India UK FTA : ਭਾਰਤ ਤੇ ਬਰਤਾਨੀਆਂ ਵਿਚਾਲੇ ਮੁਕਤ ਵਪਾਰ ਸਮਝੌਤਾ ਸਿਰੇ ਚੜ੍ਹਿਆ, ਜਾਣੋ ਕੀ-ਕੀ ਹੋਵੇਗਾ ਸਸਤਾ
Published : May 6, 2025, 9:53 pm IST
Updated : May 6, 2025, 9:53 pm IST
SHARE ARTICLE
ਕੀਰ ਸਟਾਰਮਰ ਅਤੇ ਨਰਿੰਦਰ ਮੋਦੀ
ਕੀਰ ਸਟਾਰਮਰ ਅਤੇ ਨਰਿੰਦਰ ਮੋਦੀ

India UK FTA : ਯੂ.ਕੇ. ਦੇ ਹਮਰੁਤਬਾ ਨਾਲ ਗੱਲਬਾਤ ਮਗਰੋਂ ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਐਲਾਨ, ਭਾਰਤ ਆਉਣ ਦਾ ਸੱਦਾ ਦਿਤਾ

India UK FTA : ਲੰਡਨ : ਭਾਰਤ ਅਤੇ ਬਰਤਾਨੀਆਂ ਨੇ ਮੰਗਲਵਾਰ ਨੂੰ ਮੁਕਤ ਵਪਾਰ ਸਮਝੌਤੇ ਨੂੰ ਪੂਰਾ ਕਰਨ ਦਾ ਐਲਾਨ ਕੀਤਾ, ਜਿਸ ਨਾਲ ਭਾਰਤ ’ਚ ਬ੍ਰਿਟਿਸ਼ ਕਾਰਾਂ, ਕਪੜੇ ਅਤੇ ਚਮੜੇ ਦਾ ਸਾਮਾਨ ਸਸਤਾ ਹੋ ਜਾਵੇਗਾ। ਗੱਲਬਾਤ ਦੀ ਸਮਾਪਤੀ ਬਾਰੇ ਐਲਾਨ ਪ੍ਰਧਾਨ ਮੰਤਰੀ ਕੀਰ ਸਟਾਰਮਰ ਅਤੇ ਉਨ੍ਹਾਂ ਦੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨੇ ਕੀਤਾ। ਹਾਲਾਂਕਿ, ਦੋਹਾਂ ਦੇਸ਼ਾਂ ਵਿਚਾਲੇ ਪ੍ਰਸਤਾਵਿਤ ਦੁਵਲੀ ਨਿਵੇਸ਼ ਸੰਧੀ ’ਤੇ ਗੱਲਬਾਤ ਅਜੇ ਵੀ ਜਾਰੀ ਹੈ। 

ਸਮਝੌਤੇ ਮੁਤਾਬਕ ਭਾਰਤ ਬਰਤਾਨੀਆਂ ਦੀ ਵਿਸਕੀ ਅਤੇ ਜਿਨ ’ਤੇ ਡਿਊਟੀ 150 ਫੀ ਸਦੀ ਤੋਂ ਘਟਾ ਕੇ 75 ਫੀ ਸਦੀ ਅਤੇ ਸੌਦੇ ਦੇ ਦਸਵੇਂ ਸਾਲ ’ਚ 40 ਫੀ ਸਦੀ ਕਰ ਦੇਵੇਗਾ। ਗੱਡੀਆਂ ’ਤੇ ਟੈਰਿਫ ਮੌਜੂਦਾ 100 ਫੀ ਸਦੀ ਤੋਂ ਘਟਾ ਕੇ 10 ਫੀ ਸਦੀ ਕਰ ਦਿਤਾ ਜਾਵੇਗਾ। ਇਸ ਤੋਂ ਇਲਾਵਾ, ਭਾਰਤੀ ਚੀਜ਼ਾਂ ’ਤੇ ਬਰਤਾਨੀਆਂ ’ਚ ਲਗਭਗ 99 ਫ਼ੀ ਸਦੀ ਟੈਰਿਫ ਖਤਮ ਕਰਨ ਨਾਲ ਲਾਭ ਹੋਵੇਗਾ, ਜੋ ਭਾਰਤ ਅਤੇ ਬਰਤਾਨੀਆਂ ਦਰਮਿਆਨ ਦੁਵਲੇ ਵਪਾਰ ’ਚ ਵਾਧੇ ਲਈ ਵੱਡੇ ਮੌਕੇ ਪ੍ਰਦਾਨ ਕਰਦਾ ਹੈ। 

ਐਫ.ਟੀ.ਏ. ਨਾਲ 2030 ਤਕ ਦੁਵਲਾ ਵਪਾਰ ਦੁੱਗਣਾ ਹੋਣ ਦੀ ਉਮੀਦ ਹੈ। ਅਧਿਕਾਰਤ ਅਨੁਮਾਨਾਂ ਅਨੁਸਾਰ ਇਸ ਨਾਲ 2040 ਤਕ ਬ੍ਰਿਟਿਸ਼ ਅਰਥਵਿਵਸਥਾ ’ਚ ਸਾਲਾਨਾ 4.8 ਅਰਬ ਪੌਂਡ ਦਾ ਵਾਧਾ ਹੋਣ ਦੀ ਉਮੀਦ ਹੈ। ਮੋਦੀ ਨੇ ਇਕ ਪੋਸਟ ’ਚ ਕਿਹਾ, ‘‘ਇਕ ਇਤਿਹਾਸਕ ਮੀਲ ਪੱਥਰ ’ਤੇ ਭਾਰਤ ਅਤੇ ਬਰਤਾਨੀਆਂ ਨੇ ਦੋਹਰੇ ਯੋਗਦਾਨ ਸੰਮੇਲਨ ਦੇ ਨਾਲ-ਨਾਲ ਇਕ ਅਭਿਲਾਸ਼ੀ ਅਤੇ ਆਪਸੀ ਲਾਭਕਾਰੀ ਮੁਕਤ ਵਪਾਰ ਸਮਝੌਤੇ ਨੂੰ ਸਫਲਤਾਪੂਰਵਕ ਪੂਰਾ ਕੀਤਾ ਹੈ। ਮੈਂ ਜਲਦੀ ਹੀ ਪ੍ਰਧਾਨ ਮੰਤਰੀ ਸਟਾਰਮਰ ਦਾ ਭਾਰਤ ’ਚ ਸਵਾਗਤ ਕਰਨ ਲਈ ਉਤਸੁਕ ਹਾਂ।’’

ਦੂਜੇ ਪਾਸੇ ਇਸ ਨੂੰ ਇਤਿਹਾਸਕ ਸਮਝੌਤਾ ਦਸਦੇ ਹੋਏ ਸਟਾਰਮਰ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਯੂਰਪੀਅਨ ਯੂਨੀਅਨ (ਯੂਰਪੀਅਨ ਯੂਨੀਅਨ) ਛੱਡਣ ਤੋਂ ਬਾਅਦ ਬਰਤਾਨੀਆਂ ਦਾ ਸੱਭ ਤੋਂ ਵੱਡਾ ਸੌਦਾ ਹੈ। ਬਰਤਾਨੀਆਂ ਦੇ ਕਾਰੋਬਾਰ ਅਤੇ ਵਪਾਰ ਵਿਭਾਗ (ਡੀ.ਬੀ.ਟੀ.) ਦੇ ਅਨੁਸਾਰ, ਵਿਸਕੀ ਅਤੇ ਜਿਨ ਤੋਂ ਇਲਾਵਾ, ਮੈਡੀਕਲ ਉਪਕਰਣਾਂ, ਐਡਵਾਂਸਡ ਮਸ਼ੀਨਰੀ ਅਤੇ ਮੇਮਨੇ ਵਰਗੇ ਉਤਪਾਦਾਂ ’ਤੇ ਵੀ ਟੈਰਿਫ ’ਚ ਕਟੌਤੀ ਕੀਤੀ ਗਈ ਹੈ। 

ਐਫ.ਟੀ.ਏ. ਨਾਲ ਦੁਵਲੇ ਵਪਾਰ, ਜੋ ਕਿ ਸਾਲਾਨਾ 41 ਅਰਬ ਪੌਂਡ ਹੈ, ’ਚ ਸਾਲਾਨਾ 25.5 ਅਰਬ ਪੌਂਡ ਦਾ ਹੋਰ ਵਾਧਾ ਹੋਣ ਦੀ ਉਮੀਦ ਹੈ, ਜਿਸ ਨਾਲ ਲੰਮੇ ਸਮੇਂ ’ਚ ਯੂ.ਕੇ. ਦੀ ਤਨਖਾਹ ’ਚ ਹਰ ਸਾਲ 2.2 ਅਰਬ ਪੌਂਡ ਦਾ ਵਾਧਾ ਹੋਵੇਗਾ। ਐਫ.ਟੀ.ਏ. ਨੂੰ ਅਧਿਕਾਰਤ ਤੌਰ ’ਤੇ ਲਾਗੂ ਕਰਨ ਤੋਂ ਪਹਿਲਾਂ ਸੰਸਦੀ ਮਨਜ਼ੂਰੀਆਂ ਅਤੇ ਹਸਤਾਖ਼ਰਾਂ ’ਚ ਲਗਭਗ ਇਕ ਸਾਲ ਲੱਗਣ ਦੀ ਉਮੀਦ ਹੈ। ਇਹ ਸੌਦਾ ਹੁਣ ਲਾਗੂ ਹੋਣ ਤੋਂ ਪਹਿਲਾਂ ਬ੍ਰਿਟਿਸ਼ ਸੰਸਦ ਵਲੋਂ ਮਨਜ਼ੂਰ ਕੀਤੇ ਜਾਣ ਵਾਲੇ ਕਾਨੂੰਨਾਂ ਦੀ ਰਸਮੀਕਰਨ ਦੀ ਪ੍ਰਕਿਰਿਆ ’ਚੋਂ ਲੰਘੇਗਾ।

Tags: fta

SHARE ARTICLE

ਏਜੰਸੀ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement