ਭਾਰਤ ਤੋਂ ਈਰਾਨ ਨੂੰ ਨਿਰਯਾਤ ਹੋਣ ਵਾਲਾ ਸਮਾਨ ਬੰਦਰਗਾਹਾਂ ’ਤੇ ਅਟਕਿਆ
Published : Mar 10, 2026, 10:41 pm IST
Updated : Mar 10, 2026, 10:41 pm IST
SHARE ARTICLE
ਕਾਂਡਲਾ ਅਤੇ ਮੁੰਦਰਾ ਪੋਰਟ ਤੇ ਰੁਕਿਆ ਹੋਇਆ ਹੈ ਮਾਲ
ਕਾਂਡਲਾ ਅਤੇ ਮੁੰਦਰਾ ਪੋਰਟ ਤੇ ਰੁਕਿਆ ਹੋਇਆ ਹੈ ਮਾਲ

ਕਾਂਡਲਾ ਅਤੇ ਮੁੰਦਰਾ ਤੇ ਰੁਕਿਆ ਹੋਇਆ ਹੈ 345 ਕਰੋੜ ਰੁਪਏ ਦਾ ਮਾਲ

ਨਵੀਂ ਦਿੱਲੀ, 10 ਮਾਰਚ: ਪੱਛਮੀ ਏਸ਼ੀਆ ਸੰਕਟ ਕਾਰਨ ਈਰਾਨ ਨੂੰ ਨਿਰਯਾਤ ਕੀਤਾ ਜਾਣ ਵਾਲਾ ਲਗਭਗ 345 ਕਰੋੜ ਰੁਪਏ ਦਾ ਮਾਲ ਕਾਂਡਲਾ ਅਤੇ ਮੁੰਦਰਾ ਬੰਦਰਗਾਹਾਂ ’ਤੇ ਰੁਕਿਆ ਹੋਇਆ ਹੈ। ਮੰਗਲਵਾਰ ਨੂੰ ਸੰਸਦ ਵਿੱਚ ਇਹ ਜਾਣਕਾਰੀ ਦਿੱਤੀ ਗਈ।  ਲੋਕ ਸਭਾ ਵਿੱਚ ਲਿਖਿਤ ਜਵਾਬ ਦਿੰਦਿਆਂ ਵਪਾਰ ਅਤੇ ਉਦਯੋਗ ਰਾਜ ਮੰਤਰੀ ਜਿਤਿਨ ਪ੍ਰਸਾਦ ਨੇ ਕਿਹਾ ਕਿ ਪੱਛਮੀ ਏਸ਼ੀਆ ਵਿੱਚ ਯੁੱਧ ਸੰਕਟ ਕਾਰਨ ਜਹਾਜ਼ਰਾਨੀ ਅਤੇ ਬੰਦਰਗਾਹ ਕਾਰਜਕਲਾਪ ਪ੍ਰਭਾਵਿਤ ਹੋਏ ਹਨ, ਜਿਸ ਨਾਲ ਮਾਲ ਦੀ ਆਵਾਜਾਈ ਰੁਕ ਗਈ ਹੈ।

ਈਰਾਨ ਨੂੰ 1 ਮਾਰਚ ਤੱਕ ਨਿਰਯਾਤ ਲਈ 35,962 ਟਨ ਚੌਲ, ਚਾਹ ਅਤੇ ਦਵਾਈਆਂ ਦੀ ਖੇਪ ਕਾਂਡਲਾ ਬੰਦਰਗਾਹ ’ਤੇ ਅਟਕੀ ਰਹੀ, ਜਿਸਦਾ ‘ਫ੍ਰੀ ਆਨ ਬੋਰਡ’ (ਐਫਓਬੀ) ਮੁੱਲ 305.67 ਕਰੋੜ ਰੁਪਏ ਹੈ। ਐਫਓਬੀ ਵਿੱਚ ਮਾਲ ਅਤੇ ਬੰਦਰਗਾਹ ਤੋਂ ਜਹਾਜ਼ ’ਤੇ ਲੋਡ ਕਰਨ ਤੱਕ ਦਾ ਖਰਚ ਸ਼ਾਮਲ ਹੁੰਦਾ ਹੈ। ਇਸੇ ਤਰ੍ਹਾਂ, ਮੁੰਦਰਾ ਬੰਦਰਗਾਹ ’ਤੇ ਈਰਾਨ ਲਈ 5,676 ਟਨ ਮਾਲ ਰੁਕਿਆ ਹੋਇਆ ਸੀ, ਜਿਸਦੀ ਕੀਮਤ 40.72 ਕਰੋੜ ਰੁਪਏ ਹੈ।

ਪ੍ਰਸਾਦ ਨੇ ਕਿਹਾ, “ਈਰਾਨ ਨਾਲ ਭਾਰਤ ਦਾ ਵਪਾਰ ਮੁੱਖ ਤੌਰ ’ਤੇ ਅਨਾਜ ਅਤੇ ਦਵਾਈਆਂ ਦਾ ਹੈ। ਪੱਛਮੀ ਏਸ਼ੀਆ ਦੇ ਮੌਜੂਦਾ ਹਾਲਾਤਾਂ ਕਾਰਨ ਮਾਲ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ।” ਅਮਰੀਕਾ ਅਤੇ ਇਸਰਾਇਲ ਵੱਲੋਂ ਈਰਾਨ ’ਤੇ ਕੀਤੇ ਗਏ ਸਾਂਝੇ ਹਮਲਿਆਂ ਕਾਰਨ ਜਹਾਜ਼ਾਂ ਦੀ ਆਵਾਜਾਈ ਰੁਕ ਗਈ ਹੈ। ਈਰਾਨ ਭਾਰਤੀ ਬਾਸਮਤੀ ਚੌਲ ਦੇ ਮੁੱਖ ਖਰੀਦਦਾਰਾਂ ਵਿੱਚੋਂ ਇੱਕ ਹੈ।
 

Location: International

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement