
ਗਲੋਬਲ ਮਾਰਕੀਟ ਤੋਂ ਮਿਲੇ ਸੰਕੇਤਾਂ ਨਾਲ ਮੰਗਲਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ ਦੀ ਕਮਜ਼ੋਰ ਸ਼ੁਰੁਆਤ ਹੋਈ। ਕਮਜ਼ੋਰ ਸ਼ੁਰੂਆਤ ਤੋਂ ਬਾਅਦ ਘਰੇਲੂ ਬਾਜ਼ਾਰਾਂ 'ਚ ਹੇਠਲੇ..
ਨਵੀਂ ਦਿੱਲੀ: ਗਲੋਬਲ ਮਾਰਕੀਟ ਤੋਂ ਮਿਲੇ ਸੰਕੇਤਾਂ ਨਾਲ ਮੰਗਲਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ ਦੀ ਕਮਜ਼ੋਰ ਸ਼ੁਰੁਆਤ ਹੋਈ। ਕਮਜ਼ੋਰ ਸ਼ੁਰੂਆਤ ਤੋਂ ਬਾਅਦ ਘਰੇਲੂ ਬਾਜ਼ਾਰਾਂ 'ਚ ਹੇਠਲੇ ਪੱਧਰ ਤੋਂ ਥੋੜ੍ਹੀ ਰਿਕਵਰੀ ਦੇਖਣ ਨੂੰ ਮਿਲੀ ਹੈ। ਸੈਂਸੈਕਸ 50 ਅੰਕ ਮਜ਼ਬੂਤ ਹੋਇਆ ਹੈ, ਜਦੋਂ ਕਿ ਨਿਫ਼ਟੀ 10,200 ਦੇ ਉੱਤੇ ਨਿਕਲਣ 'ਚ ਕਾਮਯਾਬ ਹੋਇਆ ਹੈ। ਸਰਕਾਰੀ ਬੈਂਕਾਂ ਦੇ ਨਾਲ ਆਟੋ, ਐਫ਼ਐਮਸੀਜੀ ਸ਼ੇਅਰਾਂ 'ਚ ਖਰੀਦਦਾਰੀ ਤੋਂ ਬਾਜ਼ਾਰ ਨੂੰ ਸਪੋਰਟ ਮਿਲਿਆ ਹੈ। ਸੈਕਟੋਰਲ ਇਨਡੈਕਸ 'ਚ ਐਨਐਸਈ 'ਤੇ ਪੀਐਸਯੂ ਬੈਂਕ ਇਨਡੈਕਸ 'ਚ 2 ਫ਼ੀ ਸਦੀ ਤੋਂ ਜ਼ਿਆਦਾ ਦੀ ਤੇਜ਼ੀ ਆਈ ਹੈ।
Sensex
ਇਸ ਤੋਂ ਪਹਿਲਾਂ, ਸੈਂਸੈਕਸ 58 ਅੰਕ ਡਿੱਗ ਕੇ 33,197 ਅੰਕ 'ਤੇ ਖੁੱਲਿਆ। ਉਥੇ ਹੀ ਨਿਫ਼ਟੀ ਦੀ ਸ਼ੁਰੂਆਤ 25 ਅੰਕ ਦੀ ਗਿਰਾਵਟ ਨਾਲ 10,187 ਦੇ ਪੱਧਰ 'ਤੇ ਹੋਈ। ਸ਼ੁਰੂਆਤੀ ਕਾਰੋਬਾਰੀ 'ਚ ਨਿਫ਼ਟੀ 10,181.85 ਤਕ ਡਿੱਗਆ ਸੀ ਜਦਕਿ ਸੈਂਸੈਕਸ ਨੇ 33,158.6 ਤਕ ਡਿੱਗਆ ਸੀ।
Sensex
ਮਿਡਕੈਪ, ਸਮਾਲਕੈਪ ਸ਼ੇਅਰਾਂ 'ਚ ਤੇਜ਼ੀ
ਲਾਰਜਕੈਪ ਸ਼ੇਅਰਾਂ ਨਾਲ ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਬੀਐਸਈ ਦਾ ਮਿਡਕੈਪ ਇਨਡੈਕਸ 0.24 ਫ਼ੀ ਸਦੀ ਵਧਾ ਹੈ। ਉਥੇ ਹੀ ਬੀਐਸਈ ਦੇ ਸਮਾਲਕੈਪ ਇਨਡੈਕਸ 'ਚ 0.25 ਫ਼ੀ ਸਦੀ ਦੀ ਤੇਜ਼ੀ ਆਈ ਹੈ।
Sensex
ਮਿਡਕੈਪ ਸ਼ੇਅਰਾਂ 'ਚ ਐਨਬੀਸੀਸੀ, ਯੂਨੀਅਨ ਬੈਂਕ, ਬੈਂਕ ਆਫ਼ ਇੰਡੀਆ, ਟਾਟਾ ਕੈਮਿਕਲ, ਐਲਟੀਆਈ, ਇੰਡੀਅਨ ਬੈਂਕ, ਆਈਡੀਬੀਆਈ, ਕੈਨਰਾ ਬੈਂਕ, ਘਰ ਫਾਈਨੈਂਸ, ਪੀਐਨਬੀ ਹਾਊਸਿੰਗ, ਸੈਂਟਰਲ ਬੈਂਕ, ਮੁਥੂਤ ਫਾਈਨੈਂਸ 1.50-6.39 ਫ਼ੀ ਸਦੀ ਤਕ ਵਧੇ ਹਨ।