ਕਿਹਾ, 'ਗਾਹਕਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ‘ਰੀਓਨ’ ਪਹਿਲ ਕਦਮੀ ਨੂੰ ਢੁਕਵਾਂ ਮੰਨਦੇ ਹਾਂ'
New Delhi: ਮੋਟਰਸਾਈਕਲ ਨਿਰਮਾਤਾ ਰਾਇਲ ਐਨਫੀਲਡ ਅਪਣੀ ਪੁਰਾਣੀ ਬਾਈਕ ਨੂੰ ਖਰੀਦਣ ਅਤੇ ਵੇਚਣ ਦੀ ਪਹਿਲ ਕਰ ਰਹੀ ਹੈ। ਕੰਪਨੀ ਨੇ ‘ਰੀਓਨ’ ਨਾਂ ਦੀ ਸਹੂਲਤ ਲਾਂਚ ਕੀਤੀ ਹੈ। ਇਸ ’ਚ ਵਰਤੇ ਗਏ ਮੋਟਰਸਾਈਕਲਾਂ ਨੂੰ ਮੌਜੂਦਾ ਅਤੇ ਸੰਭਾਵਤ ਗਾਹਕਾਂ ਨੂੰ ਰਾਇਲ ਐਨਫੀਲਡ ਮੋਟਰਸਾਈਕਲ ਖਰੀਦਣ ਜਾਂ ਵੇਚਣ ਦਾ ਬਦਲ ਦਿਤਾ ਜਾਵੇਗਾ।
ਰਾਇਲ ਐਨਫੀਲਡ ਦੇ ਸੀ.ਈ.ਓ. ਬੀ. ਗੋਵਿੰਦਰਾਜਨ ਨੇ ਇਕ ਬਿਆਨ ਵਿਚ ਕਿਹਾ, ‘‘ਅਸੀਂ ਰਾਇਲ ਐਨਫੀਲਡ ਮੋਟਰਸਾਈਕਲ ਖਰੀਦਣ ਵੇਲੇ ਗਾਹਕਾਂ ਦੀਆਂ ਚਿੰਤਾਵਾਂ ਅਤੇ ਵਿਸ਼ਵਾਸ ਨੂੰ ਲੈ ਕੇ ਗਾਹਕਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ‘ਰੀਓਨ’ ਪਹਿਲ ਕਦਮੀ ਨੂੰ ਢੁਕਵਾਂ ਮੰਨਦੇ ਹਾਂ। ਸਾਡਾ ਮੰਨਣਾ ਹੈ ਕਿ ਇਹ ਪਹਿਲ ਰਾਇਲ ਐਨਫੀਲਡ ਮੋਟਰਸਾਈਕਲ ਗਾਹਕਾਂ ਦਾ ਇਕ ਨਵਾਂ ਸੈੱਟ ਲਿਆਏਗੀ।’’ ਕੰਪਨੀ ਮੁਤਾਬਕ ‘ਰੀਓਨ’ ਸਹੂਲਤ ਕੰਪਨੀ ਦੇ ਦਿੱਲੀ, ਮੁੰਬਈ, ਕੋਲਕਾਤਾ, ਬੈਂਗਲੁਰੂ ਅਤੇ ਚੇਨਈ ਦੇ ਆਊਟਲੈਟਸ ’ਤੇ ਉਪਲੱਬਧ ਹੋਵੇਗੀ।
For more news apart from Royal Enfield started old bike sale and purchase, stay tune to Rozana Spokesman)