
ਗਲੋਬਲ ਮਾਰਕੀਟ ਤੋਂ ਮਿਲੇ-ਜੁਲੇ ਸੰਕੇਤਾਂ 'ਚ ਘਰੇਲੂ ਸ਼ੇਅਰ ਬਾਜ਼ਾਰ ਘੱਟ ਵਾਧੇ ਨਾਲ ਖੁਲ੍ਹਿਆ। ਕਾਰੋਬਾਰ ਦੇ ਸ਼ੁਰੂ 'ਚ ਸੈਂਸੈਕਸ 68 ਅੰਕਾਂ ਦੀ ਵਾਧੇ ਨਾਲ 33439..
ਨਵੀਂ ਦਿੱਲੀ: ਗਲੋਬਲ ਮਾਰਕੀਟ ਤੋਂ ਮਿਲੇ-ਜੁਲੇ ਸੰਕੇਤਾਂ 'ਚ ਘਰੇਲੂ ਸ਼ੇਅਰ ਬਾਜ਼ਾਰ ਘੱਟ ਵਾਧੇ ਨਾਲ ਖੁਲ੍ਹਿਆ। ਕਾਰੋਬਾਰ ਦੇ ਸ਼ੁਰੂ 'ਚ ਸੈਂਸੈਕਸ 68 ਅੰਕਾਂ ਦੀ ਵਾਧੇ ਨਾਲ 33439 ਅਤੇ ਨਿਫ਼ਟੀ 22 ਅੰਕਾਂ ਦੇ ਵਾਧੇ ਨਾਲ 10274 ਦੇ ਪੱਧਰ 'ਤੇ ਖੁਲਿਆ।
Nifty up
ਫ਼ਿਲਹਾਲ ਸੈਂਸੈਕਸ 100 ਅੰਕਾਂ ਦੀ ਮਜ਼ਬੂਤੀ ਦੇ ਨਾਲ ਕਾਰੋਬਾਰ ਕਰ ਰਿਹਾ ਹੈ। ਉਥੇ ਹੀ, ਨਿਫ਼ਟੀ 10263 ਦੇ ਪੱਧਰ 'ਤੇ ਹੈ। ਕਾਰੋਬਾਰ ਦੌਰਾਨ ਆਟੋ ਸ਼ੇਅਰਾਂ 'ਚ ਸੱਭ ਤੋਂ ਜ਼ਿਆਦਾ ਤੇਜ਼ੀ ਦੇਖੀ ਜਾ ਰਹੀ ਹੈ। ਨਿਫ਼ਟੀ 'ਤੇ ਆਟੋ ਇਨਡੈਕਸ 'ਚ 1.54 ਫ਼ੀ ਸਦੀ ਦਾ ਵਾਧਾ ਹੈ। ਮੰਗਲਵਾਰ ਨੂੰ ਸੈਂਸੈਕਸ 33370 ਅਤੇ ਨਿਫ਼ਟੀ 10245 ਦੇ ਪੱਧਰ 'ਤੇ ਬੰਦ ਹੋਏ ਸਨ।
BSE
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਖ਼ਰੀਦਦਾਰੀ ਦੇਖੀ ਜਾ ਰਹੀ ਹੈ। ਬੀਐਸਈ ਦਾ ਮਿਡਕੈਪ ਇਨਡੈਕਸ 0.4 ਫ਼ੀ ਸਦੀ ਵਧੀਆ ਹੈ, ਜਦਕਿ ਨਿਫ਼ਟੀ ਦੇ ਮਿਡਕੈਪ 50 ਇਨਡੈਕਸ 'ਚ 0.7 ਫ਼ੀ ਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਬੀਐਸਈ ਦੇ ਸਮਾਲਕੈਪ ਇਨਡੈਕਸ 'ਚ 0.5 ਫ਼ੀ ਸਦੀ ਵਾਧਾ ਦੇਖਿਆ ਜਾ ਰਿਹ ਹੈ।
Nifty
ਕਿਨ੍ਹਾਂ ਸ਼ੇਅਰਾਂ 'ਚ ਤੇਜ਼ੀ, ਕਿਨ੍ਹਾਂ 'ਚ ਗਿਰਾਵਟ
ਬਾਜ਼ਾਰ 'ਚ ਕਾਰੋਬਾਰ ਦੇ ਇਸ ਦੌਰ 'ਚ ਟਾਟਾ ਮੋਟਰਜ਼ ਡੀਵੀਆਰ, ਟਾਟਾ ਮੋਟਰਜ਼, ਆਇਸ਼ਰ ਮੋਟਰਜ਼, ਬਜਾਜ ਫਿਨਸਰਵ, ਹੀਰੋ ਮੋਟੋ, ਬਜਾਜ ਫ਼ਾਈਨੈਂਸ, ਮਹਿੰਦਰਾ ਐਂਡ ਮਹਿੰਦਰਾ ਅਤੇ ਯੈਸ ਬੈਂਕ 'ਚ 4.2 ਫ਼ੀ ਸਦੀ ਤਕ ਤੇਜ਼ੀ ਦੇਖੀ ਜਾ ਰਹੀ ਹੈ। ਉਥੇ ਹੀ ਲਾਰਜਕੈਪ 'ਚ ਐਚਪੀਸੀਐਲ, ਆਈਸੀਆਈਸੀਆਈ ਬੈਂਕ, ਕੋਲ ਇੰਡਿਆ, ਯੂਪੀਐਲ, ਭਾਰਤੀ ਏਅਰਟੈਲ, ਐਕਸਿਸ ਬੈਂਕ ਅਤੇ ਐਚਡੀਐਫ਼ਸੀ 'ਚ 1.2 ਫ਼ੀ ਸਦੀ ਤਕ ਦੀ ਗਿਰਾਵਟ ਹੈ।
Sensex
ਮਿਡਕੈਪ 'ਚ ਐਸਜੇਵੀਐਨ, ਭਾਰਤ ਫੋਰਜ, ਨਾਲਕੋ, ਆਰਬੀਐਲ ਬੈਂਕ ਅਤੇ ਡਿਵੀਜ਼ ਲੈਬ 'ਚ 3 ਫ਼ੀ ਸਦੀ ਤਕ ਤੇਜ਼ੀ ਹੈ। ਉਥੇ ਹੀ ਵਕਰਾਂਗੀ, ਓਰੇਕਲ ਫਾਈਨੈਨਸ਼ੀਅਲ, ਐਨਬੀਸੀਸੀ ਅਤੇ ਸੰਨ ਟੀਵੀ 'ਚ 5 ਫ਼ੀ ਸਦੀ ਤਕ ਦੀ ਗਿਰਾਵਟ ਹੈ। ਸਮਾਲਕੈਪ 'ਚ ਮੋਨੇਟ ਇਸਪਾਤ, ਉੱਜਾਸ ਐਨਰਜੀ, ਆਈਟੀਆਈ, ਡੀ-ਲਿੰਕ ਇੰਡੀਆ ਅਤੇ ਕਿਊਪਿਡ 'ਚ 9 ਫ਼ੀ ਸਦੀ ਤਕ ਦੀ ਤੇਜ਼ੀ ਹੈ। ਉਥੇ ਹੀ ਗੈਲੇਂਟ ਇਸਪਾਤ, ਟੀਆਰਐਫ਼ 'ਚ ਗਿਰਾਵਟ ਆਈ ਹੈ।