
ਸਰਕਾਰੀ ਬਾਂਡ ਅਤੇ ਕੌਮਾਂਤਰੀ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਕਾਰਨ ਵਿਦੇਸ਼ੀ ਨਿਵੇਸ਼ਕਾਂ ਨੇ ਅਪਰੈਲ ਮਹੀਨੇ ਘਰੇਲੂ ਪੂੰਜੀ ਬਾਜ਼ਾਰ ਤੋਂ 15,500 ਕਰੋੜ ਰੁਪਏ...
ਨਵੀਂ ਦਿੱਲੀ, 6 ਮਈ : ਸਰਕਾਰੀ ਬਾਂਡ ਅਤੇ ਕੌਮਾਂਤਰੀ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਕਾਰਨ ਵਿਦੇਸ਼ੀ ਨਿਵੇਸ਼ਕਾਂ ਨੇ ਅਪਰੈਲ ਮਹੀਨੇ ਘਰੇਲੂ ਪੂੰਜੀ ਬਾਜ਼ਾਰ ਤੋਂ 15,500 ਕਰੋੜ ਰੁਪਏ ਨਿਕਾਸੀ ਕੀਤੀ। ਇਹ ਪਿਛਲੇ 165 ਮਹੀਨਿਆਂ ਦੀ ਸੱਭ ਤੋਂ ਜ਼ਿਆਦਾ ਨਿਕਾਸੀ ਹੈ। ਇਸ ਤੋਂ ਪਹਿਲਾਂ ਮਾਰਚ 'ਚ ਵਿਦੇਸ਼ੀ ਪੋਰਟਫ਼ੋਲੀਓ ਨਿਵੇਸ਼ਕਾਂ (ਐਫ਼ਪੀਆਈ) ਨੇ ਘਰੇਲੂ ਸ਼ੇਅਰ ਬਾਜ਼ਾਰਾਂ ਤੋਂ 11,654 ਕਰੋਡ਼ ਰੁਪਏ ਲਗਾਏ ਸਨ ਅਤੇ ਕਰਜ਼ਪੱਤਰ ਬਾਜ਼ਾਰ ਵਲੋਂ ਨੌਂ ਹਜਾਰ ਕਰੋਡ਼ ਰੁਪਏ ਦੀ ਨਿਕਾਸੀ ਕੀਤੀ ਸੀ।
FPI
ਐਫ਼ਪੀਆਈ ਨੇ ਫ਼ਰਵਰੀ 'ਚ ਵੀ ਪੂੰਜੀ ਬਾਜ਼ਾਰ ਤੋਂ 11,674 ਕਰੋਡ਼ ਰੁਪਏ ਕੱਢੇ ਸਨ। ਤਾਜ਼ਾ ਅੰਕੜਿਆਂ ਮੁਤਾਬਕ, ਪਿਛਲੇ ਮਹੀਨੇ ਐਫ਼ਪੀਆਈ ਨੇ ਸ਼ੇਅਰ ਬਾਜ਼ਾਰਾਂ ਤੋਂ 5,552 ਕਰੋਡ਼ ਰੁਪਏ ਅਤੇ ਡਿਬੈਂਚਰ ਬਾਜ਼ਾਰ ਤੋਂ 10,036 ਕਰੋਡ਼ ਰੁਪਏ ਕਢਵਾਏ। ਇਹ ਦਸੰਬਰ 2016 ਤੋਂ ਬਾਅਦ ਕਿਸੇ ਵੀ ਮਹੀਨੇ ਕੀਤੀ ਗਈ ਸੱਭ ਤੋਂ ਜ਼ਿਆਦਾ ਨਿਕਾਸੀ ਹੈ। ਉਸ ਸਮੇਂ ਐਫ਼ਪੀਆਈ ਨੇ ਘਰੇਲੂ ਪੂੰਜੀ ਬਾਜ਼ਾਰ ਤੋਂ 27 ਹਜ਼ਾਰ ਕਰੋਡ਼ ਰੁਪਏ ਕਢਵਾਏ ਸਨ।
FPI
ਇਸ ਸਾਲ ਐਫ਼ਪੀਆਈ ਹੁਣ ਤਕ ਸ਼ੇਅਰ ਬਾਜ਼ਾਰਾਂ ਚ 7,100 ਕਰੋਡ਼ ਰੁਪਏ ਦੇ ਸ਼ੁੱਧ ਲਿਵਾਲ ਅਤੇ ਡਿਬੈਂਚਰ ਬਾਜ਼ਾਰ 'ਚ 14 ਹਜ਼ਾਰ ਕਰੋਡ਼ ਰੁਪਏ ਦੇ ਸ਼ੁੱਧ ਬਿਕਵਾਲ ਰਹੇ ਹਨ। ਇਸ ਤੋਂ ਇਲਾਵਾ ਅਗਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਐਫ.ਪੀ.ਆਈ. ਦਾ ਮੁਨਾਫ਼ਾ ਵੀ ਇਕ ਕਾਰਨ ਹੈ। ਪ੍ਰਭੁਦਾਸ ਲੀਲਾਧਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਜੈ ਬੋਡਕੇ ਮੁਤਾਬਕ ਬਾਜ਼ਾਰ ਦੀਆਂ ਨਜ਼ਰਾਂ ਕਰਨਾਟਕ ਚੋਣ ਦੇ ਨਤੀਜੇ ਅਤੇ ਅਮਰੀਕਾ - ਈਰਾਨ ਸਬੰਧਾਂ ਦੀ ਤਰਕੀ 'ਤੇ ਟਿਕੀ ਹੋਈਆਂ ਹਨ ਜਿਸ ਕਾਰਨ ਜੋਖ਼ਮ ਦੇ ਪ੍ਰਤੀ ਚੇਤੰਨਤਾ ਵਧੀ ਹੈ।