ਨੋਟਬੰਦੀ ਦੇ ਬਾਵਜੂਦ 107 ਗੁਣਾਂ ਵਧੀ 2000 ਦੇ ਜਾਅਲੀ ਨੋਟਾਂ ਦੀ ਗਿਣਤੀ 
Published : Aug 2, 2022, 1:34 pm IST
Updated : Aug 2, 2022, 1:34 pm IST
SHARE ARTICLE
Despite demonetisation, the number of fake notes of 2000 increased by 107 times
Despite demonetisation, the number of fake notes of 2000 increased by 107 times

2020 ਵਿਚ ਜ਼ਬਤ ਕੀਤੇ ਦੋ ਹਜ਼ਾਰ ਰੁਪਏ ਦੇ 2,44,834 ਜਾਅਲੀ ਨੋਟ

ਨਵੀਂ ਦਿੱਲੀ : ਨੋਟਬੰਦੀ ਦੇ ਛੇ ਸਾਲਾਂ ਬਾਅਦ ਵੀ ਮਾਰਕੀਟ ਵਿੱਚ ਜਾਅਲੀ ਨੋਟਾਂ ਦਾ ਵਾਧਾ ਲਗਾਤਾਰ ਜਾਰੀ ਹੈ। ਨੋਟਬੰਦੀ ਤੋਂ ਬਾਅਦ 2016 ਤੋਂ 2020 ਦੌਰਾਨ 2000 ਰੁਪਏ ਦੇ ਨੋਟਾਂ ਦੀ ਗਿਣਤੀ ਵਿੱਚ 107 ਗੁਣਾਂ ਵਾਧਾ ਹੋਇਆ ਹੈ। ਲੋਕ ਸਭਾ ਨੂੰ ਲਿਖਤੀ ਜਵਾਬ ਵਿੱਚ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਇਸ ਬਾਰੇ ਜਾਣਕਾਰੀ ਦਿਤੀ ਹੈ।  

Indian New CurrencyIndian New Currency

ਉਨ੍ਹਾਂ ਦੱਸਿਆ ਕਿ 2016 ਵਿੱਚ 2000 ਰੁਪਏ ਦੇ 2,272 ਨੋਟ, 2017 ਵਿੱਚ 74,898 ਨੋਟ, 2018 ਵਿੱਚ 54,776 ਨੋਟ, 2019 ਵਿੱਚ 90,566 ਅਤੇ 2020 ਵਿੱਚ 2,44,834 ਜਾਅਲੀ ਨੋਟ ਜ਼ਬਤ ਕੀਤੇ ਗਏ ਸਨ। ਨੋਟਬੰਦੀ ਤੋਂ ਬਾਅਦ ਸਿਰਫ 2018 ਨੂੰ ਛੱਡ ਕੇ 2016 ਤੋਂ ਜਾਅਲੀ ਨੋਟਾਂ ਦੀ ਗਿਣਤੀ ’ਚ ਲਗਾਤਾਰ ਵਾਧਾ ਹੋਇਆ ਹੈ।

2000 currency 2000 currency

ਸਾਲ 2019 ਤੇ 2020 ਵਿਚਕਾਰ ਦੋ ਹਜ਼ਾਰ ਰੁਪਏ ਦੇ ਜਾਅਲੀ ਨੋਟਾਂ ਦੀ ਗਿਣਤੀ ਵਿੱਚ 170 ਫ਼ੀਸਦੀ ਵਾਧਾ ਹੋਇਆ। ਬੈਕਿੰਗ ਪ੍ਰਣਾਲੀ ਵਿੱਚ ਜਾਅਲੀ ਨੋਟ ਫੜੇ ਜਾਣ ਦੀ ਗਿਣਤੀ ਘਟੀ ਹੈ। ਮੰਤਰੀ ਨੇ ਦੱਸਿਆ, ‘‘ਬੈਕਿੰਗ ਪ੍ਰਣਾਲੀ ਵਿੱਚ 2018-19 ਤੋਂ 2020-21 ਵਿਚਕਾਰ ਅਜਿਹੇ ਨੋਟਾਂ ਦਾ ਪਤਾ ਲੱਗਣ ਦੀ ਗਿਣਤੀ ਘਟੀ ਹੈ। ਸਾਲ 2021-22 ਵਿੱਚ ਇਨ੍ਹਾਂ ਨੋਟਾਂ ਦੀ ਗਿਣਤੀ 13,064 ਸੀ ਜਿਹੜੇ ਕਿ ਚੱਲ ਰਹੇ 2000 ਦੇ ਨੋਟਾਂ ਦਾ 0.000635 ਫ਼ੀਸਦੀ ਸਨ।’’ 

SHARE ARTICLE

ਏਜੰਸੀ

Advertisement

Lok Sabha Election 2024 : ਹਲਕਾ ਫਤਹਿਗੜ੍ਹ ਦੇ ਲੋਕਾਂ ਨੇ ਖੋਲ੍ਹ ਦਿੱਤੇ ਪੱਤੇ, ਸੁਣੋ ਕਿਸ ਨੂੰ ਬਣਾ ਰਹੇ ਹਨ MP

05 May 2024 9:16 AM

Ashok Parashar Pappi : 'ਰਾਜਾ ਵੜਿੰਗ ਪਹਿਲਾਂ ਦਰਜ਼ੀ ਦਾ 23 ਹਜ਼ਾਰ ਵਾਲਾ ਬਿੱਲ ਭਰ ਕੇ ਆਵੇ..

05 May 2024 9:05 AM

ਕਿਸਾਨ ਦੀ ਮੌਤ ਮਗਰੋਂ ਰਾਜਪੁਰਾ 'ਚ ਇਕੱਠੇ ਹੋ ਗਏ ਸਾਰੇ ਕਿਸਾਨ ਆਗੂ, ਲੈ ਲਿਆ ਵੱਡਾ ਫ਼ੈਸਲਾ!…

05 May 2024 8:42 AM

Big Breaking: ਪਰਨੀਤ ਕੌਰ ਦਾ ਵਿਰੋਧ ਕਰਨ ਆਏ ਕਿਸਾਨਾਂ ਨਾਲ ਪ੍ਰਸ਼ਾਸਨ ਦੀ ਝੜਪ!, ਇੱਕ ਕਿਸਾਨ ਦੀ ਮੌ.ਤ, ਬਹੁਤ ਮੰਦਭਾਗਾ

04 May 2024 5:08 PM

Valtoha ‘ਤੇ ਵਰ੍ਹੇ Simranjit Mann ਦੀ Party ਦਾ ਉਮੀਦਵਾਰ, ਉਦੋਂ ਤਾਂ ਬਾਹਾਂ ਖੜ੍ਹੀਆਂ ਕਰਕੇ ਬਲੂ ਸਟਾਰ ਦੌਰਾਨ...

04 May 2024 3:11 PM
Advertisement