
ਕੋਰੋਨਾ ਮਹਾਂਮਾਰੀ ਕਾਰਨ ਛੋਟੇ ਉਦਯੋਗ ਦੇ ਨਾਲ-ਨਾਲ ਵੱਡੇ ਉਦਯੋਗ ਵੀ ਸੰਕਟ ਦਾ ਸਾਹਮਣਾ ਕਰ ਰਹੇ ਹਨ।
ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਕਾਰਨ ਛੋਟੇ ਉਦਯੋਗ ਦੇ ਨਾਲ-ਨਾਲ ਵੱਡੇ ਉਦਯੋਗ ਵੀ ਸੰਕਟ ਦਾ ਸਾਹਮਣਾ ਕਰ ਰਹੇ ਹਨ। ਪਿਛਲੇ ਦਿਨੀਂ ਦੁਨੀਆਂ ਭਰ ਵਿਚ ਕੋਰੋਨਾ ਵਾਇਰਸ ਕਾਰਨ ਆਰਥਕ ਗਤੀਵਿਧੀਆਂ ਰੁਕ ਗਈਆਂ ਸਨ। ਇਸ ਮਹਾਂਮਾਰੀ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਆਟੋਮੋਬਾਈਲ ਸੈਕਟਰ ‘ਤੇ ਪਿਆ ਹੈ। ਜਰਮਨੀ ਦੀ ਮਸ਼ਹੂਰ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਬੀਐਮਡਬਲਿਯੂ ਨੂੰ ਵੀ ਕੋਰੋਨਾ ਸੰਕਟ ਕਾਰਨ ਵੱਡਾ ਨੁਕਸਾਨ ਹੋਇਆ ਹੈ।
BMW records first loss since 2009 as pandemic hits sales
ਸਾਲ 2009 ਦੀ ਆਰਥਕ ਮੰਦੀ ਤੋਂ ਬਾਅਦ ਇਹ ਪਹਿਲਾ ਮੌਕਾ ਹੈ, ਜਦੋਂ ਕੰਪਨੀ ਨੂੰ ਕਿਸੇ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿਚ ਘਾਟਾ ਹੋਇਆ ਹੈ। ਕੋਰੋਨਾ ਕਾਰਨ ਬੀਐਮਡਬਲਿਯੂ ਦੀ ਵਿਕਰੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਕੰਪਨੀ ਨੂੰ ਪਹਿਲੀ ਤਿਮਾਹੀ (ਅਪ੍ਰੈਲ-ਜੂਨ) ਵਿਚਕਾਰ 787 ਮਿਲੀਅਨ ਡਾਲਰ ਯਾਨੀ 5892 ਕਰੋੜ ਰੁਪਏ ਦਾ ਵੱਡਾ ਘਾਟਾ ਹੋਇਆ ਹੈ। ਕੰਪਨੀ ਨੂੰ ਇਹ ਰਕਮ ਵਿਆਜ ਅਤੇ ਟੈਕਰ ਦੇ ਰੂਪ ਵਿਚ ਭਰਨੀ ਪਈ ਹੈ।
BMW records first loss since 2009 as pandemic hits sales
ਦਰਅਸਲ ਕੋਰੋਨਾ ਕਾਰਨ ਯੂਰੋਪੀਅਨ ਦੇਸ਼ਾਂ ਦੇ ਬਜ਼ਾਰ ਬੰਦ ਸੀ ਅਤੇ ਉਸ ਦਾ ਅਸਰ ਬੀਐਮਡਬਲਿਯੂ ਦੀ ਵਿਕਰੀ ‘ਤੇ ਪਿਆ ਹੈ। ਲੌਕਡਾਊਨ ਕਾਰਨ ਬੀਐਮਡਬਲਿਯੂ ਤੋਂ ਇਲਾਵਾ ਹੋਰ ਆਟੋਕੰਪਨੀਆਂ ਨੂੰ ਵੀ ਨੁਕਸਾਨ ਹੋਇਆ ਹੈ। ਵਾਕਸਵੈਗਰ ਨੂੰ 21,266 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਉੱਥੇ ਫਰਾਂਸ ਦੀ ਆਟੋਮੋਬਾਈਲ ਕੰਪਨੀ ਰੇਨਾ ਨੂੰ 64,377 ਕਰੋੜ ਰੁਪਏ ਦਾ ਘਾਟਾ ਹੋਇਆ ਹੈ।
Volkswagen
ਬੀਐਮਡਬਲਿਯੂ ਲਈ ਚੀਨ ਇਕ ਵੱਡਾ ਬਜ਼ਾਰ ਹੈ ਅਥੇ ਪਹਿਲੀ ਤਿਮਾਹੀ ਵਿਚ ਇੱਥੇ ਵਿਕਰੀ ਵਧੀ ਹੈ ਕਿਉਂਕਿ ਚੀਨ ਵਿਚ ਕੋਰੋਨਾ ਦੇ ਮਾਮਲੇ ਹਣ ਕਾਬੂ ਵਿਚ ਹਨ। ਬੀਐਮਡਬਲਿਯੂ ਇਸ ਸਾਲ ਤੋਂ ਚੀਨ ਵਿਚ iX3 ਇਲੈਕਟ੍ਰਿਕ ਕਾਰ ਦਾ ਨਿਰਮਾਣ ਕਰੇਗਾ ਅਤੇ ਸਭ ਤੋਂ ਪਹਿਲਾਂ ਇਸ ਕਾਰ ਦੀ ਵਿਕਰੀ ਚੀਨ ਵਿਚ ਹੀ ਹੋਵੇਗੀ।