![Subhash Garg Subhash Garg](/cover/prev/lv17mukop3ucu5bl7npceu6c86-20180506181053.Medi.jpeg)
ਰਿਜ਼ਰਵ ਬੈਂਕ ਨੇ ਨਕਦੀ 'ਚ ਲੈਣ-ਦੇਣ ਨੂੰ ਆਮ ਕਰਨ ਲਈ 500 ਰੁਪਏ ਦੇ ਨੋਟਾਂ ਦੀ ਪ੍ਰਿੰਟਿੰਗ ਵਧਾ ਦਿਤੀ ਗਈ ਹੈ। ਉਥੇ ਹੀ, 2000 ਰੁਪਏ ਦੇ ਨਵੇਂ ਨੋਟ ਹੁਣ ਜਾਰੀ ਨਹੀਂ...
ਨਵੀਂ ਦਿੱਲੀ : ਰਿਜ਼ਰਵ ਬੈਂਕ ਨੇ ਨਕਦੀ 'ਚ ਲੈਣ-ਦੇਣ ਨੂੰ ਆਮ ਕਰਨ ਲਈ 500 ਰੁਪਏ ਦੇ ਨੋਟਾਂ ਦੀ ਪ੍ਰਿੰਟਿੰਗ ਵਧਾ ਦਿਤੀ ਗਈ ਹੈ। ਉਥੇ ਹੀ, 2000 ਰੁਪਏ ਦੇ ਨਵੇਂ ਨੋਟ ਹੁਣ ਜਾਰੀ ਨਹੀਂ ਕੀਤੇ ਜਾ ਰਹੇ ਹਨ। ਆਰਥਕ ਮਾਮਲਿਆਂ ਦੇ ਸਕੱਤਰ ਸੁਭਾਸ਼ ਚੰਦਰ ਗਰਗ ਦਾ ਕਹਿਣਾ ਹੈ ਕਿ ਸਿਸਟਮ 'ਚ ਲਗਭਗ 7 ਲੱਖ ਕਰੋਡ਼ ਰੁਪਏ 2000 ਦੇ ਨੋਟ 'ਚ ਉਪਲਬਧ ਹਨ। ਭਾਰਤ 'ਚ ਲੈਣ-ਦੇਣ ਲਈ 500, 200 ਅਤੇ 100 ਰੁਪਏ ਦੀ ਕਰੰਸੀ ਅਸਾਨੀ ਨਾਲ ਉਪਲਬਧ ਹਨ।
Subhash Garg
ਵਧੀਕ ਮੰਗ ਪੂਰੀ ਕਰਨ ਲਈ 500 ਰੁਪਏ ਦੇ ਨੋਟ 'ਚ ਰੋਜ਼ ਲਗਭਗ 3000 ਕਰੋਡ਼ ਰੁਪਏ ਛਾਪੇ ਜਾ ਰਹੇ ਹਨ। ਦੇਸ਼ 'ਚ ਹੁਣ ਨਕਦੀ ਦੀ ਹਾਲਤ ਪਹਿਲਾਂ ਤੋਂ ਬਿਹਤਰ ਹੈ। ਉਥੇ ਹੀ, ਵਿਆਜ ਦਰਾਂ 'ਚ ਤੇਜ਼ੀ ਆਉਣ ਦੀ ਉਮੀਦਾਂ 'ਤੇ ਗਰਗ ਨੇ ਕਿਹਾ ਕਿ ਅਰਥ ਵਿਵਸਥਾ ਦੇ ਮੂਲ ਤੱਤ ਹੁਣ ਅਜਿਹਾ ਨਹੀਂ ਹੈ ਕਿ ਵਿਆਜ ਦਰਾਂ 'ਚ ਵਾਧਾ ਕੀਤਾ ਜਾਵੇ। ਇਸ ਸਮੇਂ ਮਹਿੰਗਾਈ 'ਚ ਵੀ ਕੋਈ ਬੇਮੇਲ ਵਾਧਾ ਨਹੀਂ ਹੈ ਜਾਂ ਉਤਪਾਦਨ 'ਚ ਵੀ ਬਹੁਤ ਜ਼ਿਆਦਾ ਵਿਕਾਸ ਨਹੀਂ ਆਈਆ ਹੈ।
Subhash Garg
ਅਰਥ ਵਿਵਸਥਾ ਦੇ ਮੂਲ ਤੱਤ 'ਤੇ ਨਿਊਜ਼ ਏਜੰਸੀ ਨਾਲ ਗੱਲਬਾਤ 'ਚ ਗਰਗ ਨੇ ਕਿਹਾ ਕਿ ਦੇਸ਼ 'ਚ ਪਿਛਲੇ ਹਫ਼ਤੇ ਨਕਦੀ ਦੀ ਹਾਲਤ ਦੀ ਸਮਿਖਿਆ ਕੀਤੀ ਗਈ ਅਤੇ 85 ਫ਼ੀ ਸਦੀ ਏਟੀਐਮਜ਼ ਕੰਮ ਕਰ ਰਹੇ ਸਨ। ਕੁਲ ਮਿਲਾ ਕੇ ਨਕਦੀ ਦੀ ਹਾਲਤ ਦੇਸ਼ ਵਿਚ ਬਿਲਕੁਲ ਬਿਹਤਰ ਹੈ। ਕਾਫ਼ੀ ਕੈਸ਼ ਹੈ, ਜਿਸ ਦੀ ਸਪਲਾਈ ਕੀਤੀ ਜਾ ਰਹੀ ਹੈ ਅਤੇ ਵਾਧੂ ਮੰਗ ਵੀ ਪੂਰੀ ਹੋ ਰਹੀ ਹੈ। ਹੁਣ ਦੇਸ਼ 'ਚ ਨਕਦੀ ਦੀ ਕੋਈ ਕਮੀ ਜਾਂ ਪਰੇਸ਼ਾਨੀ ਨਹੀਂ ਹੈ। ਉਨਹਾਂ ਨੇ ਦਸਿਆ ਕਿ ਹੁਣ ਸਰਕੁਲੇਸ਼ਨ 'ਚ 2000 ਰੁਪਏ ਨੋਟ ਦੇ ਲਗਭਗ 7 ਲੱਖ ਕਰੋਡ਼ ਰੁਪਏ ਹਨ।