Hero Cycles ਨੇ ਵੀ ਚੀਨ ਨੂੰ ਦਿੱਤਾ ਝਟਕਾ, ਰੱਦ ਕੀਤੇ 900 ਕਰੋੜ ਦੇ ਆਡਰ
Published : Jul 5, 2020, 12:20 pm IST
Updated : Jul 5, 2020, 12:22 pm IST
SHARE ARTICLE
Hero Cycles
Hero Cycles

ਹੀਰੋ ਸਾਈਕਲ ਕੰਪਨੀ ਨੇ ਇਕ ਵੱਡਾ ਫੈਸਲਾ ਲੈਂਦੇ ਹੋਏ ਚੀਨ ਨਾਲ 900 ਕਰੋੜ ਰੁਪਏ ਦਾ ਵਪਾਰ ਰੱਦ ਕਰ ਦਿੱਤਾ ਹੈ।

ਨਵੀਂ ਦਿੱਲੀ: ਚੀਨੀ ਉਤਪਾਦਾਂ ਦੇ ਬਾਈਕਾਟ ਦੌਰਾਨ ਸਾਈਕਲ ਬਣਾਉਣ ਵਾਲੀ ਕੰਪਨੀ ਹੀਰੋ ਸਾਈਕਲ ਨੇ ਵੀ ਇਕ ਵੱਡਾ ਫੈਸਲਾ ਲੈਂਦੇ ਹੋਏ 900 ਕਰੋੜ ਰੁਪਏ ਦਾ ਵਪਾਰ ਰੱਦ ਕਰ ਦਿੱਤਾ ਹੈ।ਇਹ ਵਪਾਰ ਹੀਰੋ ਨੇ ਚੀਨੀ ਕੰਪਨੀਆਂ ਦੇ ਨਾਲ ਕੀਤਾ ਸੀ। ਇਸ ਤੋਂ ਪਹਿਲਾਂ ਹੀਰੋ ਸਾਈਕਲ ਨੇ ਕੋਰੋਨਾ ਨਾਲ ਨਜਿੱਠਣ ਲਈ ਸਰਕਾਰ ਨੂੰ 100 ਕਰੋੜ ਰੁਪਏ ਵੀ ਦਾਨ ਦਿੱਤੇ ਸੀ।

Hero Cycles Hero Cyclesਲੁਧਿਆਣਾ ਵਿਖੇ ਕਈ ਵੱਡੀਆਂ ਕੰਪਨੀਆਂ ਹਨ, ਜਿਨ੍ਹਾਂ ਵਿਚੋਂ ਹੀਰੋ ਸਾਈਕਲ ਸਭ ਤੋਂ ਜ਼ਿਆਦਾ ਮਸ਼ਹੂਰ ਹੈ। ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲਦਿਆਂ ਜਦੋਂ ਪੂਰੀ ਦੁਨੀਆ ਦੀਆਂ ਕੰਪਨੀਆਂ ਅਪਣਾ ਕਾਰੋਬਾਰ ਬਚਾਉਣ ਲਈ ਕੋਸ਼ਿਸ਼ ਕਰ ਰਹੀਆਂ ਸੀ, ਤਾਂ ਉਸ ਸਮੇਂ ਹੀਰੋ ਸਾਈਕਲ ਹੋਰ ਅੱਗੇ ਵਧ ਰਹੀ ਸੀ।

India and ChinaIndia and China

ਚੀਨ ਦਾ ਬਾਈਕਾਟ ਕਰਨ ਲਈ ਵੀ ਹੀਰੋ ਸਾਈਕਲ ਨੇ ਇਕ ਅਹਿਮ ਫੈਸਲਾ ਲੈਂਦੇ ਹੋਏ ਆਉਣ ਵਾਲੇ 3 ਮਹੀਨਿਆਂ ਵਿਚ ਚੀਨ ਦੇ ਨਾਲ ਹੋਣ ਵਾਲੇ 900 ਕਰੋੜ ਦੇ ਵਪਾਰ ਨੂੰ ਰੱਦ ਕਰ ਦਿੱਤਾ ਹੈ। ਲੁਧਿਆਣਾ ਵਿਚ ਕਾਫੀ ਗਿਣਤੀ ਵਿਚ ਸਾਈਕਲ ਦੇ ਪੁਰਜੇ ਬਣਾਉਣ ਵਾਲੀਆਂ ਕਈ ਛੋਟੀਆਂ ਕੰਪਨੀਆਂ ਹਨ, ਜਿਨ੍ਹਾਂ ਦੀ ਮਦਦ ਲਈ ਹੁਣ ਹੀਰੋ ਸਾਈਕਲ ਅੱਗੇ ਆਈ ਹੈ।

Hero Cycles Hero Cycles

ਛੋਟੀਆਂ ਕੰਪਨੀਆਂ ਨੂੰ ਹੀਰੋ ਸਾਈਕਲ ਅਪਣੇ ਵਿਚ ਮਰਜ ਕਰਨ ਦਾ ਆਫਰ ਵੀ ਦੇ ਰਹੀ ਹੈ। ਹੀਰੋ ਸਾਈਕਲ ਦੇ ਐਮਡੀ ਅਤੇ ਡਾਇਰੈਕਟਰ ਪੰਕਜ ਮੁੰਜਲ ਨੇ ਦੱਸਿਆ ਕਿ ਚੀਨ ਦਾ ਬਾਈਕਾਟ ਕਰਨ ਲਈ ਇਹ ਫੈਸਲਾ ਲਿਆ ਹੈ। ਕੰਪਨੀ ਨੇ ਹੁਣ ਚੀਨ ਦੇ ਨਾਲ ਹਰ ਤਰ੍ਹਾਂ ਦੇ ਵਪਾਰ ਨੂੰ ਬੰਦ ਕਰ ਦਿੱਤਾ ਹੈ।

ChinaChina

ਉਹਨਾਂ ਕਿਹਾ ਕਿ ਹੀਰੋ ਸਾਈਕਲ ਹੁਣ ਜਰਮਨੀ ਵਿਚ ਅਪਣਾ ਪਲਾਂਟ ਲਗਾਉਣ ਜਾ ਰਹੀ ਹੈ। ਇਸ ਪਲਾਂਟ ਨਾਲ ਪੂਰੇ ਯੂਰੋਪ ਵਿਚ ਹੀਰੋ ਸਾਈਕਲ ਦੀ ਸਪਲਾਈ ਕੀਤੀ ਜਾਵੇਗੀ। ਪੰਕਜ ਮੁੰਜਾਲ ਨੇ ਇਹ ਵੀ ਦੱਸਿਆ ਕਿ ਬੀਤੇ ਦਿਨੀਂ ਸਾਈਕਲ ਦੀ ਮੰਗ ਵਧੀ ਹੈ ਅਤੇ ਹੀਰੋ ਸਾਈਕਲ ਵੱਲੋਂ ਅਪਣੀ ਸਮਰੱਥਾ ਵੀ ਵਧਾਈ ਗਈ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement