ਹੁਣ ਸਭ ਪਤਾ ਲੱਗੇਗਾ ਕਿ ਸਾਮਾਨ ਕਦੋਂ ਲੋਡ ਕੀਤਾ ਜਾਂਦਾ ਹੈ, ਉਤਾਰਿਆ ਜਾਂਦਾ ਹੈ ਅਤੇ ਸਾਮਾਨ ਦੇ ਦਾਅਵਿਆਂ ’ਤੇ ਪਿਕ-ਅਪ ਲਈ ਤਿਆਰ ਹੁੰਦਾ ਹੈ
Air India ਦੇ ਮੁਸਾਫ਼ਰ ਹੁਣ ਅਪਣੇ ਬੈਗ ’ਤੇ ਲੱਗੇ ਟੈਗ ਸਕੈਨ ਕਰ ਕੇ ਅਪਣੇ ਚੈੱਕ-ਇਨ ਬੈਗੇਜ ਦਾ ਪਤਾ ਲਗਾ ਸਕਦੇ ਹਨ। ਇਸ ਦੇ ਲਈ ਏਅਰਲਾਈਨ ਨੇ ਅਪਣੇ ਮੋਬਾਈਲ ਐਪ ’ਚ ਏ.ਆਈ. ਆਧਾਰਤ ਇਸ ਫੀਚਰ ਨੂੰ ਪੇਸ਼ ਕੀਤਾ ਹੈ।
ਹਾਲ ਹੀ ਦੇ ਸਮੇਂ ’ਚ ਮੁਸਾਫ਼ਰਾਂ ਦੇ ਸਾਮਾਨ ਨੂੰ ਲੈ ਕੇ ਕਾਫੀ ਸ਼ਿਕਾਇਤਾਂ ਦਾ ਸਾਹਮਣਾ ਕਰ ਰਹੀ Air India ਨੇ ਅਪਣੇ ਐਪ ’ਚ ‘ਏ.ਆਈ. ਵਿਜ਼ਨ‘ ਫੀਚਰ ਪੇਸ਼ ਕੀਤਾ ਹੈ ਜੋ ਯਾਤਰਾ ਨਾਲ ਜੁੜੀ ਜਾਣਕਾਰੀ ਤੁਰਤ-ਫੁਰਤ ਪ੍ਰਦਾਨ ਕਰਦਾ ਹੈ।
ਏ.ਆਈ. ਵਿਜ਼ਨ ਮੁਸਾਫ਼ਰਾਂ ਨੂੰ ਉਨ੍ਹਾਂ ਦੀ ਟਿਕਟ, ਬੋਰਡਿੰਗ ਪਾਸ ਜਾਂ ਬੈਗੇਜ ਟੈਗ ’ਤੇ ਕੋਡ ਸਕੈਨ ਕਰ ਕੇ ਉਡਾਣ ਦੇ ਵੇਰਵੇ, ਬੋਰਡਿੰਗ ਪਾਸ, ਸਾਮਾਨ ਦੀ ਸਥਿਤੀ ਅਤੇ ਖਾਣੇ ਦੇ ਵਿਕਲਪਾਂ ਤਕ ਪਹੁੰਚ ਕਰਨ ਦੀ ਇਜਾਜ਼ਤ ਦਿੰਦਾ ਹੈ। ਨਵੀਂ ਸਹੂਲਤ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਅਧਾਰਤ ਕੰਪਿਊਟਰ ਵਿਜ਼ਨ ਤਕਨਾਲੋਜੀ ਵਲੋਂ ਸੰਚਾਲਿਤ ਹੈ। ਇਹ ਮੁਸਾਫ਼ਰਾਂ ਨੂੰ ਇਹ ਜਾਣਨ ਦੀ ਇਜਾਜ਼ਤ ਦਿੰਦਾ ਹੈ ਕਿ ਉਨ੍ਹਾਂ ਦਾ ਸਾਮਾਨ ਕਦੋਂ ਲੋਡ ਕੀਤਾ ਜਾਂਦਾ ਹੈ, ਉਤਾਰਿਆ ਜਾਂਦਾ ਹੈ ਅਤੇ ਸਾਮਾਨ ਦੇ ਦਾਅਵਿਆਂ ’ਤੇ ਪਿਕ-ਅਪ ਲਈ ਤਿਆਰ ਹੁੰਦਾ ਹੈ।