
ਬੀਮਾ ਰੈਗੂਲੇਟਰ IRDAI ਦੁਆਰਾ ਜਾਰੀ ਕੀਤੇ ਗਏ ਨਵੇਂ ਨਿਯਮ,ਪਹਿਲਾ ਨਾਲੋ ਮਿਲੇਗਾ ਵੱਧ ਲਾਭ
ਨਵੀਂ ਦਿੱਲੀ .ਬੀਮਾ ਰੈਗੂਲੇਟਰ IRDAI ਦੁਆਰਾ ਜਾਰੀ ਕੀਤੇ ਗਏ ਨਵੇਂ ਨਿਯਮ 1 ਫਰਵਰੀ 2020 ਤੋਂ ਲਾਗੂ ਹੋ ਗਏ ਹਨ। ਨਵੇਂ ਨਿਯਮਾਂ ਵਿਚ ਮੌਤ ਦੇ ਖਰਚੇ ਘਟਾ ਦਿੱਤੇ ਹਨ। ਇਹ ਉਨ੍ਹਾਂ ਲਈ ਵਧੇਰੇ ਮੁਨਾਫਾ ਲਿਆਏਗਾ ਜਿਨ੍ਹਾਂ ਕੋਲ ਯੂਲਿੱਪ ਭਾਵ ਯੂਨਿਟ ਲਿੰਕਡ ਬੀਮਾ ਯੋਜਨਾਵਾਂ (ULIP) ਹੈ। ਨਵੀਂ ਬੀਮਾ ਪਾਲਿਸੀ ਕਰਵਾਉਣ ਵਾਲੀਆਂ ਨੂੰ ਇਸ ਦਾ ਵਧੇਰੇ ਲਾਭ ਮਿਲੇਗਾ। ਨਾਲ ਹੀ, ਬੀਮਾ ਕੰਪਨੀਆਂ ਨੇ ਜੀਵਨ ਬੀਮਾ ਪਾਲਿਸੀ ਨੂੰ ਮੁੜ ਸੁਰਜੀਤ ਦੀ ਮਿਆਦ ਵਧਾ ਦਿੱਤਾ ਹੈ।
photoਅਸਾਨ ਸ਼ਬਦਾ ਵਿਚ ਕਿਹਾ ਜਾਵੇ, ਜੇਕਰ ਕਿਸੇ ਕਾਰਨ ਕਰਕੇ (ULIP) ਬੀਮਾ ਪ੍ਰੀਮੀਅਮ ਦਾ ਭੁਗਤਾਨ ਨਹੀਂ ਕੀਤਾ ਜਾਂਦਾ ਸੀ ਤਦ ਕੰਪਨੀਆਂ ਪਾਲਿਸੀ ਨੂੰ 2 ਸਾਲਾਂ ਵਿਚ ਬੰਦ ਕਰ ਦਿੰਦੀਆਂ ਸਨ। ਪਰ ਹੁਣ ਇਸ ਵਿਚ ਇਕ ਸਾਲ ਦਾ ਵਾਧਾ ਹੋਰ ਕਰ ਦਿੱਤਾ ਗਿਆ ਹੈ । ਗਾਹਕਾਂ ਨੂੰ ਹੁਣ 3 ਸਾਲ ਦਾ ਸਮਾਂ ਮਿਲੇਗਾ। ਗੈਰ-ਲਿੰਕਡ ਬੀਮਾ ਉਤਪਾਦਾਂ ਲਈ ਪੁਨਰ-ਸੁਰਜੀਤ ਦੀ ਅਵਧੀ ਲਈ ਪੰਜ ਸਾਲ ਦਾ ਸਮਾਂ ਦੇ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਲਾਗੂ ਕੀਤੇ ਨਵੇਂ ਨਿਯਮ LIC ਸਮੇਤ ਦੇਸ਼ ਦੀਆ ਸਾਰੀਆਂ ਪਾਲਿਸੀ ਕੰਪਨੀਆਂ ਤੇ ਵੀ ਲਾਗੂ ਹੋਣਗੇ।
Photoਯੂਲਿਪ ਵਿਚ ਬੀਮੇ ਦੀ ਰਕਮ ਦਾ ਭੁਗਤਾਨ 10 ਗੁਣਾ ਤੋਂ ਘਟਾ ਕੇ 7 ਗੁਣਾ ਕਰ ਦਿੱਤਾ ਗਿਆ ਹੈ।ਇਸ ਤੋਂ ਪਹਿਲਾ 45 ਸਾਲਾਂ ਤੋਂ ਵੱਧ ਉਮਰ ਦੇ ULIP ਖਰੀਦਦਾਰਾਂ ਨੂੰ ਸਲਾਨਾ ਪ੍ਰੀਮੀਅਮ 10 ਗੁਣਾ ਤੋਂ ਘੱਟ ਦੀ ਅਸੁਰੱਖਿਅਤ ਰਕਮ ਦੀ ਪੇਸ਼ਕਸ਼ ਕੀਤੀ ਜਾਂਦੀ ਸੀ। ਬੀਮਾ ਘੱਟ ਹੋਣ ਦੇ ਕਾਰਨ ਵੀ ਵਾਪਸ ਉਸ ਨੂੰ ਚੰਗਾ ਲਾਭ ਹੋਵੇਗਾ । ਪਰ ਜੇਕਰ ਰਕਮ ਸਲਾਨਾ ਪ੍ਰੀਮੀਅਮ 10 ਗੁਣਾ ਤੋਂ ਘੱਟ ਹੈ ਤਾਂ ਇਸ ਵਿਚ ਟੈਕਸ ਲਾਭ ਉਪਲੱਬਧ ਨਹੀਂ ਹੋਵੇਗਾ ਹੈ।
Photoਜੇਕਰ 30 ਸਾਲ ਦਾ ਕੋਈ ਵਿਅਕਤੀ 10 ਸਾਲ ਤੱਕ ਸਲਾਨਾਂ 12 ਹਜ਼ਾਰ ਦਾ ਪ੍ਰੀਮੀਅਮ ਦਿੰਦਾ ਹੈ ਤਾਂ ਉਸ ਨੂੰ 1.2 ਲੱਖ ਦਾ ਜੀਵਨ ਬੀਮਾ ਕਵਰ ਮਿਲੇਗਾ। ਦੂਜੇ ਪਾਸੇ ਜੇ ਉਹੀ ਵਿਅਕਤੀ 11,500 ਰੁਪਏ ਦਾ ਭੁਗਤਾਨ ਟਰਮ ਬੀਮਾ ਲਈ ਕਰਦਾ ਹੈ ਤਾਂ ਉਸ ਨੂੰ 10 ਸਾਲ ਦੇ ਲਈ 1.5 ਕਰੌੜ ਰੁਪਏ ਦਾ ਕਵਰ ਮਿਲ ਸਕਦਾ ਹੈ
photoਬਦਲਾਅ ਸਿਰਫ਼ ਇਹ ਹੈ ਕਿ ULIP ਦੇ ਅਧੀਨ 8 ਫੀਸਦੀ ਦੇ ਹਿਸਾਬ ਨਾਲ ਉਸ ਨੂੰ ਕੁੱਝ ਵਾਪਸ ਮਿਲੇਗਾ ਜੋ ਤਕਰੀਬਨ 1.7 ਲੱਖ ਰੁਪਏ ਦਾ ਹੋਵੇਗਾ । ਜਦਕਿ ਟਰਮ ਬੀਮਾ ਦੇ ਮਾਮਲੇ ਵਿਚ ਉਸ ਨੂੰ ਵਾਪਸ ਕੁੱਝ ਨਹੀਂ ਮਿਲੇਗਾ।