਨਿਵੇਸ਼ ਅਤੇ ਖੋਜ ਫਰਮ ਹਿੰਡਨਬਰਗ ਰੀਸਰਚ ਨੇ ਦਾਅਵਾ ਕੀਤਾ ਹੈ ਕਿ ਉਦਯੋਗਪਤੀ ਉਦੈ ਕੋਟਕ ਵਲੋਂ ਸਥਾਪਤ ਇਕ ਬੈਂਕ ਅਤੇ ਇਕ ਬ੍ਰੋਕਰੇਜ ਕੰਪਨੀ ਨੇ ਵਿਦੇਸ਼ੀ ਫੰਡ ਬਣਾਏ ਅਤੇ ਰੱਖੇ ਅਤੇ ਅਡਾਨੀ ਸਮੂਹ ਦੇ ਸ਼ੇਅਰਾਂ ਵਿਚ ਗਿਰਾਵਟ ਤੋਂ ਲਾਭ ਲੈਣ ਲਈ ‘ਅਣਪਛਾਤੇ ਨਿਵੇਸ਼ਕਾਂ’ ਵਲੋਂ ਇਨ੍ਹਾਂ ਫੰਡਾਂ ਦੀ ਵਰਤੋਂ ਕੀਤੀ। 

ਹਿੰਡਨਬਰਗ ਨੇ ਜਨਵਰੀ 2023 ਵਿਚ ਇਕ ਰੀਪੋਰਟ ਜਾਰੀ ਕੀਤੀ ਸੀ ਜਿਸ ਵਿਚ ਅਡਾਨੀ ਸਮੂਹ ’ਤੇ ਸ਼ੇਅਰਾਂ ਦੀ ਕੀਮਤ ਵਿਚ ਹੇਰਾਫੇਰੀ ਅਤੇ ਵਿੱਤੀ ਬੇਨਿਯਮੀਆਂ ਦਾ ਦੋਸ਼ ਲਗਾਇਆ ਗਿਆ ਸੀ। ਇਸ ਤੋਂ ਬਾਅਦ ਅਡਾਨੀ ਗਰੁੱਪ ਦੇ ਸ਼ੇਅਰਾਂ ’ਚ ਭਾਰੀ ਗਿਰਾਵਟ ਆਈ। ਅਮਰੀਕੀ ਕੰਪਨੀ ਨੂੰ ਅਡਾਨੀ ਸਮੂਹ ਦੀਆਂ ਕੰਪਨੀਆਂ ਦੇ ਸ਼ੇਅਰਾਂ ਤੋਂ ਹੋਏ ਲਾਭ ਲਈ ਭਾਰਤੀ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ (ਸੇਬੀ) ਤੋਂ ਕਾਰਨ ਦੱਸੋ ਨੋਟਿਸ ਵੀ ਮਿਲਿਆ ਹੈ। 

ਅਮਰੀਕੀ ‘ਸ਼ਾਰਟ ਸੇਲਰ’ ਐਂਡ ਰੀਸਰਚ ਕੰਪਨੀ ਅਨੁਸਾਰ, ਉਸ ਨੇ ਗਰੁੱਪ ਦੇ ਵਿਰੁਧ ਦਾਅ ਲਗਾਇਆ ਅਤੇ 4 ਲੱਖ ਅਮਰੀਕੀ ਡਾਲਰ ਤੋਂ ਵੱਧ ਦਾ ਮੁਨਾਫਾ ਕਮਾਇਆ। 

ਇਸ ਦੌਰਾਨ ਸੰਪਤੀ ਪ੍ਰਬੰਧਨ ਫਰਮ ਕੋਟਕ ਮਹਿੰਦਰਾ ਇਨਵੈਸਟਮੈਂਟਸ ਲਿਮਟਿਡ (ਕੇ.ਐਮ.ਆਈ.ਐ.ਲ) ਨੇ ਇਕ ਬਿਆਨ ਵਿਚ ਕਿਹਾ ਕਿ ਹਿੰਡਨਬਰਗ ਕਦੇ ਵੀ ਕੰਪਨੀ ਦਾ ਗਾਹਕ ਨਹੀਂ ਰਿਹਾ। ਸੇਬੀ ਦੇ ਕਾਰਨ ਦੱਸੋ ਨੋਟਿਸ ਵਿਚ ਕਿੰਗਡਨ ਕੈਪੀਟਲ ਦੇ ਅਧਿਕਾਰੀਆਂ ਅਤੇ ਅਮਰੀਕੀ ਕੰਪਨੀ ਦੇ ਗਾਹਕ ਕੋਟਕ ਫੰਡ ਵਿਚਾਲੇ ਹੋਏ ਵਟਾਂਦਰੇ ਦਾ ਹਵਾਲਾ ਦਿਤਾ ਗਿਆ ਹੈ। ਕਿੰਗਡਨ ਕੈਪੀਟਲ ਅਮਰੀਕੀ ਸ਼ਾਰਟ-ਸੇਲਰ ਦਾ ਗਾਹਕ ਹੈ ਅਤੇ ਰੀਪੋਰਟ ਜਾਰੀ ਹੋਣ ਤੋਂ ਪਹਿਲਾਂ ਹੀ ਇਸ ਬਾਰੇ ਜਾਣੂ ਸੀ। 

ਸੇਬੀ ਨੇ ਕਿਹਾ ਕਿ ਕਿੰਗਡਨ ਕੈਪੀਟਲ ਨੇ ਕੇ.ਐਮ.ਆਈ.ਐਲ. ਨਾਲ ਸਹਿਮਤੀ ਪੱਤਰ ’ਤੇ ਦਸਤਖਤ ਕੀਤੇ ਹਨ। ਕੇ.ਆਈ.ਓ.ਐਫ਼. ਦੇ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕ (ਐਫ਼.ਪੀ.ਆਈ.) (ਕੇ-ਇੰਡੀਆ ਆਪਰਚੂਨਿਟੀਜ਼ ਫੰਡ ਲਿਮਟਿਡ) ਨੇ ਕਲਾਸ ਐਫ ਦੇ ਸ਼ੇਅਰ ਖਰੀਦੇ। ਕੇ.ਆਈ.ਓ.ਐਫ. ਨੇ ਅਡਾਨੀ ਐਂਟਰਪ੍ਰਾਈਜ਼ਜ਼ ਲਿਮਟਿਡ ਦੇ ਫਿਊਚਰਜ਼ ’ਚ 8.5 ਲੱਖ ਸ਼ੇਅਰਾਂ ’ਤੇ ਛੋਟੀ ਸਥਿਤੀ ਬਣਾਈ ਅਤੇ ਰੀਪੋਰਟ ਜਾਰੀ ਹੋਣ ਤੋਂ ਬਾਅਦ ਇਸ ਨੂੰ ਕੁਲ 183.24 ਕਰੋੜ ਰੁਪਏ (22.25 ਮਿਲੀਅਨ ਅਮਰੀਕੀ ਡਾਲਰ) ਦੇ ਮੁਨਾਫੇ ’ਤੇ ਵੇਚ ਦਿਤਾ। 

ਕੇ.ਐਮ.ਆਈ.ਐਲ. ਦੇ ਬੁਲਾਰੇ ਨੇ ਕਿਹਾ, ‘‘ਕੇ-ਇੰਡੀਆ ਅਪਰਚੂਨਿਟੀਜ਼ ਫੰਡ ਲਿਮਟਿਡ ਸੇਬੀ ਵਲੋਂ ਰਜਿਸਟਰਡ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕ (ਐਫ.ਪੀ.ਆਈ.) ਹੈ ਅਤੇ ਮਾਰੀਸ਼ਸ ਦੇ ਵਿੱਤੀ ਸੇਵਾਵਾਂ ਕਮਿਸ਼ਨ ਵਲੋਂ ਨਿਯੰਤਰਿਤ ਕੀਤਾ ਜਾਂਦਾ ਹੈ।’’ ਉਨ੍ਹਾਂ ਕਿਹਾ, ‘‘ਇਹ ਫੰਡ ਗਾਹਕਾਂ ਨੂੰ ਜੋੜਦੇ ਸਮੇਂ ਸਹੀ ਕੇ.ਵਾਈ.ਸੀ. (ਅਪਣੇ ਗਾਹਕ ਨੂੰ ਜਾਣੋ) ਪ੍ਰਕਿਰਿਆਵਾਂ ਦੀ ਪਾਲਣਾ ਕਰਦਾ ਹੈ। ਇਸ ਦੇ ਸਾਰੇ ਨਿਵੇਸ਼ ਸਾਰੇ ਲਾਗੂ ਕਾਨੂੰਨਾਂ ਦੇ ਅਨੁਸਾਰ ਕੀਤੇ ਜਾਂਦੇ ਹਨ। ਅਸੀਂ ਅਪਣੇ ਕਾਰਜਾਂ ਬਾਰੇ ਰੈਗੂਲੇਟਰਾਂ ਨਾਲ ਸਹਿਯੋਗ ਕੀਤਾ ਹੈ ਅਤੇ ਅਜਿਹਾ ਕਰਨਾ ਜਾਰੀ ਰੱਖਾਂਗੇ।’’

ਬੁਲਾਰੇ ਨੇ ਕਿਹਾ, ‘‘ਹਿੰਡਨਬਰਗ ਕਦੇ ਵੀ ਕੇ.ਐਮ.ਆਈ.ਐਲ. ਜਾਂ ਕੇ.ਆਈ.ਓ.ਐਫ. ਦਾ ਗਾਹਕ ਨਹੀਂ ਰਿਹਾ ਹੈ।’’ ਉਨ੍ਹਾਂ ਕਿਹਾ, ‘‘ਫੰਡ ਨੂੰ ਕਦੇ ਨਹੀਂ ਪਤਾ ਸੀ ਕਿ ਹਿੰਡਨਬਰਗ ਉਸ ਦੇ ਕਿਸੇ ਨਿਵੇਸ਼ਕ ਦਾ ਭਾਈਵਾਲ ਹੈ। ਕੇ.ਐਮ.ਆਈ.ਐਲ. ਨੂੰ ਫੰਡ ਦੇ ਨਿਵੇਸ਼ਕ ਤੋਂ ਪੁਸ਼ਟੀ ਅਤੇ ਘੋਸ਼ਣਾ ਵੀ ਮਿਲੀ ਹੈ ਕਿ ਇਸ ਦਾ ਨਿਵੇਸ਼ ਕਿਸੇ ਹੋਰ ਵਿਅਕਤੀ ਵਲੋਂ ਨਹੀਂ ਬਲਕਿ ਇਕ ਪ੍ਰਮੁੱਖ ਨਿਵੇਸ਼ਕ ਵਜੋਂ ਕੀਤਾ ਗਿਆ ਸੀ।’’

ਸੇਬੀ ਦੇ ਕਾਰਨ ਦੱਸੋ ਨੋਟਿਸ ਨੂੰ ਡਰਾਉਣ ਦੀ ਕੋਸ਼ਿਸ਼ ਕਰਾਰ ਦਿੰਦੇ ਹੋਏ ਹਿੰਡਨਬਰਗ ਨੇ ਪੁਛਿਆ ਕਿ ਬਾਜ਼ਾਰ ਰੈਗੂਲੇਟਰ ਨੇ ਕੋਟਕ ਦਾ ਨਾਂ ਕਿਉਂ ਨਹੀਂ ਲਿਆ। ਉਨ੍ਹਾਂ ਕਿਹਾ, ‘‘ਸੇਬੀ ਦੇ ਨੋਟਿਸ ’ਚ ਸਪੱਸ਼ਟ ਤੌਰ ’ਤੇ ਉਸ ਪਾਰਟੀ ਦਾ ਨਾਂ ਨਹੀਂ ਹੈ, ਜਿਸ ਦਾ ਭਾਰਤ ਨਾਲ ਸੱਚਾ ਸਬੰਧ ਹੈ। ‘ਕੋਟਕ ਬੈਂਕ’। ਇਹ ਭਾਰਤ ਦੇ ਸੱਭ ਤੋਂ ਵੱਡੇ ਬੈਂਕਾਂ ਅਤੇ ‘ਬ੍ਰੋਕਰੇਜ’ ਕੰਪਨੀਆਂ ’ਚੋਂ ਇਕ ਹੈ। ਇਸ ਦੀ ਸਥਾਪਨਾ ਉਦੈ ਕੋਟਕ ਨੇ ਕੀਤੀ ਹੈ। ਇਸ ਨੇ ਅਡਾਨੀ ਦੇ ਸ਼ੇਅਰਾਂ ਵਿਚ ਹਿੱਸੇਦਾਰੀ ਰੱਖਣ ਲਈ ਸਾਡੇ ਨਿਵੇਸ਼ਕ ਭਾਈਵਾਲ ਵਲੋਂ ਵਰਤੇ ਗਏ ਵਿਦੇਸ਼ੀ ਫੰਡਾਂ ਦਾ ਗਠਨ ਅਤੇ ਨਿਗਰਾਨੀ ਕੀਤੀ ਸੀ।’’

ਉਸ ਨੇ ਕਿਹਾ, ‘‘ਇਸ ਦੀ ਬਜਾਏ, ਰੈਗੂਲੇਟਰ ਨੇ ਸਿਰਫ ਕੇ-ਇੰਡੀਆ ਆਪਰਚੂਨਿਟੀਜ਼ ਫੰਡ ਦਾ ਨਾਮ ਦਿਤਾ ਅਤੇ ਕੋਟਕ ਨਾਮ ਦੀ ਥਾਂ ਕੇ.ਐਮ.ਆਈ.ਐਲ. ਰੱਖ ਦਿਤੀ।’’ ਕੇ.ਐਮ.ਆਈ.ਐਲ. ਦਾ ਮਤਲਬ ਕੋਟਕ ਮਹਿੰਦਰਾ ਇਨਵੈਸਟਮੈਂਟਸ ਲਿਮਟਿਡ ਹੈ ਜੋ ਇਕ ਸੰਪਤੀ ਪ੍ਰਬੰਧਨ ਕੰਪਨੀ ਹੈ। ਹਿੰਡਨਬਰਗ ਨੇ ਕਿਹਾ ਕਿ ਜਨਵਰੀ 2023 ਦੀ ਰੀਪੋਰਟ ਨੇ ਨਿਵੇਸ਼ਕਾਂ ਦੇ ਰਿਸ਼ਤੇ ਤੋਂ ਪੈਦਾ ਹੋਏ ‘ਸ਼ਾਰਟ ਪੁਜੀਸ਼ਨ’ ਨਾਲ ਜੁੜੇ ਲਾਭਾਂ ਤੋਂ ਲਗਭਗ 4.1 ਮਿਲੀਅਨ ਡਾਲਰ ਅਤੇ ਅਡਾਨੀ ਯੂ.ਐਸ. ਬਾਂਡ ਜ਼ਰੀਏ ਲਗਭਗ 31,000 ਡਾਲਰ ਦਾ ਕੁਲ ਮਾਲੀਆ ਪ੍ਰਾਪਤ ਕੀਤਾ। 

ਹਾਲਾਂਕਿ ਉਨ੍ਹਾਂ ਨੇ ਨਿਵੇਸ਼ਕ ਦੇ ਨਾਂ ਦਾ ਪ੍ਰਗਟਾਵਾ ਨਹੀਂ ਕੀਤਾ। ਸੇਬੀ ਨੇ ਹਿੰਡਨਬਰਗ ਦੇ ਦਾਅਵਿਆਂ ’ਤੇ ਤੁਰਤ ਕੋਈ ਟਿਪਣੀ ਨਹੀਂ ਕੀਤੀ। ਹਿੰਡਨਬਰਗ ਨੇ ਕਿਹਾ, ‘‘ਬੈਂਕ ਦੇ ਸੰਸਥਾਪਕ ਉਦੈ ਕੋਟਕ ਨਿੱਜੀ ਤੌਰ ’ਤੇ ਸੇਬੀ ਦੀ 2017 ਦੀ ਕਾਰਪੋਰੇਟ ਗਵਰਨੈਂਸ ਕਮੇਟੀ ਦੇ ਮੁਖੀ ਸਨ। ਸਾਨੂੰ ਸ਼ੱਕ ਹੈ ਕਿ ਸੇਬੀ ਵਲੋਂ ਕੋਟਕ ਜਾਂ ਕੋਟਕ ਬੋਰਡ ਦੇ ਕਿਸੇ ਹੋਰ ਮੈਂਬਰ ਦਾ ਜ਼ਿਕਰ ਨਾ ਕਰਨਾ ਸ਼ਾਇਦ ਇਕ ਹੋਰ ਸ਼ਕਤੀਸ਼ਾਲੀ ਭਾਰਤੀ ਉਦਯੋਗਪਤੀ ਨੂੰ ਜਾਂਚ ਤੋਂ ਬਚਾਉਣ ਦੀ ਕੋਸ਼ਿਸ਼ ਹੈ।’’ 

ਅਮਰੀਕੀ ਸ਼ਾਰਟ ਸੇਲਰ ਨੇ ਕਿਹਾ ਕਿ ਉਸ ਨੂੰ 27 ਜੂਨ ਨੂੰ ਸੇਬੀ ਤੋਂ 46 ਪੰਨਿਆਂ ਦਾ ਕਾਰਨ ਦੱਸੋ ਨੋਟਿਸ ਮਿਲਿਆ ਸੀ। ਅਮਰੀਕੀ ਕੰਪਨੀ ਨੇ ਸੇਬੀ ਦੇ ਕਾਰਨ ਦੱਸੋ ਨੋਟਿਸ ਨੂੰ ਬੇਤੁਕਾ ਅਤੇ ਯੋਜਨਾਬੱਧ ਉਦੇਸ਼ ਦੀ ਪੂਰਤੀ ਲਈ ਮਨਘੜਤ ਦਸਿਆ ਹੈ। ਉਨ੍ਹਾਂ ਕਿਹਾ ਕਿ ਡੇਢ ਸਾਲ ਦੀ ਜਾਂਚ ਤੋਂ ਬਾਅਦ ਸੇਬੀ ਨੂੰ ਅਡਾਨੀ ਸਮੂਹ ’ਤੇ ਸਾਡੀ ਖੋਜ ’ਚ ਇਕ ਵੀ ਤੱਥਗਤ ਗਲਤੀ ਨਹੀਂ ਮਿਲੀ। 

Tags: sebi, hindenburg

SHARE ARTICLE

ਏਜੰਸੀ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement