
ਕਰਮਚਾਰੀ ਭਵਿੱਖ ਯੋਜਨਾ ਸੰਗਠਨ (ਈਪੀਐਫ਼ਓ) ਨੂੰ ਆਨਲਾਈਨ ਪ੍ਰਾਵੀਡੈਂਟ ਫ਼ੰਡ ਪੀਐਫ਼ ਦਾਅਵੇ 'ਚ ਧੋਖਾਧੜੀ ਦਾ ਡਰ ਹੈ। ਇਸ ਲਈ ਈਪੀਐਫ਼ਓ ਨੇ ਪੀਐਫ਼ ਦਾਅਵਾ ਕਰਨ ਵਾਲੀਆਂ..
ਨਵੀਂ ਦਿੱਲੀ: ਕਰਮਚਾਰੀ ਭਵਿੱਖ ਯੋਜਨਾ ਸੰਗਠਨ (ਈਪੀਐਫ਼ਓ) ਨੂੰ ਆਨਲਾਈਨ ਪ੍ਰਾਵੀਡੈਂਟ ਫ਼ੰਡ ਪੀਐਫ਼ ਦਾਅਵੇ 'ਚ ਧੋਖਾਧੜੀ ਦਾ ਡਰ ਹੈ। ਇਸ ਲਈ ਈਪੀਐਫ਼ਓ ਨੇ ਪੀਐਫ਼ ਦਾਅਵਾ ਕਰਨ ਵਾਲੀਆਂ ਦਾ ਵੇਰਵਾ ਦੇਖਣ ਦਾ ਫ਼ੈਸਲਾ ਕੀਤਾ ਹੈ। ਸੇਵਾਮੁਕਤੀ ਫ਼ੰਡ ਬਾਡੀ ਨੇ ਅਪਣੇ ਸਾਰੇ ਜ਼ੋਨਲ ਅਤੇ ਰੀਜ਼ਨਲ ਹੈਡ ਨੂੰ ਇਸ ਬਾਰੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਹਾਲ ਹੀ 'ਚ ਈਪੀਐਫ਼ਓ ਨੇ 10 ਲੱਖ ਰੁਪਏ ਤੋਂ ਜ਼ਿਆਦਾ ਪੀਐਫ਼ ਅਤੇ 5 ਲੱਖ ਰੁਪਏ ਤੋਂ ਜ਼ਿਆਦਾ ਪੈਨਸ਼ਨ ਦੀ ਰਕਮ ਦਾ ਦਾਅਵਾ ਆਨਲਾਈਨ ਮੁੜ ਤੋਂ ਕਰਨਾ ਲਾਜ਼ਮੀ ਕਰ ਦਿਤਾ ਹੈ।
EPFO
ਈਪੀਐਫ਼ਓ ਦੇ ਐਡੀਸ਼ਨਲ ਸੈਂਟਰਲ ਕਮਿਸ਼ਨਰ ਸੁਸ਼ੀਲ ਕੁਮਾਰ ਲੋਹਾਨੀ ਨੇ ਸਾਰੇ ਜ਼ੋਨਲ ਅਤੇ ਰੀਜ਼ਨਲ ਹੈੱਡ ਨੂੰ ਲਿਖੇ ਪੱਤਰ 'ਚ ਕਿਹਾ ਹੈ ਕਿ ਆਨਲਾਈਨ ਦਾਅਵੇ ਦੀ ਲਿਸਟ 'ਚੋਂ 1 ਫ਼ੀ ਸਦੀ ਆਨਲਾਈਨ ਮਾਮਲਿਆਂ ਨੂੰ ਦੇਖਿਆ ਜਾਵੇ ਕਿ ਇਹ ਦਾਅਵਾ ਠੀਕ ਹੈ ਜਾਂ ਨਹੀਂ। ਦਾਅਵਾ ਠੀਕ ਹੈ ਜਾਂ ਨਹੀਂ ਇਹ ਨਿਸ਼ਚਿਤ ਕਰਨ ਲਈ ਈਪੀਐਫ਼ਓ ਦੇ ਮੈਂਬਰ ਅਤੇ ਕਰਮਚਾਰੀ ਨਾਲ ਵੀ ਸੰਪਰਕ ਕੀਤਾ ਜਾਵੇ।
EPFO active members
ਪੱਤਰ 'ਚ ਕਿਹਾ ਗਿਆ ਹੈ ਕਿ ਪੀਐਫ਼ ਦਾਅਵੇ ਲਈ ਆਨਲਾਈਨ ਅਪਲਾਈ ਕਰਨ ਵਾਲੇ ਮੈਂਬਰਾਂ ਦੀ ਲਿਸਟ ਕਰਮਚਾਰੀ ਨੂੰ ਵੀ ਈਮੇਲ ਰਾਹੀਂ ਭੇਜੀ ਜਾ ਰਹੀ ਹੈ। ਅਜਿਹੇ 'ਚ ਕਰਮਚਾਰੀ ਨੂੰ ਅਜਿਹੇ ਦਾਅਵੇ ਦੀ ਸਕਰੂਟਨੀ ਕਰ ਨੇਮੀ ਤੌਰ 'ਤੇ ਕਰਨੀ ਚਾਹੀਦੀ ਹੈ ਅਤੇ ਜੇਕਰ ਉਨ੍ਹਾਂ ਨੂੰ ਇਸ ਦਾਅਵੇ 'ਚ ਕੋਈ ਬਕਾਇਦਗੀ ਮਿਲਦੀ ਹੈ ਤਾਂ ਉਹ ਈਪੀਐਫ਼ਓ ਨੂੰ ਸੂਚਤ ਕਰਨ।
PF
10 ਲੱਖ ਤੋਂ ਜ਼ਿਆਦਾ ਦਾ ਪੀਐਫ਼ ਦਾਅਵਾ ਆਨਲਾਈਨ
ਜੇਕਰ ਤੁਹਾਡੇ ਪ੍ਰਾਵੀਡੈਂਟ ਫ਼ੰਡ (ਪੀਐਫ਼) ਖਾਤੇ 'ਚ 10 ਲੱਖ ਰੁਪਏ ਤੋਂ ਜ਼ਿਆਦਾ ਹਨ ਤਾਂ ਤੁਹਾਨੂੰ ਦਾਅਵਾ ਸੈਟਲਮੈਂਟ ਲਈ ਆਨਲਾਈਨ ਆਵੇਦਨ ਕਰਨਾ ਹੋਵੇਗਾ। ਇਸ ਦੇ ਲਈ ਇੰਪਲਾਇਜ਼ ਪ੍ਰਾਵੀਡੈਂਟ ਫ਼ੰਡ ਆਰਗਨਾਈਜ਼ੇਸ਼ਨ (ਈਪੀਐਫ਼ਓ) ਹੁਣ ਫਿਜ਼ੀਕਲ ਫ਼ਾਰਮ ਮਨਜ਼ੂਰ ਨਹੀਂ ਕਰੇਗਾ। ਦਾਅਵੇ 'ਚ ਧੋਖਾਧੜੀ ਨੂੰ ਰੋਕਣ ਦੇ ਮਕਸਦ ਨਾਲ ਇਹ ਕਦਮ ਚੁਕਿਆ ਗਿਆ ਹੈ।
PF
5 ਲੱਖ ਤੋਂ ਜ਼ਿਆਦਾ ਦਾ ਪੈਨਸ਼ਨ ਦਾਅਵਾ ਵੀ ਆਨਲਾਈਨ
ਇਸ ਤੋਂ ਇਲਾਵਾ ਜੇਕਰ ਤੁਹਾਡੇ ਇੰਪਲਾਇਜ਼ ਪੈਨਸ਼ਨ ਸਕੀਮ (ਈਪੀਐਸ) ਖਾਤੇ 'ਚ 5 ਲੱਖ ਰੁਪਏ ਤੋਂ ਜ਼ਿਆਦਾ ਹਨ ਤਾਂ ਵੀ ਤੁਹਾਨੂੰ ਆਨਲਾਈਨ ਹੀ ਅਪਲਾਈ ਕਰਨਾ ਹੋਵੇਗਾ। ਇਸ 'ਚ ਵੀ ਫਿਜ਼ੀਕਲ ਫ਼ਾਰਮ ਮਨਜ਼ੂਰ ਨਹੀਂ ਕੀਤਾ ਜਾਵੇਗਾ। ਇੰਪਲਾਇਰ ਇੰਪਲਾਈ ਦੇ ਪੀਐਫ਼ ਖਾਤੇ 'ਚ ਆਮ ਤਨਖ਼ਾਹ ਦਾ 12 ਫ਼ੀ ਸਦੀ ਯੋਗਦਾਨ ਕਰਦਾ ਹੈ। ਇਸ ਦਾ 8.66 ਫ਼ੀ ਸਦੀ ਹਿੱਸਾ ਈਪੀਐਸ 'ਚ ਜਾਂਦਾ ਹੈ।