
ਸ਼ਹਿਰ ਦੇ ਆਈਟੀ ਪਾਰਕ ਥਾਣਾ ਖੇਤਰ ਅਧੀਨ ਆਉਣ ਵਾਲੇ ਇਕ ਮਸ਼ਹੂਰ ਹੋਟਲ ਵਿਚ ਬੇਹੱਦ ਸ਼ਰਮਨਾਕ ਘਟਨਾ ਹੋਈ ਹੈ। ਹੋਟਲ ਵਿਚ ਠਹਿਰੀ ਹੋਈ ਬ੍ਰਿਟੇਨ...
ਚੰਡੀਗੜ੍ਹ : ਸ਼ਹਿਰ ਦੇ ਆਈਟੀ ਪਾਰਕ ਥਾਣਾ ਖੇਤਰ ਅਧੀਨ ਆਉਣ ਵਾਲੇ ਇਕ ਮਸ਼ਹੂਰ ਹੋਟਲ ਵਿਚ ਬੇਹੱਦ ਸ਼ਰਮਨਾਕ ਘਟਨਾ ਹੋਈ ਹੈ। ਹੋਟਲ ਵਿਚ ਠਹਿਰੀ ਹੋਈ ਬ੍ਰਿਟੇਨ ਦੀ ਔਰਤ ਨਾਲ ਉੱਥੋਂ ਦੇ ਹੀ ਕਰਮਚਾਰੀ ਨੇ ਸ਼ਰਮਨਾਕ ਘਟਨਾ ਨੂੰ ਅੰਜਾਮ ਦਿਤਾ ਹੈ। ਇਸ ਘਟਨਾ ਨੇ ਸਿਟੀ ਬਿਊਟੀਫੁੱਲ ਨੂੰ ਸ਼ਰਮਸਾਰ ਕਰ ਦਿਤਾ ਹੈ। ਔਰਤ ਹੋਟਲ ਦੇ ਸਪਾ ਸੈਂਟਰ ਵਿਚ ਫੂਟ ਮਸਾਜ ਕਰਵਾਉਣ ਗਈ ਸੀ। ਉੱਥੇ ਮਸਾਜ ਕਰ ਰਹੇ ਕਰਮਚਾਰੀ ਨੇ ਉਸ ਮਹਿਲਾ ਨੂੰ ਅਪਣੀ ਹਵਸ ਦਾ ਸ਼ਿਕਾਰ ਬਣਾ ਦਿਤਾ।
ਘਟਨਾ ਤੋਂ ਬਾਅਦ ਕਰਮਚਾਰੀ ਉੱਥੋਂ ਭੱਜ ਗਿਆ। ਪੁਲਿਸ ਉਸ ਦੀ ਭਾਲ ਕਰ ਰਹੀ ਹੈ। ਜਾਣਕਾਰੀ ਦੇ ਮੁਤਾਬਕ ਬ੍ਰਿਟੇਨ (ਯੂਨਾਈਟਡ ਕਿੰਗਡਮ) ਦੀ ਇਕ ਮਹਿਲਾ ਅਪਣੇ ਇਕ ਮਿੱਤਰ ਦੇ ਨਾਲ ਟੂਰਿਸਟ ਵੀਜ਼ੇ ‘ਤੇ ਭਾਰਤ ਆਈ ਸੀ। ਦੋਵੇਂ ਪੰਜ ਦਿਨ ਪਹਿਲਾਂ ਚੰਡੀਗੜ੍ਹ ਆਏ ਸਨ ਅਤੇ ਇੱਥੇ ਆਈ.ਟੀ. ਪਾਰਕ ਖੇਤਰ ਦੇ ਇਕ ਹੋਟਲ ਵਿਚ ਠਹਿਰੇ ਹੋਏ ਸਨ। ਸੂਤਰਾਂ ਦੇ ਮੁਤਾਬਕ, ਸਵੇਰੇ ਮਹਿਲਾ ਹੋਟਲ ਵਿਚ ਮੌਜੂਦ ਸਪਾ ਵਿਚ ਫੂਟ ਮਸਾਜ ਕਰਵਾਉਣ ਲਈ ਗਈ ਹੋਈ ਸੀ।
ਜਾਣਕਾਰੀ ਦੇ ਮੁਤਾਬਕ, ਫੂਟ ਮਸਾਜ ਕਰਨ ਵਾਲੇ ਕਰਮਚਾਰੀ ਨੇ ਇਸ ਦੌਰਾਨ ਮਹਿਲਾ ਦੇ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿਤੀ। ਮਹਿਲਾ ਨੇ ਇਸ ਦਾ ਵਿਰੋਧ ਕੀਤਾ ਪਰ ਉਸ ਨੇ ਇਸ ਦੀ ਪਰਵਾਹ ਨਹੀਂ ਕੀਤੀ ਅਤੇ ਸ਼ਰਮਨਾਕ ਘਟਨਾ ਨੂੰ ਅੰਜਾਮ ਦੇ ਦਿਤਾ। ਇਸ ਤੋਂ ਬਾਅਦ ਉਹ ਉੱਥੋਂ ਫ਼ਰਾਰ ਹੋ ਗਿਆ। ਇਸ ਤੋਂ ਬਾਅਦ ਮਹਿਲਾ ਨੇ ਘਟਨਾ ਦੀ ਸ਼ਿਕਾਇਤ ਹੋਟਲ ਦੇ ਮੈਨੇਜਰ ਅਤੇ ਪੁਲਿਸ ਨੂੰ ਦਿਤੀ। ਸੂਚਨਾ ਮਿਲਦੇ ਹੀ ਮੌਕੇ ਉਤੇ ਪਹੁੰਚੀ ਆਈਟੀ ਪਾਰਕ ਥਾਣਾ ਪੁਲਿਸ ਨੇ ਜਾਂਚ ਸ਼ੁਰੂ ਕਰ ਦਿਤੀ।
ਪੁਲਿਸ ਨੇ ਪੀੜਤ ਔਰਤ ਦਾ ਮੈਡੀਕਲ ਕਰਵਾ ਕੇ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀ ਕਰਮਚਾਰੀ ਫ਼ਰਾਰ ਹੈ ਅਤੇ ਪੁਲਿਸ ਦੀਆਂ ਟੀਮਾਂ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀਆਂ ਹਨ। ਆਈਟੀ ਪਾਰਕ ਥਾਣਾ ਪੁਲਿਸ ਨੇ ਆਈਪੀਸੀ ਦੀ ਧਾਰਾ 376 ਦੀਆਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਮਹਿਲਾ ਦਾ ਮੈਜਿਸਟ੍ਰੇਟ ਦੇ ਸਾਹਮਣੇ ਬਿਆਨ ਵੀ ਦਰਜ ਕਰਵਾਇਆ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।