Mohali News: ਗਮਾਡਾ 2000 ਕਰੋੜ ਰੁਪਏ ਤੋਂ ਵੱਧ ਦੀਆਂ ਜਾਇਦਾਦਾਂ ਦੀ ਕਰੇਗਾ ਨਿਲਾਮੀ
Published : Sep 2, 2024, 11:09 am IST
Updated : Sep 2, 2024, 11:09 am IST
SHARE ARTICLE
Gamada will auction properties worth more than Rs 2000 crore
Gamada will auction properties worth more than Rs 2000 crore

Mohali News: ਇਸ ਵਿੱਚ SCO, ਬੂਥ, ਸਕੂਲ ਸਾਈਟਾਂ, ਸਮੂਹ ਹਾਊਸਿੰਗ ਅਤੇ ਵਪਾਰਕ ਸਾਈਟਾਂ ਸ਼ਾਮਲ ਹਨ।

Gamada will auction properties worth more than Rs 2000 crore: ਗਣਪਤੀ ਤਿਉਹਾਰ ਦੌਰਾਨ ਗਮਾਡਾ (ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ) ਨੇ ਵਪਾਰਕ ਅਤੇ ਰਿਹਾਇਸ਼ੀ ਥਾਵਾਂ ਦੀ ਈ-ਨਿਲਾਮੀ ਕਰਕੇ ਆਪਣਾ ਖਜ਼ਾਨਾ ਭਰਨ ਦੀ ਯੋਜਨਾ ਬਣਾਈ ਹੈ। ਗਣੇਸ਼ ਉਤਸਵ 7 ਸਤੰਬਰ ਤੋਂ 17 ਸਤੰਬਰ ਤੱਕ ਹੈ। 6 ਸਤੰਬਰ ਤੋਂ ਗਮਾਡਾ ਕਰੀਬ 2048.51 ਕਰੋੜ ਰੁਪਏ ਦੀ ਜਾਇਦਾਦ (ਰਿਜ਼ਰਵ ਪ੍ਰਾਈਸ) ਦੀ ਨਿਲਾਮੀ ਕਰਨ ਜਾ ਰਿਹਾ ਹੈ।

ਇਹ ਵੀ ਪੜ੍ਹੋ: IPhone Price News: IPhone ਖਰੀਦਣ ਵਾਲਿਆਂ ਲਈ ਖ਼ੁਸਖਬਰੀ, Phone 16 ਦੇ ਲਾਂਚ ਤੋਂ ਬਾਅਦ ਇਕ ਦਮ ਘਟੀਆਂ ਆਈਫੋਨ 13, 14, 15 ਦੀਆਂ ਕੀਮਤਾਂ…

ਇਸ ਤਹਿਤ ਗਮਾਡਾ ਨੇ ਸਤੰਬਰ ਵਿੱਚ ਕਰੀਬ 49 ਸਾਈਟਾਂ ਦੀ ਈ-ਨਿਲਾਮੀ ਕਰਵਾਉਣ ਦਾ ਫੈਸਲਾ ਕੀਤਾ ਹੈ। ਜਿਸ ਵਿੱਚ ਕਮਰਸ਼ੀਅਲ ਅਤੇ ਗਰੁੱਪ ਹਾਊਸਿੰਗ ਦੋਵੇਂ ਤਰ੍ਹਾਂ ਦੀਆਂ ਜਾਇਦਾਦਾਂ ਸ਼ਾਮਲ ਹਨ। ਇਸ ਵਿੱਚ SCO, ਬੂਥ, ਸਕੂਲ ਸਾਈਟਾਂ, ਸਮੂਹ ਹਾਊਸਿੰਗ ਅਤੇ ਵਪਾਰਕ ਸਾਈਟਾਂ ਸ਼ਾਮਲ ਹਨ।

ਇਹ ਵੀ ਪੜ੍ਹੋ: Bangladesh Flood News: ਬੰਗਲਾਦੇਸ਼ 'ਚ ਹੜ੍ਹ ਨੇ ਮਚਾਈ ਤਬਾਹੀ,11 ਜ਼ਿਲ੍ਹਿਆਂ 'ਚ 59 ਲੋਕਾਂ ਦੀ ਹੋਈ ਮੌਤ  

ਫੇਜ਼-8 ਯਾਨੀ ਸੈਕਟਰ-62 ਵਿਚ ਚਾਰ ਮੁੱਖ ਸਾਈਟਾਂ ਹਨ। ਵਪਾਰਕ ਸਾਈਟਾਂ ਤੋਂ ਇਲਾਵਾ, ਨਿਊ ਚੰਡੀਗੜ੍ਹ ਦੇ ਈਕੋ ਸਿਟੀ-2 ਵਿਚ ਇਕ ਸਕੂਲ ਸਾਈਟ ਅਤੇ ਮੈਡੀਸਿਟੀ ਅਤੇ ਈਕੋ ਸਿਟੀ-2 ਵਿੱਚ ਇੱਕ-ਇੱਕ ਗਰੁੱਪ ਹਾਊਸਿੰਗ ਸਾਈਟ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਸਾਈਟਾਂ ਦੀ ਈ-ਨਿਲਾਮੀ ਰਾਹੀਂ ਨਿਲਾਮੀ ਕੀਤੀ ਜਾਵੇਗੀ। ਇਹ 6 ਸਤੰਬਰ ਨੂੰ ਸਵੇਰੇ 9 ਵਜੇ ਸ਼ੁਰੂ ਹੋਵੇਗਾ ਅਤੇ 16 ਸਤੰਬਰ ਨੂੰ ਦੁਪਹਿਰ 1 ਵਜੇ ਤੱਕ ਜਾਰੀ ਰਹੇਗੀ।

ਜ਼ਿਕਰਯੋਗ ਹੈ ਕਿ ਇਹ ਈ-ਨਿਲਾਮੀ ਸਾਲ 2023 'ਚ ਹੋਣੀ ਸੀ ਪਰ ਉਸ ਸਮੇਂ ਇਸ ਨੂੰ ਰੱਦ ਕਰ ਦਿੱਤਾ ਗਿਆ ਸੀ। ਇਕ ਸਾਲ ਬਾਅਦ ਈ-ਨਿਲਾਮੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਇਸ ਨਿਲਾਮੀ ਵਿੱਚ ਹੌਟ ਸਾਈਟਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਵਿੱਚ 6 ਵਪਾਰਕ ਸਾਈਟਾਂ, ਤਿੰਨ ਸਮੂਹ ਹਾਊਸਿੰਗ, ਦੋ ਸਕੂਲ ਸਾਈਟਾਂ ਤੋਂ ਇਲਾਵਾ 16 ਐਸਸੀਓ ਅਤੇ 22 ਬੂਥ ਸ਼ਾਮਲ ਹਨ।

ਇਹ ਹਨ ਨਿਯਮ
ਇਨ੍ਹਾਂ ਸਾਈਟਾਂ ਦੀ ਨਿਲਾਮੀ ਵਿਚ 10 ਫੀਸਦੀ ਰਕਮ ਜਮ੍ਹਾਂ ਕਰਵਾਉਣੀ ਪਵੇਗੀ। ਇਸ ਦੇ ਨਾਲ ਹੀ ਸਾਈਟਾਂ ਦਾ ਕਬਜ਼ਾ ਲੈਣ ਸਮੇਂ ਅਲਾਟੀਆਂ ਨੂੰ ਬੋਲੀ ਦੀ ਰਕਮ ਦਾ 25 ਫੀਸਦੀ ਜਮ੍ਹਾਂ ਕਰਵਾਉਣਾ ਹੋਵੇਗਾ। ਪੁੱਡਾ ਨੇ ਆਪਣੀ ਵੈੱਬਸਾਈਟ puda.enivida.com 'ਤੇ ਬੋਲੀ ਸਬੰਧੀ ਸਾਰੀ ਜਾਣਕਾਰੀ ਦਿੱਤੀ ਹੈ। ਸਾਈਟਾਂ ਦਾ ਖੇਤਰ, ਰਿਜ਼ਰਵ ਕੀਮਤ, ਸਥਾਨ ਪਲਾਟ ਆਦਿ ਨੂੰ ਵੈਬਸਾਈਟ 'ਤੇ ਸ਼ਾਮਲ ਕੀਤਾ ਜਾ ਸਕਦਾ ਹੈ।

ਫੇਜ਼ 8 ਬਣ ਜਾਵੇਗਾ ਵਪਾਰਕ ਹੱਬ 
ਗਮਾਡਾ ਵੱਲੋਂ ਕਰਵਾਈ ਗਈ ਈ-ਨਿਲਾਮੀ ਵਿੱਚ ਫੇਜ਼ 8 ਦੇ ਗਮਾਡਾ ਦਫ਼ਤਰ ਦੇ ਸਾਹਮਣੇ ਵਾਲੀ ਥਾਂ ਨੂੰ ਮੁਕੰਮਲ ਵਪਾਰਕ ਹੱਬ ਬਣਾਉਣ ’ਤੇ ਜ਼ੋਰ ਦਿੱਤਾ ਗਿਆ ਹੈ। ਫੇਜ਼ 8 ਵਿੱਚ ਤਿੰਨ ਨਾਮਵਰ ਵਪਾਰਕ ਕੇਂਦਰ ਤਿਆਰ ਹਨ। ਇਨ੍ਹਾਂ ਚਾਰਾਂ ਸਾਈਟਾਂ ਤੋਂ ਜਿੱਥੇ ਗਮਾਡਾ ਨੂੰ ਕਰੋੜਾਂ ਰੁਪਏ ਦੀ ਆਮਦਨ ਹੋਵੇਗੀ, ਉੱਥੇ ਹੀ ਸਾਈਟਾਂ 'ਤੇ ਬਣੇ ਵਪਾਰਕ ਹੱਬ ਸ਼ਹਿਰ ਦੀ ਸੁੰਦਰਤਾ ਵਿੱਚ ਵੀ ਵਾਧਾ ਕਰਨਗੇ।

ਐਰੋਸਿਟੀ ਦੀ ਵਪਾਰਕ ਸਾਈਟ ਦੀ ਰਾਖਵੀਂ ਕੀਮਤ
ਗਮਾਡਾ ਵੱਲੋਂ ਛੇ ਵਪਾਰਕ ਸਾਈਟਾਂ ਨੂੰ ਈ-ਨਿਲਾਮੀ ਵਿਚ ਲਿਆਂਦਾ ਗਿਆ ਹੈ। ਇਨ੍ਹਾਂ ਵਿਚ ਐਰੋਸਿਟੀ ਦੇ ਬਲਾਕ ਐੱਫ ਵਿਚਲੀ ਸਾਈਟ ਸਭ ਤੋਂ ਮਹਿੰਗੀ ਹੈ। ਅੱਠ ਏਕੜ ਵਾਲੀ ਇਸ ਜਗ੍ਹਾ ਦੀ ਰਾਖਵੀਂ ਕੀਮਤ 391.10 ਕਰੋੜ ਰੁਪਏ ਰੱਖੀ ਗਈ ਹੈ। ਜਦੋਂ ਕਿ ਈਕੋ ਸਿਟੀ-2 ਵਿੱਚ 8.75 ਏਕੜ ਗਰੁੱਪ ਹਾਊਸਿੰਗ ਸਾਈਟ ਦੀ ਰਾਖਵੀਂ ਕੀਮਤ 229.14 ਕਰੋੜ ਰੁਪਏ ਹੈ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement