ਚੰਡੀਗੜ੍ਹ ਦੇ ਵਾਸੀਆਂ ਲਈ ਵੱਡੀ ਖੁਸ਼ਖ਼ਬਰੀ, ਜਾਣੋ ਕਿਉਂ ਮਿਲੇਗਾ ਸਸਤਾ ਪਿਆਜ਼!
Published : Jan 4, 2020, 11:52 am IST
Updated : Jan 4, 2020, 1:11 pm IST
SHARE ARTICLE
Onions in Chandigarh
Onions in Chandigarh

ਵਿਭਾਗ ਨੇ ਕੇਂਦਰ ਤੋਂ 250 ਕੁਇੰਟਲ ਪਿਆਜ਼ ਦੀ ਮੰਗ ਕੀਤੀ ਸੀ।

ਚੰਡੀਗੜ੍ਹ: ਪਿਆਜ਼ ਦੀਆਂ ਵਧਦੀਆਂ ਕੀਮਤਾਂ ਨੇ ਲੋਕਾਂ ਦੇ ਬਜਟ ਨੂੰ ਹਲਾ ਕੇ ਰੱਖ ਦਿੱਤਾ ਹੈ। ਸਬਜ਼ੀ ਨਾਲੋਂ ਜ਼ਿਆਦਾ ਮਹਿੰਗੇ ਪਿਆਜ਼ ਮਿਲ ਰਹੇ ਹਨ। ਹੁਣ ਲੋਕਾਂ ਨੂੰ ਪਿਆਜ਼ ਦੀਆਂ ਕੀਮਤਾਂ ਤੋਂ ਰਾਹਤ ਦੇਣ ਲਈ ਪ੍ਰਸ਼ਾਸਨ ਦੇ ਫੂਡ ਤੇ ਸਪਲਾਈ ਵਿਭਾਗ ਵੱਲੋਂ ਇਸੇ ਹਫ਼ਤੇ ਸਟਾਲ ਲਗਾਇਆ ਜਾ ਸਕਦਾ ਹੈ ਕਿਉਂ ਕਿ ਪ੍ਰਸ਼ਾਸਨ ਕੋਲ 2-4 ਦਿਨਾਂ ਦੇ ਵਿਚ ਇਕ ਟਰੱਕ ਪਿਆਜ਼ ਦਾ ਪਹੁੰਚ ਜਾਵੇਗਾ। ਵਿਭਾਗ ਨੇ ਕੇਂਦਰ ਤੋਂ 250 ਕੁਇੰਟਲ ਪਿਆਜ਼ ਦੀ ਮੰਗ ਕੀਤੀ ਸੀ।

Onion prices are above rupees 100 per kg bothering people and government bothOnion  ਇਸ ਤੋਂ ਬਾਅਦ ਕੇਂਦਰੀ ਵਿਭਾਗ ਨਾਲ ਹੋਈ ਵੀਡੀਉ ਕਾਨਫਰੰਸਿੰਗ ਵਿਚ ਵੀ ਪਿਆਜ਼ ਨੂੰ ਲੈ ਕੇ ਮੁੱਦਾ ਚੁੱਕਿਆ ਗਿਆ ਸੀ ਜਿਸ ਤੋਂ ਬਾਅਦ ਕੇਂਦਰ ਨੇ ਪ੍ਰਸ਼ਾਸਨ ਨੂੰ ਸਸਤਾ ਪਿਆਜ਼ ਮੁਹੱਈਆ ਕਰਵਾਉ ਦਾ ਭਰੋਸਾ ਦਿੱਤਾ ਸੀ। ਇਸ ਸਬੰਧ 'ਚ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ 2-4 ਦਿਨਾਂ 'ਚ ਉਨ੍ਹਾਂ ਕੋਲ 250 ਕੁਇੰਟਲ ਪਿਆਜਾਂ ਨਾਲ ਭਰਿਆ ਟਰੱਕ ਪਹੁੰਚ ਜਾਵੇਗਾ। ਇਹ ਪਿਆਜ਼ ਮਿਲਦੇ ਹੀ ਲੋਕਾਂ ਲਈ ਸਸਤੇ ਭਾਅ 'ਤੇ ਸਟਾਲ ਲਾ ਕੇ ਪਿਆਜ਼ ਵੇਚੇ ਜਾਣਗੇ।

Onion import from afghanistan reduces price in indiaOnionਪਿਆਜ਼ ਦੀਆਂ ਕੀਮਤਾਂ 'ਚ ਪਹਿਲਾਂ ਹੀ ਥੋੜ੍ਹੀ ਕਮੀ ਆ ਗਈ ਹੈ, ਜਦੋਂ ਕਿ ਪ੍ਰਸ਼ਾਸਨ ਕੋਸ਼ਿਸ਼ ਕਰ ਰਿਹਾ ਹੈ ਕਿ ਲੋਕਾਂ ਨੂੰ 50 ਤੋਂ 55 ਰੁਪਏ ਕਿੱਲੋ ਤੱਕ ਪਿਆਜ ਵੇਚੇ ਜਾਣ। ਇਸ ਦੇ ਮਾਰਕਿਟ ਰੇਟ ਨੂੰ ਦੇਖਦੇ ਹੋਏ ਪ੍ਰਸ਼ਾਸਨ ਵਲੋਂ ਇਸ ਨੂੰ ਘੱਟ ਰੇਟ 'ਤੇ ਵੇਚਣ ਸਬੰਧੀ ਵਿਚਾਰ ਕੀਤਾ ਜਾ ਸਕਦਾ ਹੈ।

Onion Onionਵੀਰਵਾਰ ਨੂੰ ਸ਼ਹਿਰ 'ਚ ਨਾਸਿਕ ਤੋਂ ਆਉਣ ਵਾਲਾ ਪਿਆਜ਼ ਵੀ 65 ਤੋਂ 70 ਰੁਪਏ ਕਿੱਲੋ ਵਿਕ ਰਿਹਾ ਹੈ, ਜੋ ਪਹਿਲਾਂ ਦੇ ਮੁਕਾਬਲੇ ਕਾਫੀ ਘੱਟ ਹੈ, ਹਾਲਾਂਕਿ ਰੋਜ਼ਾਨਾ ਇਸ ਦੇ ਰੇਟ 'ਚ ਕਮੀ ਅਤੇ ਵਾਧਾ ਹੁੰਦਾ ਰਹਿੰਦਾ ਹੈ। ਕੁਝ ਦਿਨ ਪਹਿਲਾਂ ਤਾਂ ਪਿਆਜ਼ ਦੀਆਂ ਕੀਮਤਾਂ ਨੇ 100 ਦਾ ਆਂਕੜਾ ਵੀ ਪਾਰ ਕਰ ਲਿਆ ਸੀ, ਜਿਸ ਤੋਂ ਬਾਅਦ ਹੀ ਪ੍ਰਸ਼ਾਸਨ ਨੇ ਮੰਡੀ ਦੇ ਕਾਰੋਬਾਰੀਆਂ ਖਿਲਾਫ ਵੀ ਜਮ੍ਹਾਂਖੋਰੀ ਨੂੰ ਲੈ ਕੇ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਸੀ।

Onion being sold for 220 rupees in bangladesh pm sheikh hasina stopped eating Onionਵਿਭਾਗ ਨੇ ਪਿਆਜ਼ ਦੀ ਖਰੀਦੋ-ਫਰੋਖਤ ਦਾ ਬਿਓਰਾ ਨਹੀਂ ਦਿੱਤੇ ਜਾਣ ਨੂੰ ਲੈ ਕੇ ਹੀ ਕਾਰਵਾਈ ਕੀਤੀ ਸੀ ਅਤੇ ਅਜਿਹੀਆਂ ਸਾਰੀਆਂ ਫਰਮਾਂ ਦੀ ਸੂਚੀ ਬਣਾ ਕੇ ਉੱਚ ਅਧਿਕਾਰੀਆਂ ਨੂੰ ਸੌਂਪ ਦਿੱਤੀ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement