
ਮਹਿਲਾ ਜਨ ਧਨ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਅੱਜ ਤੋਂ ਬੈਂਕ ਖਾਤੇ ਵਿਚ...
ਨਵੀਂ ਦਿੱਲੀ: ਕੋਰੋਨਾ ਸੰਕਟ ਤੋਂ ਦੇਸ਼ ਨੂੰ ਬਚਾਉਣ ਲਈ ਮੋਦੀ ਸਰਕਾਰ ਨੇ 21 ਦੇ ਲਾਕਡਾਊਨ ਦਾ ਐਲਾਨ ਕੀਤਾ ਸੀ। ਲਾਕਡਾਊਨ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਗਰੀਬ ਪਰਿਵਾਰਾਂ ਤੇ ਪੈ ਰਿਹਾ ਹੈ। ਹੁਣ ਇਹਨਾਂ ਲੋਕਾਂ ਦੀ ਮਦਦ ਕਰਨ ਲਈ ਸਰਕਾਰ ਗਰੀਬ ਔਰਤਾਂ ਦੇ ਜਨਧਨ ਖਾਤੇ ਵਿਚ ਹਰ ਮਹੀਨੇ 500 ਰੁਪਏ ਪਾਵੇਗੀ, ਇਹ ਰਕਮ ਤਿੰਨ ਮਹੀਨਿਆਂ ਤਕ ਦਿੱਤੀ ਜਾਵੇਗੀ।
Bank
ਮਹਿਲਾ ਜਨ ਧਨ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਅੱਜ ਤੋਂ ਬੈਂਕ ਖਾਤੇ ਵਿਚ 500 ਰੁਪਏ ਦੀ ਪਹਿਲੀ ਰਕਮ ਮਿਲਣੀ ਸ਼ੁਰੂ ਹੋ ਜਾਵੇਗੀ। ਹੁਣ ਇੰਡੀਅਨ ਬੈਂਕ ਐਸੋਸੀਏਸ਼ਨ ਨੇ ਸਾਰੇ ਬੈਂਕਾਂ ਨੂੰ ਹੁਕਮ ਦਿੱਤਾ ਹੈ ਕਿ ਉਹ ਔਰਤਾਂ ਦੇ ਜਨਧਨ ਖਾਤੇ ਵਿਚ 3 ਅਪ੍ਰੈਲ ਤੋਂ 500 ਰੁਪਏ ਹਰ ਮਹੀਨੇ ਪਾਉਣਾ ਸ਼ੁਰੂ ਕਰ ਦੇਣ। ਇਸ ਮਹੀਨੇ ਇਹ ਰੁਪਏ ਔਰਤਾਂ ਦੇ ਖਾਤੇ ਵਿਚ 3 ਅਪ੍ਰੈਲ ਤੋਂ 9 ਅਪ੍ਰੈਲ ਦੌਰਾਨ ਪਾਏ ਜਾਣਗੇ।
Ladies
ਸਰਕਾਰ ਦੇ ਹੁਕਮ ਮੁਤਾਬਕ ਔਰਤਾਂ ਦੇ ਜਨਧਨ ਖਾਤਿਆਂ ਵਿਚ ਤਿੰਨ ਮਹੀਨਿਆਂ ਤਕ ਹਰ ਮਹੀਨੇ 500 ਰੁਪਏ ਦੀ ਰਕਮ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਮਦਦ ਰਾਹੀਂ ਦਿੱਤੀ ਜਾਵੇਗੀ। ਖਾਤਾਧਾਰਕਾਂ ਦੇ ਅਕਾਉਂਟ ਵਿਚ ਪੈਸੇ ਉਹਨਾਂ ਦੇ ਅਕਾਉਂਟ ਨੰਬਰ ਦੇ ਆਖਰੀ ਅੰਕ ਅਨੁਸਾਰ ਵੱਖ-ਵੱਖ ਦਿਨ ਪਾਏ ਜਾਣਗੇ ਤਾਂ ਕਿ ਕਿਸੇ ਤਰ੍ਹਾਂ ਦੀ ਗੜਬੜ ਨਾ ਹੋਵੇ।
Ladies
ਐਸੋਸੀਏਸ਼ਨ ਨੇ ਲਾਭਪਾਤਰੀਆਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਅਪਣੇ ਨਜ਼ਦੀਕੀ ਏਟੀਐਮ ਵਿਚ ਜਾ ਕੇ ਕਾਰਡ, ਬੈਂਕ ਰਾਹੀਂ ਵੀ ਪੈਸੇ ਕਢਵਾ ਸਕਦੇ ਹਨ। ਉਹਨਾਂ ਨੂੰ ਬੈਂਕ ਬ੍ਰਾਂਚ ਵਿਚ ਭੀੜ ਇਕੱਠੀ ਹੋਣ ਤੋਂ ਬਚਣਾ ਚਾਹੀਦਾ ਹੈ। ਕਿਸੇ ਵੀ ਏਟੀਐਮ ਤੋਂ ਪੈਸੇ ਕਢਵਾਉਣ ਤੇ ਕੋਈ ਚਾਰਜ ਨਹੀਂ ਲੱਗੇਗਾ। ਹਾਲ ਹੀ ਵਿਚ ਸਰਕਾਰ ਨੇ ਇਸ ਬਾਰੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ। ਕੋਰੋਨਾ ਵਾਇਰਸ ਦਾ ਦੇਸ਼ ਅਤੇ ਦੁਨੀਆ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ।
Bank
ਮੁੰਬਈ ਦੇ ਧਾਰਾਵੀ ਵਿਚ ਕੋਰੋਨਾ ਵਾਇਰਸ ਦਾ ਇਕ ਹੋਰ ਪਾਜ਼ੀਟਿਵ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ 35 ਸਾਲ ਦੇ ਡਾਕਟਰ ਵਿਚ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ। ਦੇਸ਼ ਵਿਚ ਹੁਣ ਤਕ ਸਾਹਮਣੇ ਆਏ ਕੁੱਲ ਪੀੜਤ ਮਰੀਜ਼ਾਂ ਦੀ ਗਿਣਤੀ 2331 ਤਕ ਪਹੁੰਚ ਚੁੱਕੀ ਹੈ। ਵੀਰਵਾਰ ਨੂੰ ਦੇਸ਼ ਵਿਚ ਇਕ ਦਿਨ ਦੇ ਅੰਦਰ 342 ਨਵੇਂ ਮਾਮਲੇ ਸਾਹਮਣੇ ਆਏ ਹਨ। ਇਕ ਦਿਨ ਵਿਚ 14 ਲੋਕਾਂ ਦੀ ਮੌਤ ਨਾਲ ਦੇਸ਼ ਵਿਚ ਮਰਨ ਵਾਲਿਆਂ ਦੀ ਗਿਣਤੀ ਵੀ ਵਧ ਕੇ 73 ਹੋ ਗਈ ਹੈ।
Bank
ਉੱਥੇ ਹੀ 174 ਲੋਕ ਇਸ ਤੋਂ ਠੀਕ ਵੀ ਹੋ ਚੁੱਕੇ ਹਨ। ਦੁਨੀਆ ਦੇ ਬਹੁਤ ਸਾਰੇ ਦੇਸ਼ ਕੋਰੋਨਾ ਦੀ ਚਪੇਟ ਵਿਚ ਆ ਚੁੱਕੇ ਹਨ। ਅਮਰੀਕਾ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 1169 ਮੌਤਾਂ ਹੋਈਆਂ ਹਨ। ਗੁਜਰਾਤ ਦੇ ਵੜੋਦਰਾ ਵਿਚ ਇਕ 78 ਸਾਲ ਦੇ ਵਿਅਕਤੀ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ।
ਮੁੱਖ ਜ਼ਿਲ੍ਹਾ ਮੈਡੀਕਲ ਅਫਸਰ ਉਦੈ ਤਿਲਵਤ ਅਨੁਸਾਰ ਗੋਧਰਾ ਦਾ ਰਹਿਣ ਵਾਲਾ 78 ਸਾਲਾ ਵਿਅਕਤੀ ਜਿਸ ਦਾ ਇਲਾਜ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਸੀ, ਉਸ ਦੀ ਕੱਲ੍ਹ ਰਾਤ ਵਡੋਦਰਾ ਦੇ ਇੱਕ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।