ਕੈਨੇਡਾ ਦਾ ਨਵਾਂ ਬਜਟ ਪੇਸ਼, ਅਸਥਾਈ ਨਿਵਾਸੀਆਂ ਦੀ ਗਿਣਤੀ 50 ਫ਼ੀ ਸਦੀ ਘਟਾਉਣ ਦੀ ਯੋਜਨਾ
Published : Nov 5, 2025, 10:11 pm IST
Updated : Nov 5, 2025, 10:12 pm IST
SHARE ARTICLE
PM Mark Carney
PM Mark Carney

ਹੁਨਰਮੰਦਰ ਕਾਮਿਆਂ ਨੂੰ ਕੀਤਾ ਜਾਵੇਗਾ ਆਕਰਸ਼ਿਤ

ਔਟਵਾ : ਕੈਨੇਡਾ ਦੇ ਵਿੱਤ ਮੰਤਰੀ ਫਰਾਂਸੁਆ-ਫ਼ਿਲਿਪ ਸ਼ੈਂਪੇਨ ਨੇ ਬੁਧਵਾਰ ਨੂੰ ਅਪਣਾ ਪਹਿਲਾ ਫ਼ੈਡਰਲ ਬਜਟ ਪੇਸ਼ ਕੀਤਾ, ਜਿਸ ਵਿਚ ਇਕ ਪਾਸੇ ਆਰਥਕ ਝਟਕਿਆਂ ਨਾਲ ਜੂਝ ਰਹੀ ਅਰਥਵਿਵਸਥਾ ਨੂੰ ਸੰਭਾਲਣ ਲਈ ਵੱਡੇ ਖ਼ਰਚੇ ਸ਼ਾਮਲ ਹਨ, ਤੇ ਦੂਜੇ ਪਾਸੇ ਸਰਕਾਰੀ ਖ਼ਰਚੇ ਘਟਾ ਕੇ ਵਿੱਤੀ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। 

ਬਜਟ ਅਨੁਸਾਰ ਇਮੀਗ੍ਰੇਸ਼ਨ ਵਿਚ ਵੱਡੀ ਕਟੌਤੀ ਕੀਤੀ ਜਾਵੇਗੀ। ਅਸਥਾਈ ਨਿਵਾਸੀ ਜਿਵੇਂ ਕਿ ਵਿਦਿਆਰਥੀਆਂ ਅਤੇ ਵਿਦੇਸ਼ੀ ਕਾਮਿਆਂ ਦੀ ਗਿਣਤੀ ਲਗਭਗ 50 ਫ਼ੀ ਸਦੀ ਘਟਾਈ ਜਾਵੇਗੀ। ਸਰਕਾਰੀ ਬਿਊਰੋਕਰੇਸੀ ਵਿਚ ਕਰੀਬ 40,000 ਨੌਕਰੀਆਂ ਦੀ ਕਟੌਤੀ - ਸਵੈ-ਇੱਛਾ ਰਿਟਾਇਰਮੈਂਟ ਅਤੇ ਕੁਦਰਤੀ ਤੌਰ ਉਤੇ ਖਾਲੀ ਹੋਈਆਂ ਅਸਾਮੀਆਂ ਨਾ ਭਰਨ ਰਾਹੀਂ।

ਹਾਲਾਂਕਿ ਕੈਨੇਡਾ ਹੁਨਰਮੰਦ ਕਾਮਿਆਂ ਨੂੰ ਆਕਰਸ਼ਿਤ ਕਰਨ ਅਤੇ ਅਪਣੇ ਨਵੀਂਆਂ ਖੋਜਾਂ ਦੇ ਵਾਤਾਵਰਣ ਨੂੰ ਮਜ਼ਬੂਤ ਕਰਨ ਲਈ ਇਕ ਵਿਆਪਕ ਰਣਨੀਤੀ ਦੇ ਹਿੱਸੇ ਵਜੋਂ ਐਚ-1ਬੀ ਵੀਜ਼ਾ ਧਾਰਕਾਂ ਲਈ ਇਕ ਤੇਜ਼ ਇਮੀਗ੍ਰੇਸ਼ਨ ਮਾਰਗ ਪੇਸ਼ ਕਰ ਰਿਹਾ ਹੈ। ਇਹ ਪਹਿਲ ਹਾਲ ਹੀ ਵਿਚ ਅਮਰੀਕਾ ਦੇ ਐਚ-1ਬੀ ਫੀਸ ਵਾਧੇ ਤੋਂ ਪ੍ਰਭਾਵਤ ਪੇਸ਼ੇਵਰਾਂ ਨੂੰ ਆਕਰਸ਼ਿਤ ਕਰਨ ਅਤੇ ਸਿਹਤ ਸੰਭਾਲ, ਖੋਜ ਅਤੇ ਉੱਨਤ ਤਕਨਾਲੋਜੀ ਵਰਗੇ ਉੱਚ ਮੰਗ ਵਾਲੇ ਖੇਤਰਾਂ ਵਿਚ ਲੇਬਰ ਪਾੜੇ ਨੂੰ ਭਰਨ ਲਈ ਸ਼ੁਰੂ ਕੀਤੀ ਗਈ ਹੈ। 

ਸਰਕਾਰ ਨੇ ਕਿਹਾ ਕਿ ਇਸ ਕਦਮ ਦਾ ਉਦੇਸ਼ ਕੈਨੇਡਾ ਦੇ ਨਵੀਨਤਾ ਵਾਤਾਵਰਣ ਨੂੰ ਮਜ਼ਬੂਤ ਕਰਨਾ, ਲੇਬਰ ਦੀ ਘਾਟ ਨੂੰ ਦੂਰ ਕਰਨਾ ਅਤੇ ਸਿਹਤ ਸੰਭਾਲ, ਖੋਜ, ਉੱਨਤ ਉਦਯੋਗਾਂ ਅਤੇ ਹੋਰ ਪ੍ਰਮੁੱਖ ਖੇਤਰਾਂ ਵਿਚ ਚੋਟੀ ਦੀਆਂ ਪ੍ਰਤਿਭਾਵਾਂ ਨੂੰ ਆਕਰਸ਼ਿਤ ਕਰਨਾ ਹੈ। ਨਵਾਂ ਐੱਚ-1ਬੀ ਮਾਰਗ ਬਜਟ ਵਿਚ ਦਰਸਾਏ ਗਏ ਵਿਆਪਕ ਕੌਮਾਂਤਰੀ ਪ੍ਰਤਿਭਾ ਆਕਰਸ਼ਣ ਰਣਨੀਤੀ ਅਤੇ ਕਾਰਜ ਯੋਜਨਾ ਦਾ ਹਿੱਸਾ ਹੈ। 

ਯੋਜਨਾ ਤਹਿਤ, ਕੈਨੇਡਾ 1,000 ਤੋਂ ਵੱਧ ਕੌਮਾਂਤਰੀ ਖੋਜਕਰਤਾਵਾਂ ਦੀ ਭਰਤੀ ਕਰਨ ਲਈ ਇਕ ਵਾਰ ਦੀ ਪਹਿਲ ਕਰੇਗਾ, ਜਿਸ ਨੂੰ 1.7 ਅਰਬ ਕੈਨੇਡੀਆਈ ਡਾਲਰ ਤਕ ਦੇ ਫੰਡਿੰਗ ਪੈਕੇਜ ਦੀ ਸਹਾਇਤਾ ਦਿਤੀ ਜਾਵੇਗੀ। ਇਹ ਨਿਵੇਸ਼ ਕੈਨੇਡਾ ਦੀਆਂ ਯੂਨੀਵਰਸਿਟੀਆਂ ਨੂੰ ਚੋਟੀ ਦੀ ਗਲੋਬਲ ਪ੍ਰਤਿਭਾ ਨੂੰ ਕਿਰਾਏ ਉਤੇ ਲੈਣ ਅਤੇ ਉਨ੍ਹਾਂ ਨੂੰ ਅਤਿ-ਆਧੁਨਿਕ ਖੋਜ ਲਈ ਲੋੜੀਂਦੇ ਸਾਧਨ ਪ੍ਰਦਾਨ ਕਰਨ ਵਿਚ ਸਹਾਇਤਾ ਕਰੇਗਾ। 

ਸ਼ੈਂਪੇਨ ਦੇ ਬਜਟ ਅਨੁਸਾਰ, 2025–26 ਦੇ ਵਿੱਤੀ ਸਾਲ ਲਈ ਘਾਟਾ ਲਗਭਗ 78 ਬਿਲੀਅਨ ਡਾਲਰ ਹੋਵੇਗਾ — ਜੋ ਕੁੱਝ ਅਰਥਸ਼ਾਸਤਰੀਆਂ ਦੀ ਉਮੀਦ ਨਾਲੋਂ ਘੱਟ ਹੈ, ਪਰ ਫ਼ਿਰ ਵੀ ਉਸ ਅੰਕ ਨਾਲੋਂ ਕਾਫ਼਼ੀ ਵੱਧ ਹੈ ਜੋ ਪਿਛਲੀ ਲਿਬਰਲ ਸਰਕਾਰ ਨੇ ਦਸਿਆ ਸੀ, ਜਦੋਂ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਅਪਣੀ ਵਪਾਰਕ ਜੰਗ ਸ਼ੁਰੂ ਕੀਤੀ ਸੀ।

ਕੁਲ ਮਿਲਾ ਕੇ, ਇਸ ਬਜਟ ਵਿਚ ਅਗਲੇ ਪੰਜ ਸਾਲਾਂ ਵਿਚ 141 ਅਰਬ ਡਾਲਰ ਦਾ ਨਵਾਂ ਖ਼ਰਚਾ ਦਰਜ ਹੈ, ਜਿਸ ’ਚੋਂ ਲਗਭਗ 51.2 ਬਿਲੀਅਨ ਡਾਲਰ ਕਟੌਤੀਆਂ ਅਤੇ ਹੋਰ ਬਚਤਾਂ ਰਾਹੀਂ ਪੂਰੇ ਕੀਤੇ ਜਾਣਗੇ।

406 ਸਫ਼਼ਿਆਂ ਦੇ ਇਸ ਬਜਟ ਦਸਤਾਵੇਜ਼ ਨੇ ਕੈਨੇਡਾ ਦੀ ਆਰਥਕ ਸਥਿਤੀ ਦੀ ਬੁਰੀ ਤਸਵੀਰ ਪੇਸ਼ ਕੀਤੀ ਹੈ। ਬੇਰੁਜ਼ਗਾਰੀ ਵਧੀ ਹੈ, ਕਾਰੋਬਾਰ ਵਿਚ ਅਸਥਿਰਤਾ ਆਈ ਹੈ, ਤੇ ਉਤਪਾਦਕਤਾ ਵੀ ਕਮਜ਼ੋਰ ਹੈ। ਬਜਟ ਅਨੁਸਾਰ, ਅਰਥਵਿਵਸਥਾ ਵਿਚ ਅਗਲੇ ਦੋ ਸਾਲਾਂ ਵਿਚ ਕੇਵਲ ਇਕ ਫ਼ੀ ਸਦੀ ਸਾਲਾਨਾ ਵਾਧਾ ਹੋਣ ਦੀ ਉਮੀਦ ਹੈ — ਜੋ ਪਿਛਲੇ ਸਾਲ ਦੇ ਅੰਦਾਜ਼ਿਆਂ ਨਾਲੋਂ ਕਾਫ਼਼ੀ ਘੱਟ ਹੈ।

ਸ਼ੈਂਪੇਨ ਨੇ ਅਪਣੇ ਬਜਟ ਭਾਸ਼ਣ ਵਿਚ ਕਿਹਾ, ਅਨਿਸ਼ਚਿਤਤਾ ਦਾ ਪੱਧਰ ਉਸ ਤੋਂ ਉੱਚਾ ਹੈ ਜੋ ਅਸੀਂ ਪੀੜ੍ਹੀਆਂ ਤੋਂ ਵੇਖਿਆ ਅਤੇ ਮਹਿਸੂਸ ਕੀਤਾ ਹੈ। ਇਸ ਤੂਫ਼਼ਾਨ ਨਾਲ ਨਜਿੱਠਣ ਲਈ ਸਾਨੂੰ ਹਿੰਮਤ ਨਾਲ ਤੇਜ਼ੀ ਨਾਲ ਕਦਮ ਚੁੱਕਣੇ ਪੈਣਗੇ। ਅਨਿਸ਼ਚਿਤਤਾ ਦੇ ਸਮੇਂ ਵਿਚ ਪਿੱਛੇ ਹਟਣਾ ਕੈਨੇਡੀਅਨਜ਼ ਦੇ ਸੁਭਾਅ ਦੇ ਉਲਟ ਹੋਵੇਗਾ। ਇਸਦੀ ਬਜਾਏ ਅਸੀਂ ਬਦਲਦੀਆਂ ਆਰਥਕ ਹਵਾਵਾਂ ਦੇ ਅਨੁਕੂਲ ਹੋਵਾਂਗੇ”।

ਅਰਥਵਿਵਸਥਾ ਨੂੰ ਦੁਬਾਰਾ ਲੀਹ ਉਤੇ ਲਿਆਉਣ ਲਈ, ਸਰਕਾਰ ਨੇ ਬੁਨਿਆਦੀ ਢਾਂਚੇ, ਰਿਹਾਇਸ਼, ਫ਼ੌਜ ਅਤੇ ਟੈਕਸ ਨੀਤੀਆਂ ਵਿਚ ਸੁਧਾਰਾਂ ਉਤੇ ਵੱਡੇ ਪੱਧਰ ਦੀ ਨਿਵੇਸ਼ ਯੋਜਨਾ ਪੇਸ਼ ਕੀਤੀ ਹੈ, ਤਾਂ ਜੋ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਕੈਨੇਡਾ ਦੀ ਆਤਮਨਿਰਭਰਤਾ ਵਧਾਉਣ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਉਦੇਸ਼ ਨੂੰ ਅੱਗੇ ਵਧਾਇਆ ਜਾ ਸਕੇ।

Location: International

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement