ਸੋਨੇ ਦੀ ਕੀਮਤ 960 ਰੁਪਏ ਵਧ ਕੇ 1,40,400 ਰੁਪਏ ਪ੍ਰਤੀ 10 ਗ੍ਰਾਮ ਉਤੇ ਪਹੁੰਚੀ
ਨਵੀਂ ਦਿੱਲੀ : ਆਲ ਇੰਡੀਆ ਸਰਾਫਾ ਐਸੋਸੀਏਸ਼ਨ ਮੁਤਾਬਕ ਸੋਮਵਾਰ ਨੂੰ ਕੌਮੀ ਰਾਜਧਾਨੀ ’ਚ 99.9 ਫੀ ਸਦੀ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 960 ਰੁਪਏ ਚੜ੍ਹ ਕੇ 1,40,400 ਰੁਪਏ ਪ੍ਰਤੀ 10 ਗ੍ਰਾਮ ਉਤੇ ਪਹੁੰਚ ਗਈ। ਦੂਜੇ ਪਾਸੇ ਚਾਂਦੀ ਦੀਆਂ ਕੀਮਤਾਂ ਵੀ 2,600 ਰੁਪਏ ਵਧ ਕੇ 2,44,000 ਰੁਪਏ ਪ੍ਰਤੀ ਕਿਲੋਗ੍ਰਾਮ ਉਤੇ ਪਹੁੰਚ ਗਈਆਂ। ਵਪਾਰੀਆਂ ਨੇ ਕਿਹਾ ਕਿ ਭੂ-ਸਿਆਸੀ ਜੋਖਮ ਤੇਜ਼ ਹੋ ਗਏ ਹਨ ਜਿਸ ਕਾਰਨ ਸੁਰੱਖਿਅਤ ਪਨਾਹਗਾਹ ਦੀ ਮੰਗ ਵਧਣ ਕਰਨ ਸੋਨਾ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਤੇਜ਼ੀ ਹੋ ਰਹੀ ਹੈ।
ਐਚ.ਡੀ.ਐਫ.ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ - ਕਮੋਡਿਟੀਜ਼ ਸੌਮਿਲ ਗਾਂਧੀ ਨੇ ਕਿਹਾ, ‘‘ਵੈਨੇਜ਼ੁਏਲਾ ਦੇ ਵਿਰੁਧ ਅਮਰੀਕੀ ਕਾਰਵਾਈਆਂ ਤੋਂ ਬਾਅਦ ਅਤੇ ਕੋਲੰਬੀਆ ਅਤੇ ਮੈਕਸੀਕੋ ਉਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਟਕਰਾਅ ਵਾਲੀ ਬਿਆਨਬਾਜ਼ੀ ਨੇ ਲਾਤੀਨੀ ਅਮਰੀਕਾ ਵਿਚ ਸੰਭਾਵਤ ਖੇਤਰੀ ਅਸਥਿਰਤਾ ਬਾਰੇ ਚਿੰਤਾਵਾਂ ਪੈਦਾ ਕੀਤੀਆਂ ਹਨ, ਜਿਸ ਨਾਲ ਰਵਾਇਤੀ ਸੁਰੱਖਿਅਤ ਪਨਾਹਗਾਹਾਂ ਦੀਆਂ ਜਾਇਦਾਦਾਂ ਦੀ ਮੰਗ ਵਿਚ ਹੋਰ ਵਾਧਾ ਹੋਇਆ ਹੈ।’’ ਕੌਮਾਂਤਰੀ ਬਾਜ਼ਾਰ ’ਚ ਸਪਾਟ ਗੋਲਡ 87.74 ਡਾਲਰ ਯਾਨੀ 2.03 ਫੀ ਸਦੀ ਵਧ ਕੇ 4,418.24 ਡਾਲਰ ਪ੍ਰਤੀ ਔਂਸ ਉਤੇ ਪਹੁੰਚ ਗਿਆ।
