
ਸੋਨੇ ਦੀ ਹਰ ਕਿਸੇ ਨੂੰ ਚਾਹਤ ਰਹਿੰਦੀ ਹੈ। ਲੋਕ ਇਸ ਦੀ ਉਡੀਕ ਕਰਦੇ ਰਹਿੰਦੇ ਹਨ ਕਿ ਕਦੋਂ ਸੋਨਾ ਸਸਤਾ ਹੋਵੇ ਮੰਗ ਘਟਣ ਕਾਰਨ ਸੋਨਾ ਸਸਤਾ ਹੋ ਸਕਦਾ ਹੈ। ਵਿਸ਼ਵ ਗੋਲਡ...
ਨਵੀਂ ਦਿੱਲੀ, 4 ਮਈ : ਸੋਨੇ ਦੀ ਹਰ ਕਿਸੇ ਨੂੰ ਚਾਹਤ ਰਹਿੰਦੀ ਹੈ। ਲੋਕ ਇਸ ਦੀ ਉਡੀਕ ਕਰਦੇ ਰਹਿੰਦੇ ਹਨ ਕਿ ਕਦੋਂ ਸੋਨਾ ਸਸਤਾ ਹੋਵੇ ਮੰਗ ਘਟਣ ਕਾਰਨ ਸੋਨਾ ਸਸਤਾ ਹੋ ਸਕਦਾ ਹੈ। ਵਿਸ਼ਵ ਗੋਲਡ ਕਾਉਂਸਲ ਦੀ ਰਿਪੋਰਟ ਮੁਤਾਬਕ 2018 ਦੀ ਪਹਿਲੀ ਤਿਮਾਹੀ 'ਚ ਭਾਰਤ ਵਿਚ ਸੋਨੇ ਦੀ ਮੰਗ 12 ਫ਼ੀ ਸਦੀ ਘੱਟ ਹੋਈ ਹੈ।
Gold
ਇਹ 131.2 ਟਨ ਤੋਂ ਘੱਟ ਕੇ ਸਿਰਫ਼ 115.6 ਟਨ ਰਹਿ ਗਈ ਹੈ। ਪਹਿਲਾਂ ਜਿੱਥੇ 34,400 ਕਰੋੜ ਰੁਪਏ ਸੋਨੇ ਦੀ ਮੰਗ ਸੀ, ਹੁਣ ਉਹ ਜਨਵਰੀ - ਮਾਰਚ ਦੌਰਾਨ ਘੱਟ ਕੇ 31,800 ਕਰੋੜ ਰੁਪਏ ਰਹਿ ਗਈ । ਕਮਜ਼ੋਰ ਰੁਪਏ ਨਾਲ ਭਾਰਤ 'ਚ ਸੋਨਾ ਮਹਿੰਗਾ ਹੋਇਆ ਹੈ। ਉਥੇ ਹੀ ਮੰਗ ਘਟਣ ਦੇ ਪਿੱਛੇ ਜੀਐਸਟੀ ਦਾ ਅਸਰ ਵੀ ਰਿਹਾ ਹੈ। ਭਾਰਤ ਵਿਚ ਵਿਆਹ ਅਤੇ ਦੂਜੇ ਸਮਾਗਮ ਦੌਰਾਨ ਸੋਨੇ ਅਤੇ ਸੋਨੇ ਤੋਂ ਬਣੇ ਗਹਿਣਿਆਂ ਦੀ ਕਾਫ਼ੀ ਮੰਗ ਰਹਿੰਦੀ ਹੈ।
Gold
ਪਿਛਲੇ ਸਾਲ ਦੀ ਤੁਲਨਾ 'ਚ ਇਸ ਵਾਰ ਜਨਵਰੀ ਤੋਂ ਮਾਰਚ ਇਸ ਤਰ੍ਹਾਂ ਸਿਰਫ਼ 7 ਮਹੂਰਤ ਸਨ ਜਦਕਿ ਪਿਛਲੇ ਸਾਲ ਇਹਨਾਂ ਦੀ ਗਿਣਤੀ 22 ਰਹੀ। ਮਾਰਕੀਟ ਮਾਹਰਾਂ ਮੁਤਾਬਕ ਵਧਦੀ ਕੀਮਤਾਂ ਨਾਲ ਹੀ ਕਮਜ਼ੋਰ ਮੰਗ ਕਾਰਨ ਇਹ ਵੀ ਵਜ੍ਹਾ ਹੈ ਕਿਉਂਕਿ ਸੋਨੇ ਦੇ ਵਪਾਰੀਆਂ ਵੱਲੋਂ ਮੰਗ ਨਾ ਹੋਣ ਦੇ ਚਲਦੇ ਸੋਨੇ ਦਾ ਬਰਾਮਦ ਵੀ ਘਟੀ ਹੈ। ਪਿਛਲੇ ਸਾਲ ਅਕਸ਼ੈ ਤੀਜ ਤੋਂ ਲੈ ਕੇ ਇਸ ਸਾਲ ਅਪ੍ਰੈਲ ਤਕ ਸੋਨੇ ਦੀਆਂ ਕੀਮਤਾਂ ਵਿਚ 9 ਫ਼ੀ ਸਦੀ ਵਾਧਾ ਦਰਜ ਕੀਤਾ ਗਿਆ ਹੈ।