
Jio ਦੀ ਐਂਟਰੀ ਤੋਂ ਬਾਅਦ ਤੋਂ ਟੈਲੀਕਾਮ ਸੈਕਟਰ 'ਚ ਛਿੜੀ ਲੜਾਈ ਰੁਕਦੀ ਨਹੀਂ ਲੱਗ ਰਹੀ ਹੈ। ਦੋਹਾਂ ਕੰਪਨੀਆਂ ਨੇ ਪਿਛਲੇ ਕੁੱਝ ਦਿਨਾਂ 'ਚ ਬਾਂਡ ਵੇਚ ਕੇ ਕਰੀਬ..
ਨਵੀਂ ਦਿੱਲੀ: Jio ਦੀ ਐਂਟਰੀ ਤੋਂ ਬਾਅਦ ਤੋਂ ਟੈਲੀਕਾਮ ਸੈਕਟਰ 'ਚ ਛਿੜੀ ਲੜਾਈ ਰੁਕਦੀ ਨਹੀਂ ਲੱਗ ਰਹੀ ਹੈ। ਦੋਹਾਂ ਕੰਪਨੀਆਂ ਨੇ ਪਿਛਲੇ ਕੁੱਝ ਦਿਨਾਂ 'ਚ ਬਾਂਡ ਵੇਚ ਕੇ ਕਰੀਬ 36.5 ਹਜ਼ਾਰ ਕਰੋਡ਼ ਰੁਪਏ ਜੁਟਾਏ ਹਨ, ਜਿਸ ਦਾ ਇਸਤੇਮਾਲ ਅਗਲੇ ਟੈਰਿਫ਼ ਲੜਾਈ ਲਈ ਹੋ ਸਕਦੀ ਹੈ। ਜੀਓ ਇਨਫ਼ੋਕਾਮ ਰਿਲਾਇੰਸ ਗਰੁਪ ਦੀ ਕੰਪਨੀ ਹੈ ਜਿਸ ਦੇ ਮੁਖੀ ਮੁਕੇਸ਼ ਅੰਬਾਨੀ ਹਨ, ਉਥੇ ਹੀ ਭਾਰਤੀ ਏਅਰਟੈਲ ਦੇ ਮੁਖੀ ਸੁਨੀਲ ਮਿੱਤਲ ਹਨ।
War between two companies
ਦੋਹਾਂ ਕੰਪਨੀਆਂ ਨੇ ਬਾਂਡ ਬਾਜ਼ਾਰ ਤੋਂ ਕਮਾਇਆ ਪੈਸਾ
ਭਾਰਤੀ ਏਅਰਟੈਲ ਨੇ ਪਿਛਲੇ ਮਹੀਨੇ ਹੀ 3 ਹਜ਼ਾਰ ਕਰੋਡ਼ ਰੁਪਏ ਬਾਂਡ ਬਾਜ਼ਾਰ ਤੋਂ ਕਮਾਇਆ ਹੈ। ਕੰਪਨੀ ਨੇ ਸ਼ੇਅਰ ਬਾਜ਼ਾਰ 'ਚ ਰੇਗੂਲੇਟਰੀ ਫ਼ਾਇਲਿੰਗ 'ਚ ਦਸਿਆ ਹੈ ਕਿ ਕੰਪਨੀ ਬੋਰਡ ਨੇ 16.5 ਹਜ਼ਾਰ ਕਰੋਡ਼ ਰੁਪਏ ਕਮਾਉਣ ਦੀ ਮਨਜ਼ੂਰੀ ਦਿਤੀ ਹੈ। ਉਥੇ ਹੀ ਇਸ ਦੇ ਅਗਲੇ ਹੀ ਦਿਨ ਰਿਲਾਇੰਸ ਜੀਓ ਨੇ ਬਾਂਡ ਵੇਚ ਕੇ 20 ਹਜ਼ਾਰ ਕਰੋਡ਼ ਰੁਪਏ ਕਮਾਉਣ ਦੀ ਘੋਸ਼ਣਾ ਕਰ ਦਿਤੀ। ਇਨ੍ਹਾਂ ਦੋਹਾਂ ਕੰਪਨੀਆਂ ਦੀ ਬਾਂਡ ਬਾਜ਼ਾਰ ਤੋਂ ਪੈਸੇ ਕਮਾਉਣ ਦੀ ਤਿਆਰੀ ਇਸ ਮਾਰਕੀਟ 'ਚ 20 ਮਹੀਨੇ ਬਾਅਦ ਹਲਚਲ ਤੇਜ਼ ਹੋ ਗਈ ਹੈ।
War between two companies
ਨੈਕਸਟ ਜਨਰੇਸ਼ਨ ਸਰਵਿਸ ਦੇਣ ਦੀਆਂ ਤਿਆਰੀਆਂ
ਦੋਹਾਂ ਕੰਪਨੀਆਂ ਜਿਨ੍ਹਾਂ ਪੈਸਾ ਬਾਂਡ ਬਾਜ਼ਾਰ ਤੋਂ ਕਮਾ ਰਹੀਆਂ ਹਨ ਉਨਾਂ ਦੇਸ਼ ਦੀ ਹੋਰ 4 ਟਾਪ ਟੈਲੀਕਾਮ ਕੰਪਨੀਆਂ ਦੀ ਉਧਾਰੀ ਦੇ 78 ਫ਼ੀ ਸਦੀ ਦੇ ਬਰਾਬਰ ਹੈ। ਇਸ ਤੋਂ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਹ ਦੋਹਾਂ ਕੰਪਨੀਆਂ ਨੈਕਸਟ ਜਨਰੇਸ਼ਨ ਸਰਵਿਸ ਦੇਣ ਦੀ ਤਿਆਰੀ 'ਚ ਹਨ। ਜੀਓ ਨੇ ਅਪਣੀ ਸਰਵਿਸ 2016 'ਚ ਸ਼ੁਰੂ ਕੀਤੀ ਅਤੇ ਉਸ ਤੋਂ ਬਾਅਦ ਸਖ਼ਤ ਮੁਕਾਬਲਾ ਸ਼ੁਰੂ ਹੋ ਗਿਆ ਹੈ ਜਿਸ ਦੇ ਚਲਦੇ ਕਈ ਛੋਟੀ ਕੰਪਨੀਆਂ ਅਪਣਾ ਕੰਮ ਸਮੇਟ ਚੁਕੀਆਂ ਹਨ।