
RBI ਨੇ ਤੀਸਰੀ ਤਿਮਾਹੀ 'ਚ ਜੀਡੀਪੀ ਵਾਧਾ ਦਰ ਦੇ 0.1 ਫ਼ੀਸਦੀ ਤੇ ਚੌਥੀ ਤਿਮਾਹੀ 'ਚ 0.7 ਫ਼ੀਸਦੀ 'ਤੇ ਰਹਿਣ ਦਾ ਅਨੁਮਾਨ ਜ਼ਾਹਿਰ ਕੀਤਾ ਹੈ।
ਨਵੀਂ ਦਿੱਲੀ - ਭਾਰਤੀ ਰਿਜ਼ਰਵ ਬੈਂਕ ਦੀ ਮੌਦਰਿਕ ਨੀਤੀ ਕਮੇਟੀ ਦੀ ਮੰਗਲਵਾਰ ਤੋਂ ਚੱਲ ਰਹੀ ਬੈਠਕ ਦਾ ਅੱਜ ਫੈਸਲਾ ਆਇਆ ਹੈ। ਇਸ ਬੈਠਕ ਵਿੱਚ ਆਰ.ਬੀ.ਆਈ. ਗਵਰਨਰ ਸ਼ਕਤੀਕਾਂਤ ਦਾਸ ਮੌਦਰਿਕ ਨੀਤੀ ਸਟੇਟਮੈਂਟ ਦਾ ਐਲਾਨ ਕਰ ਰਹੇ ਹਨ। ਇਸ ਦਾ ਸਿੱਧਾ ਅਸਰ ਆਮ ਆਦਮੀ 'ਤੇ ਹੋਵੇਗਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਸ ਵੇਲੇ ਰੈਪੋ ਰੇਟ ਚਾਰ ਫ਼ੀਸਦੀ 'ਤੇ ਬਰਕਰਾਰ ਹੈ। ਇਸ ਨਾਲ ਆਉਣ ਵਾਲੇ ਸਮੇਂ 'ਚ ਰੈਪੋ ਰੇਟ 'ਚ ਕਮੀ ਦੀ ਗੁੰਜਾਇਸ਼ ਬਣੀ ਹੋਈ ਹੈ।
ਗਵਰਨਰ ਨੇ ਕਿਹਾ ਕਿ ਆਰਬੀਆਈ ਨੇ ਨੀਤੀਗਤ ਦਰਾਂ ਨੂੰ ਜਿਉਂ ਦਾ ਤਿਉਂ ਰੱਖਿਆ ਤੇ ਰੁਖ਼ ਨੂੰ ਉਦਾਰ ਬਣਾਈ ਰੱਖਿਆ ਹੈ। RBI ਨੇ ਤੀਸਰੀ ਤਿਮਾਹੀ 'ਚ ਜੀਡੀਪੀ ਵਾਧਾ ਦਰ ਦੇ 0.1 ਫ਼ੀਸਦੀ ਤੇ ਚੌਥੀ ਤਿਮਾਹੀ 'ਚ 0.7 ਫ਼ੀਸਦੀ 'ਤੇ ਰਹਿਣ ਦਾ ਅਨੁਮਾਨ ਜ਼ਾਹਿਰ ਕੀਤਾ ਹੈ।
ਉਨ੍ਹਾਂ ਕਿਹਾ ਕਿ ਆਰਬੀਆਈ ਦਾ ਮੰਨਣਾ ਹੈ ਕਿ ਚਾਲੂ ਵਿੱਤੀ ਵਰ੍ਹੇ 'ਚ ਦੇਸ਼ ਦੀ ਅਰਥਵਿਵਸਥਾ 'ਚ 7.5 ਫ਼ੀਸਦੀ ਦ ਕਮੀ ਦੇਖਣ ਨੂੰ ਮਿਲ ਸਕਦੀ ਹੈ। ਭਾਰਤੀ ਰਿਜ਼ਰਵ ਬੈਂਕ ਨੇ ਚਾਲੂ ਵਿੱਤੀ ਵਰ੍ਹੇ 'ਚ ਅਸਲੀ ਜੀਡੀਪੀ ਵਾਧਾ ਦਰ 'ਚ 7.5 ਫ਼ੀਸਦੀ ਦੀ ਕਮੀ ਦਾ ਅਨੁਮਾਨ ਪ੍ਰਗਟਾਇਆ ਹੈ। ਕੇਂਦਰੀ ਬੈਂਕ ਨੇ ਇਸ ਤੋਂ ਪਹਿਲਾਂ ਅਰਥਵਿਵਸਥਾ 'ਚ 9.5 ਫ਼ੀਸਦੀ ਦੀ ਕਮੀ ਦਾ ਖਦਸ਼ਾ ਪ੍ਰਗਟਾਇਆ ਸੀ।