ਫੇਸਬੁੱਕ ਅਤੇ ਇੰਸਟਾਗ੍ਰਾਮ ਡਾਊਨ ਹੋਣ ਮਗਰੋਂ ‘ਐਕਸ’ ’ਤੇ ਆਇਆ ਲੋਕਾਂ ਦੀਆਂ ਪ੍ਰਤੀਕਿਰਿਆਵਾ ਦਾ ਹੜ੍ਹ
Facebook and Instagram Down News Today: ਫੇਸਬੁੱਕ ਅਤੇ ਇੰਸਟਾਗ੍ਰਾਮ ’ਚ ਮੰਗਲਵਾਰ ਸ਼ਾਮ ਨੂੰ ਤਕਨੀਕੀ ਖਰਾਬੀ ਵੇਖਣ ਨੂੰ ਮਿਲੀ, ਜਿਸ ਕਾਰਨ ਲੰਮੇ ਸਮੇਂ ਤੋਂ ਇਸ ਐਪਲੀਕੇਸ਼ਨ ਦੀ ਵਰਤੋਂ ਕਰ ਰਹੇ ਲੋਕਾਂ ਦੀ ਹੈਰਾਨਗੀ ਦੀ ਹੱਦ ਨਹੀਂ ਰਹੀ। ਅਚਾਨਕ ਫ਼ੇਸਬੁੱਕ ਹਰ ਕਿਸੇ ਦੀ ਫ਼ੋਨ ਤੋਂ ਖ਼ੁਦ ਹੀ ਲਾਗਆਊਟ ਹੋ ਗਿਆ। ਲਾਗਆਊਟ ਹੋਣ ਦਾ ਕਾਰਨ ਸਰਵਰ ਬੰਦ ਹੋਣਾ ਦਸਿਆ ਜਾ ਰਿਹਾ ਹੈ।
ਲੋਕ ਹੈਰਾਨ ਸਨ ਕਿ ਫੇਸਬੁੱਕ ਅਤੇ ਇੰਸਟਾਗ੍ਰਾਮ ਐਪ ਕੰਮ ਕਿਉਂ ਨਹੀਂ ਕਰ ਰਹੇ ਸਨ। ਇਸ ਦੌਰਾਨ, ਲੋਕਾਂ ਨੇ ‘ਫੇਸਬੁੱਕ ਅਤੇ ਇੰਸਟਾਗ੍ਰਾਮ‘ ਦੇ ਡਾਊਨ ਹੋਣ ਅਤੇ ਇਹ ਖ਼ਬਰਾਂ ਸੁਰਖੀਆਂ ’ਚ ਆਉਣ ਤੋਂ ਬਾਅਦ ਅਪਣੀ ਨਿਰਾਸ਼ਾ ਜ਼ਾਹਰ ਕਰਨ ਲਈ ਐਕਸ ਦਾ ਸਹਾਰਾ ਲਿਆ, ਜਿਸ ਨੂੰ ਪਹਿਲਾਂ ‘ਟਵਿੱਟਰ‘ ਵਜੋਂ ਜਾਣਿਆ ਜਾਂਦਾ ਸੀ।
ਇਕ ਯੂਜ਼ਰ ਨੇ ਲਿਖਿਆ, ‘ਫੇਸਬੁੱਕ ਅਤੇ ਇੰਸਟਾਗ੍ਰਾਮ ਕੰਮ ਨਹੀਂ ਕਰ ਰਹੇ ਹਨ। ਇਕ ਦੂਜੇ ਨੇ ਲਿਖਿਆ: ‘‘ਫੇਸਬੁੱਕ ਅਤੇ ਇੰਸਟਾਗ੍ਰਾਮ, ਕੀ ਹੋਇਆ?‘‘
ਉਧਰ ‘ਐਕਸ’ ਦੇ ਸੀ.ਈ.ਓ. ਐਲਨ ਮਸਕ ਨੇ ਇਸ ਮੌਕੇ ਨੂੰ ਫ਼ੇਸਬੁਕ ਅਤੇ ਇੰਸਟਾਗ੍ਰਾਮ ’ਤੇ ਹਮਲਾ ਕਰਨ ਲਈ ਪ੍ਰਯੋਗ ਕੀਤਾ ਅਤੇ ਅਪਣੇ ‘ਐਕਸ’ ਅਕਾਊਂਟ ’ਤੇ ਪੋਸਟ ਕੀਤਾ, ‘‘ਜੇਕਰ ਤੁਹਾਨੂੰ ਇਹ ਪੋਸਟ ਦਿਸ ਰਹੀ ਹੈ ਤਾਂ ਇਸ ਦਾ ਕਾਰਨ ਇਹ ਹੈ ਕਿ ਸਾਡੇ ਸਰਵਰ ਚਾਲੂ ਹਨ।’’
ਇੰਟਰਨੈੱਟ ਸੇਵਾ ਬੰਦ ਹੋਣ 'ਤੇ ਨਜ਼ਰ ਰੱਖਣ ਵਾਲੀ ਸਾਈਟ ਡਾਊਨਡਿਟੈਕਟਰ ਨੇ ਕਿਹਾ ਕਿ ਉਸ ਨੂੰ ਫੇਸਬੁੱਕ ਨਾਲ ਸਮੱਸਿਆਵਾਂ ਦੀਆਂ 3,50,000 ਤੋਂ ਵੱਧ ਰੀਪੋਰਟਾਂ ਮਿਲੀਆਂ ਹਨ ਅਤੇ ਇੰਸਟਾਗ੍ਰਾਮ ਨਾਲ 50,000 ਤੋਂ ਵੱਧ ਸਮੱਸਿਆਵਾਂ ਦੀ ਰੀਪੋਰਟ ਕੀਤੀ ਗਈ ਹੈ।
(For more news apart from Facebook and Instagram App Down News Today, Why is it not working? stay tuned to Rozana Spokesman)