
Gold Price : ਜੀ.ਐਸ.ਟੀ. 'ਚ ਵੱਡੇ ਬਦਲਾਅ ਤੋਂ ਬਾਅਦ 1239 ਰੁਪਏ ਡਿੱਗਆਂ ਕੀਮਤਾਂ
Gold Prices Fall by Rs 1239 after Major Changes in GST Latest News in Punjabi : ਨਵੀਂ ਦਿੱਲੀ : 3 ਸਤੰਬਰ ਨੂੰ ਦੇਰ ਰਾਤ ਸਰਕਾਰ ਨੇ ਜੀ.ਐਸ.ਟੀ. ਕਟੌਤੀ ਸਬੰਧੀ ਫ਼ੈਸਲਾ ਲਿਆ। ਸਰਕਾਰ ਨੇ ਕਈ ਚੀਜ਼ਾਂ 'ਤੇ ਟੈਕਸ ਘਟਾ ਦਿਤਾ ਹੈ। ਸਰਕਾਰ ਨੇ ਵੱਡਾ ਫ਼ੈਸਲਾ ਲੈਂਦੇ ਹੋਏ ਜੀ.ਐਸ.ਟੀ. ਦੀਆਂ ਦੋ ਸਲੈਬਾਂ ਖ਼ਤਮ ਕਰ ਦਿਤੀਆਂ ਹਨ। ਹੁਣ ਚਾਰ ਸਲੈਬਾਂ ਦੀ ਬਜਾਏ, ਹੁਣ ਸਿਰਫ਼ ਦੋ ਸਲੈਬ ਹਨ, ਇਹ ਨਵੀਂਆਂ ਦਰਾਂ 22 ਸਤੰਬਰ ਤੋਂ ਲਾਗੂ ਹੋਣਗੀਆਂ।
ਜੀ.ਐਸ.ਟੀ. ਦਰਾਂ ’ਚ ਕਟੌਤੀ ਤੋਂ ਬਾਅਦ, ਸੋਨੇ ਦੀ ਕੀਮਤਾਂ ਵਿਚ ਵੀ ਵੱਡੀ ਗਿਰਾਵਟ ਦੇਖੀ ਗਈ। 10 ਗ੍ਰਾਮ ਸੋਨੇ ਦੀਆਂ ਕੀਮਤਾਂ ਸਵੇਰੇ 10.19 ਵਜੇ 1239 ਰੁਪਏ ਡਿੱਗ ਗਈਆਂ। ਸਵੇਰੇ 10 ਵਜੇ ਤੋਂ 24 ਕੈਰੇਟ ਸੋਨੇ ਦੀ ਕੀਮਤ 105,956 ਰੁਪਏ ਪ੍ਰਤੀ 10 ਗ੍ਰਾਮ 'ਤੇ ਚੱਲ ਰਹੀ ਹੈ। ਇੱਥੇ ਦੱਸ ਦਈਏ ਕਿ ਸਰਕਾਰ ਨੇ ਸੋਨੇ ਅਤੇ ਚਾਂਦੀ 'ਤੇ ਜੀ.ਐਸ.ਟੀ. ਦਰਾਂ ਨੂੰ ਉਹੀ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਸੋਨੇ ਅਤੇ ਚਾਂਦੀ 'ਤੇ 3% ਜੀ.ਐਸ.ਟੀ. ਅਤੇ ਗਹਿਣੇ ਬਣਾਉਣ ਦੇ ਖ਼ਰਚਿਆਂ 'ਤੇ 5 ਫ਼ੀ ਸਦੀ ਜੀ.ਐਸ.ਟੀ. ਲਾਗੂ ਰਹੇਗਾ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੋਨੇ ਨੇ ਹੁਣ ਤਕ 105,800 ਰੁਪਏ ਦਾ ਘੱਟ ਅਤੇ 106774 ਰੁਪਏ ਦਾ ਉੱਚ ਰਿਕਾਰਡ ਬਣਾਇਆ ਹੈ। ਸੋਨਾ 107,195 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਹੈ।
ਉਥੇ ਹੀ ਚਾਂਦੀ ਦੀ ਕੀਮਤ 523 ਰੁਪਏ ਪ੍ਰਤੀ 10 ਗ੍ਰਾਮ ਡਿੱਗ ਗਈ ਹੈ। ਸਵੇਰੇ 10.30 ਵਜੇ ਦੇ ਕਰੀਬ, ਚਾਂਦੀ ਦੀ ਕੀਮਤ 122945 ਰੁਪਏ ਦਰਜ ਕੀਤੀ ਗਈ ਹੈ। ਚਾਂਦੀ ਨੇ ਹੁਣ ਤਕ 122,193 ਰੁਪਏ ਦਾ ਘੱਟ ਅਤੇ 122,945 ਰੁਪਏ ਦਾ ਉੱਚ ਰਿਕਾਰਡ ਬਣਾਇਆ ਹੈ। ਚਾਂਦੀ 123468 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਈ ਹੈ।
ਦੱਸ ਦਈਏ ਕਿ ਸਰਕਾਰ ਨੇ ਵੱਡਾ ਫ਼ੈਸਲਾ ਲੈਂਦੇ ਹੋਏ ਜੀ.ਐਸ.ਟੀ. ਦੀਆਂ ਦੋ ਸਲੈਬਾਂ ਖ਼ਤਮ ਕਰ ਦਿਤੀਆਂ ਹਨ। ਚਾਰ ਸਲੈਬਾਂ ਦੀ ਬਜਾਏ, ਹੁਣ ਸਿਰਫ਼ ਦੋ ਸਲੈਬ ਹਨ, 5 ਫ਼ੀ ਸਦੀ ਅਤੇ 18ਫ਼ੀ ਸਦੀ। ਸਰਕਾਰ ਨੇ 12 ਫ਼ੀ ਸਦੀ ਅਤੇ 28 ਫ਼ੀ ਸਦੀ ਦੀਆਂ ਦਰਾਂ ਹਟਾ ਦਿਤੀਆਂ ਗਈਆਂ ਹਨ। ਨਮਕ ਤੋਂ ਲੈ ਕੇ ਛੋਟੀਆਂ ਕਾਰਾਂ ਤਕ, ਸੱਭ ਕੁੱਝ ਸਸਤਾ ਹੋ ਗਿਆ ਹੈ। ਜਿਸ ਕਾਰਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ’ਚ ਵੀ ਗਿਰਾਵਟ ਦੇਖਣ ਨੂੰ ਮਿਲੀ ਹੈ।
(For more news apart from Gold Prices Fall by Rs 1239 after Major Changes in GST Latest News in Punjabi stay tuned to Rozana Spokesman.)