
ਸੋਨੇ ਦੀਆਂ ਕੀਮਤਾਂ 1.02 ਪ੍ਰਤੀਸ਼ਤ ਯਾਨੀ 514 ਰੁਪਏ ਦੀ ਗਿਰਾਵਟ ਨਾਲ 50,056 ਰੁਪਏ ਪ੍ਰਤੀ 10 ਗ੍ਰਾਮ ‘ਤੇ ਪਹੁੰਚ ਗਈਆ।
ਨਵੀਂ ਦਿੱਲੀ: ਸੋਨੇ ਦੀ ਕੀਮਤ ਵਿੱਚ ਵਾਧੇ ਤੋਂ ਬਾਅਦ, ਅੱਜ ਫਿਰ ਗਿਰਾਵਟ ਵੇਖਣ ਨੂੰ ਮਿਲ ਰਹੀ ਹੈ। ਕੋਵਿਡ -19 ਮਹਾਮਾਰੀ ਦੌਰਾਨ, ਨਿਵੇਸ਼ਕਾਂ ਨੇ ਸੋਨੇ ਵਿਚ ਪੈਸੇ ਦਾ ਨਿਵੇਸ਼ ਕੀਤਾ ਅਤੇ ਇਸ ਕਾਰਨ ਸੋਨੇ, ਚਾਂਦੀ ਦੀਆਂ ਕੀਮਤ 'ਚ ਗਿਰਾਵਟ ਆ ਰਹੀ ਹੈ। ਅੱਜ ਲੋਕਾਂ ਲਈ ਰਾਹਤ ਦੀ ਖ਼ਬਰ ਹੈ ਕਿ ਸ਼ੁਰੂਆਤੀ ਕਾਰੋਬਾਰ ਵਿੱਚ ਘਰੇਲੂ ਫਿਊਚਰਜ਼ ਮਾਰਕੀਟ ਵਿੱਚ ਸੋਨੇ ਤੇ ਚਾਂਦੀ ਦੀਆਂ ਕੀਮਤਾਂ ‘ਚ ਭਾਰੀ ਗਿਰਾਵਟ ਆਈ। ਸੋਮਵਾਰ ਸਵੇਰੇ 10.20 ਵਜੇ ਐਮਸੀਐਕਸ ਐਕਸਚੇਂਜ ‘ਤੇ ਦਸੰਬਰ ਫਿਊਚਰਜ਼ ਦੇ ਸੋਨੇ ਦੀਆਂ ਕੀਮਤਾਂ 1.02 ਪ੍ਰਤੀਸ਼ਤ ਯਾਨੀ 514 ਰੁਪਏ ਦੀ ਗਿਰਾਵਟ ਨਾਲ 50,056 ਰੁਪਏ ਪ੍ਰਤੀ 10 ਗ੍ਰਾਮ ‘ਤੇ ਪਹੁੰਚ ਗਈਆ।
gold rateਜਾਣੋ ਅੱਜ ਦੀ ਕੀਮਤਾਂ
--ਸੋਮਵਾਰ ਸਵੇਰੇ 10.30 ਵਜੇ ਦਸੰਬਰ ਫਿਊਚਰ ਦੀਆਂ ਚਾਂਦੀ ਦੀਆਂ ਕੀਮਤਾਂ 1.60 ਪ੍ਰਤੀਸ਼ਤ ਯਾਨੀ 709 ਰੁਪਏ ਦੀ ਗਿਰਾਵਟ ਨਾਲ 60,436 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਪੱਧਰ ‘ਤੇ ਪਹੁੰਚ ਗਈਆਂ। ਗਲੋਬਲੀ ਚਾਂਦੀ ਦੀ ਵਾਅਦਾ ਕੀਮਤਾਂ ‘ਚ ਸੋਮਵਾਰ ਸਵੇਰੇ ਗਿਰਾਵਟ ਵੇਖਣ ਨੂੰ ਮਿਲੀ।
-- ਸੋਨੇ ਦੀਆਂ ਗਲੋਬਲ ਫਿਊਚਰਜ਼ ਕੀਮਤਾਂ 0.54 ਪ੍ਰਤੀਸ਼ਤ ਯਾਨੀ 10.30 ਡਾਲਰ ਪ੍ਰਤੀ ਔਂਸ ਦੇ ਪੱਧਰ 'ਤੇ ਬੰਦ ਹੋਈਆਂ। ਇਸ ਤੋਂ ਇਲਾਵਾ ਗਲੋਬਲ ਸਪਾਟ ਗੋਲਡ ਦੀ ਕੀਮਤ ਇਸ ਸਮੇਂ 0.35 ਪ੍ਰਤੀਸ਼ਤ ਜਾਂ 6.60 ਡਾਲਰ ਦੀ ਗਿਰਾਵਟ ਦੇ ਨਾਲ 1,893.24 ਡਾਲਰ ਪ੍ਰਤੀ ਔਂਸ 'ਤੇ ਟ੍ਰੈਂਡ ਕਰਦਿਆਂ ਨਜ਼ਰ ਆਈਆਂ।