ਸੋਨੇ ਅਤੇ ਚਾਂਦੀ ਦੀ ਕੀਮਤ 'ਚ ਫਿਰ ਆਇਆ ਉਛਾਲ, ਜਾਣੋ ਕੀ ਹੈ ਤਾਜ਼ਾ ਭਾਅ?

By : KOMALJEET

Published : Apr 5, 2023, 1:39 pm IST
Updated : Apr 5, 2023, 1:39 pm IST
SHARE ARTICLE
Representational Image
Representational Image

ਸਾਲ ਦੇ ਅੰਤ ਤੱਕ 65 ਹਜ਼ਾਰ ਰੁਪਏ ਤੋਂ ਪਾਰ ਹੋ ਸਕਦਾ ਹੈ ਸੋਨੇ ਦਾ ਭਾਅ 

61 ਹਜ਼ਾਰ ਰੁਪਏ ਹੋਈ 10 ਗ੍ਰਾਮ ਸੋਨੇ ਦੀ ਕੀਮਤ, 74,522 ਰੁਪਏ ਹੋਈ ਇੱਕ ਕਿਲੋ ਚਾਂਦੀ 
10 ਸਾਲਾਂ 'ਚ  ਸੋਨੇ ਦੀ ਕੀਮਤ ਦੋ ਗੁਣਾ ਤੋਂ ਵੀ ਹੋਈ ਜ਼ਿਆਦਾ  

ਪਿਛਲੇ 4 ਸਾਲਾਂ 'ਚ ਅੱਜ ਦੇ ਦਿਨ ਸੋਨੇ ਦਾ ਭਾਅ 

ਸਾਲ         ਕੀਮਤ (ਰੁਪਏ)
2020        43,712
2021    45,023
2022    51,401
2023    60,977 


ਨਵੀਂ ਦਿੱਲੀ : ਸੋਨੇ ਨੇ ਬੁੱਧਵਾਰ ਯਾਨੀ 5 ਅਪ੍ਰੈਲ ਨੂੰ ਨਵਾਂ ਰਿਕਾਰਡ ਬਣਾਇਆ। 10 ਗ੍ਰਾਮ ਸੋਨੇ ਦੀ ਕੀਮਤ ਵਧ ਕੇ 61 ਹਜ਼ਾਰ ਰੁਪਏ ਹੋ ਗਈ ਹੈ। ਇਹ ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (ਆਈਬੀਜੇਏ) ਦੀ ਵੈੱਬਸਾਈਟ ਮੁਤਾਬਕ ਅੱਜ ਸਰਾਫਾ ਬਾਜ਼ਾਰ 'ਚ ਸੋਨਾ 1,262 ਰੁਪਏ ਮਹਿੰਗਾ ਹੋ ਕੇ 60,977 ਰੁਪਏ 'ਤੇ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ 31 ਮਾਰਚ ਨੂੰ ਸੋਨਾ ਆਪਣੀ ਸਭ ਤੋਂ ਉੱਚੀ ਕੀਮਤ 59,751 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ ਸੀ।

ਇਸ ਤੋਂ ਇਲਾਵਾ ਚਾਂਦੀ ਵੀ 74 ਹਜ਼ਾਰ ਨੂੰ ਪਾਰ ਕਰ ਗਈ ਹੈ। ਆਈਬੀਜੇਏ ਮੁਤਾਬਕ ਅੱਜ ਸਰਾਫਾ ਬਾਜ਼ਾਰ 'ਚ ਚਾਂਦੀ 2,822 ਰੁਪਏ ਦੇ ਵਾਧੇ ਨਾਲ 74,522 ਰੁਪਏ 'ਤੇ ਪਹੁੰਚ ਗਈ। ਇਹ ਇਸ ਦਾ 31 ਮਹੀਨਿਆਂ ਦਾ ਉੱਚ ਪੱਧਰ ਹੈ।

ਇਹ ਵੀ ਪੜ੍ਹੋ: ਸੁਪਰੀਮ ਕੋਰਟ ਨੇ ਮਲਿਆਲਮ ਨਿਊਜ਼ ਚੈਨਲ 'ਤੇ ਕੇਂਦਰ ਵਲੋਂ ਲਗਾਈ ਪਾਬੰਦੀ ਹਟਾਈ 

ਕੇਡੀਆ ਐਡਵਾਈਜ਼ਰੀ ਦੇ ਨਿਰਦੇਸ਼ਕ ਅਜੈ ਕੇਡੀਆ ਦੇ ਅਨੁਸਾਰ, 2020 ਤੋਂ ਸੋਨੇ ਵਿੱਚ ਸ਼ੁਰੂ ਹੋਇਆ ਸੁਪਰ ਸਾਈਕਲ ਅਜੇ ਵੀ ਜਾਰੀ ਹੈ। ਇਸ ਸਾਲ ਸੋਨਾ 62,000 ਤੱਕ ਪਹੁੰਚਣ ਦਾ ਅਨੁਮਾਨ ਸੀ, ਪਰ ਮੌਜੂਦਾ ਹਾਲਾਤ ਵਿੱਚ ਇਹ 64,000 ਤੱਕ ਪਹੁੰਚ ਸਕਦਾ ਹੈ।

ਆਈਆਈਐਫਐਲ ਸਕਿਓਰਿਟੀਜ਼ ਦੇ ਵਾਈਸ ਪ੍ਰੈਜ਼ੀਡੈਂਟ ਅਨੁਜ ਗੁਪਤਾ ਦਾ ਕਹਿਣਾ ਹੈ ਕਿ ਸ਼ੇਅਰ ਬਾਜ਼ਾਰ 'ਚ ਚੱਲ ਰਹੇ ਉਤਾਰ-ਚੜ੍ਹਾਅ ਕਾਰਨ ਸੋਨੇ ਨੂੰ ਸਮਰਥਨ ਮਿਲ ਰਿਹਾ ਹੈ। ਇਸ ਕਾਰਨ ਇਸ ਸਾਲ ਦੇ ਅੰਤ ਤੱਕ ਸੋਨਾ 65 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਤੱਕ ਜਾ ਸਕਦਾ ਹੈ।

ਸੋਨੇ ਨੇ 10 ਸਾਲਾਂ ਵਿੱਚ 100% ਤੋਂ ਵੱਧ ਰਿਟਰਨ ਦਿੱਤਾ 

ਤਰੀਕ               ਕੀਮਤ ਪ੍ਰਤੀ 10 ਗ੍ਰਾਮ
5 ਅਪ੍ਰੈਲ 2013    29,704  
5 ਅਪ੍ਰੈਲ 2014    28,246  
5 ਅਪ੍ਰੈਲ 2015    26,597  
5 ਅਪ੍ਰੈਲ 2016    28,655  
5 ਅਪ੍ਰੈਲ 2017    28,677  
5 ਅਪ੍ਰੈਲ 2018    30,350  
5 ਅਪ੍ਰੈਲ 2019    31,601  
5 ਅਪ੍ਰੈਲ 2020    43,712  
5 ਅਪ੍ਰੈਲ 2021    45,023 
5 ਅਪ੍ਰੈਲ 2022    51,401  
5 ਅਪ੍ਰੈਲ 2023    60,977  

ਸਰੋਤ: goldpriceindia.com ਅਤੇ ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ

1 ਅਪ੍ਰੈਲ ਤੋਂ ਸੋਨੇ ਨੂੰ ਲੈ ਕੇ ਨਵੇਂ ਨਿਯਮ ਲਾਗੂ ਹੋ ਗਏ ਹਨ। ਨਵੇਂ ਨਿਯਮ ਦੇ ਤਹਿਤ, ਸੋਨਾ ਛੇ ਅੰਕਾਂ ਵਾਲੀ ਅਲਫਾਨਿਊਮੇਰਿਕ ਹਾਲਮਾਰਕਿੰਗ ਤੋਂ ਬਿਨਾਂ ਨਹੀਂ ਵੇਚਿਆ ਜਾਵੇਗਾ। ਜਿਵੇਂ ਆਧਾਰ ਕਾਰਡ ਵਿੱਚ 12 ਅੰਕਾਂ ਦਾ ਕੋਡ ਹੁੰਦਾ ਹੈ, ਉਸੇ ਤਰ੍ਹਾਂ ਸੋਨੇ ਵਿੱਚ 6 ਅੰਕਾਂ ਦਾ ਹਾਲਮਾਰਕ ਕੋਡ ਹੁੰਦਾ ਹੈ। ਇਸ ਨੂੰ ਹਾਲਮਾਰਕ ਯੂਨੀਕ ਆਈਡੈਂਟੀਫਿਕੇਸ਼ਨ ਨੰਬਰ ਭਾਵ HUID ਕਿਹਾ ਜਾਂਦਾ ਹੈ।

ਇਹ ਨੰਬਰ ਅਲਫਾਨਿਊਮੇਰਿਕ ਹੋ ਸਕਦਾ ਹੈ ਯਾਨੀ ਕੁਝ ਇਸ ਤਰ੍ਹਾਂ- AZ4524। ਇਸ ਨੰਬਰ ਰਾਹੀਂ ਇਹ ਪਤਾ ਲਗਾਇਆ ਜਾ ਸਕੇਗਾ ਕਿ ਇੱਕ ਸੋਨਾ ਕਿੰਨੇ ਕੈਰੇਟ ਦਾ ਹੈ। ਦੇਸ਼ ਭਰ ਵਿੱਚ ਸੋਨੇ 'ਤੇ ਟ੍ਰੇਡ ਮਾਰਕ ਦੇਣ ਲਈ 940 ਕੇਂਦਰ ਬਣਾਏ ਗਏ ਹਨ। ਹੁਣ ਚਾਰ ਅੰਕਾਂ ਦੀ ਹਾਲਮਾਰਕਿੰਗ ਪੂਰੀ ਤਰ੍ਹਾਂ ਬੰਦ ਹੋ ਜਾਵੇਗੀ।

Tags: silver, gold, price

Location: India, Delhi, New Delhi

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement