ਭਾਰਤ ਦੇ ਰਿਹਾ ਹੈ ਸਭ ਤੋਂ ਸਸਤਾ ਡਾਟਾ ਪੈਕ- ਬ੍ਰਿਟਿਸ਼
Published : Mar 6, 2019, 11:51 am IST
Updated : Mar 6, 2019, 11:51 am IST
SHARE ARTICLE
India Is Giving Cheapest Mobile Data Pack
India Is Giving Cheapest Mobile Data Pack

ਬ੍ਰਿਟੇਨ ਵਿਚ ਇਕ ਨਵਾਂ ਖੁਲਾਸਾ ਕੀਤਾ ਗਿਆ ਹੈ ਕਿ ਭਾਰਤ ਦੁਨੀਆ ਵਿਚ ਸਭ ਤੋਂ ਸਸਤਾ ਮੁਬਾਇਲ ਡਾਟਾ ਪੈਕ ਦੇ ਰਿਹਾ ਹੈ। ਉਥੇ ਹੀ ਰਿਪੋਰਟ .......

ਬ੍ਰਿਟੇਨ- ਬ੍ਰਿਟੇਨ ਵਿਚ ਇਕ ਨਵਾਂ ਖੁਲਾਸਾ ਕੀਤਾ  ਗਿਆ ਹੈ ਕਿ ਭਾਰਤ ਦੁਨੀਆ ਵਿਚ ਸਭ ਤੋਂ ਸਸਤਾ ਮੁਬਾਇਲ ਡਾਟਾ ਪੈਕ ਦੇ ਰਿਹਾ ਹੈ। ਉਥੇ ਹੀ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਅਮਰੀਕਾ ਅਤੇ ਬ੍ਰਿਟੇਨ ਆਪਣੇ ਖਪਤਕਾਰਾਂ ਨੂੰ ਸਭ ਤੋਂ ਮਹਿੰਗਾ ਡਾਟਾ ਪੈਕ ਉਪਲੱਬਧ ਕਰ ਰਹੇ ਹਨ।.ਕੀਮਤਾਂ ਵਿਚ ਤੁਲਨਾ ਕਰਨ ਵਾਲੀ ਵੈੱਬਸਾਈਟ cable.co.uk ਨੇ ਜਾਣਕਾਰੀ ਦਿੱਤੀ ਹੈ

ਕਿ ਭਾਰਤ ਵਿਚ ਇਕ ਜੀਬੀ (ਗੀਗਾਬਾਈਟ) ਡਾਟੇ ਦੀ ਕੀਮਤ 0.26 ਡਾਲਰ ਹੈ ਅਤੇ ਬ੍ਰਿਟੇਨ ਵਿਚ ਇਸਦੀ ਕੀਮਤ 6.66 ਡਾਲਰ ਹੈ। ਜਦ ਕਿ ਅਮਰੀਕਾ ਵਿਚ ਇਸਦੀ ਕੀਮਤ ਸਭ ਤੋਂ ਮਹਿੰਗੀ 12.37 ਡਾਲਰ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਕ ਜੀਬੀ ਡਾਟਾ ਦਾ ਗਲੋਬਲ ਔਸਤ 8.52 ਡਾਲਰ ਹੈ।

ਇਸ ਰਿਪੋਰਟ ਵਿਚ ਦੁਨੀਆ ਦੇ 230 ਦੇਸ਼ਾਂ ਦੇ ਮੁਬਾਇਲ ਡਾਟਾ ਦੀ ਤੁਲਨਾ ਕੀਤੀ ਗਈ ਹੈ। ਆਪਣੀ ਜਾਂਚ ਵਿਚ ਵੈਬਸਾਈਟ ਨੇ ਕਿਹਾ ਹੈ ਕਿ ਭਾਰਤ ਦੀ ਜਵਾਨ ਪੀੜੀ ਖਾਸ ਕਰ ਕੇ ਤਕਨੀਕੀ ਰੂਪ ਨਾਲ ਜਾਗਰੂਕ ਹੈ। ਭਾਰਤ ਕੋਲ ਸਮਾਰਟਫੋਨ ਨਾਲ ਵੱਡੇ ਮੁਕਾਬਲੇ ਵਾਲੀ ਮਾਰਕਿਟ ਹੈ, ਇਸ ਲਈ ਉੱਥੇ ਡਾਟਾ ਬਹੁਤ ਸਸਤਾ ਹੈ । 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement