94 ਫ਼ੀ ਸਦੀ ਆਈ.ਟੀ. ਗ੍ਰੈਜੂਏਟ ਭਾਰਤੀ ਨੌਕਰੀ ਲਾਇਕ ਨਹੀਂ: ਟੈੱਕ ਮਹਿੰਦਰਾ ਸੀ.ਈ.ਓ.
Published : Jun 6, 2018, 3:36 am IST
Updated : Jun 6, 2018, 3:36 am IST
SHARE ARTICLE
C. P Gunani
C. P Gunani

ਟੈੱਕ ਮਹਿੰਦਰਾ ਦੇ ਸੀ.ਈ.ਓ. ਸੀ.ਪੀ. ਗੁਰਨਾਨੀ ਦਾ ਕਹਿਣਾ ਹੈ ਕਿ 94 ਫ਼ੀ ਸਦੀ ਆਈ.ਟੀ. ਗ੍ਰੈਜੂਏਟ ਭਾਰਤੀ ਵੱਡੀਆਂ ਆਈ.ਟੀ. ਕੰਪਨੀਆਂ 'ਚ ਨੌਕਰੀਆਂ ਲਈ ਯੋਗ...

ਨਵੀਂ ਦਿੱਲੀ, 5 ਜੂਨ: ਟੈੱਕ ਮਹਿੰਦਰਾ ਦੇ ਸੀ.ਈ.ਓ. ਸੀ.ਪੀ. ਗੁਰਨਾਨੀ ਦਾ ਕਹਿਣਾ ਹੈ ਕਿ 94 ਫ਼ੀ ਸਦੀ ਆਈ.ਟੀ. ਗ੍ਰੈਜੂਏਟ ਭਾਰਤੀ ਵੱਡੀਆਂ ਆਈ.ਟੀ. ਕੰਪਨੀਆਂ 'ਚ ਨੌਕਰੀਆਂ ਲਈ ਯੋਗ ਨਹੀਂ ਹਨ। ਗੁਰਨਾਨੀ ਟੈੱਕ ਮਹਿੰਦਰਾ 'ਚ ਅਗਲੇ ਪੱਧਰ ਦੇ ਵਿਕਾਸ ਦੀ ਨੀਂਹ ਰੱਖ ਰਹੇ ਹਨ। ਉਹ ਟੈੱਕ ਮਹਿੰਦਰਾ ਦੀ ਅਗਲੀ ਪੀੜ੍ਹੀ ਦਾ ਰੋਡ ਮੈਪ ਤਿਆਰ ਕਰ ਰਹੇ ਹਨ।

ਗੁਰਨਾਨੀ ਕਹਿੰਦੇ ਹਨ ਕਿ ਮੈਨਪਾਵਰ ਸਕਿਲਿੰਗ ਅਤੇ ਆਰਟੀਫ਼ੀਸ਼ੀਅਲ ਇੰਟੈਂਲੀਜੈਂਸ, ਬਲਾਕਚੇਟ ਸਾਈਬਰ ਸਕਿਊਰਟੀ, ਮਸ਼ੀਨ ਲਰਨਿੰਗ ਵਰਗੀ ਨਵੀਂ ਤਕਨਾਲੋਜੀ 'ਚ ਦਖ਼ਲ ਕਰਨਾ ਭਾਰਤੀ ਆਈ.ਟੀ. ਕੰਪਨੀਆਂ ਲਈ ਵੱਡੀ ਚੁਣੌਤੀ ਹੈ। ਉਨ੍ਹਾਂ ਨੂੰ ਲਗਦਾ ਹੈ ਕਿ ਇਨ੍ਹਾਂ ਸੱਭ ਗੱਲਾਂ ਨੂੰ ਦੇਖਦਿਆਂ ਜਦੋਂ ਨੌਕਰੀ ਦੀ ਗੱਲ ਆਉਂਦੀ ਹੈ ਤਾਂ ਵੱਡੀਆਂ ਆਈ.ਟੀ. ਕੰਪਨੀਆਂ 94 ਫ਼ੀ ਸਦੀ ਆਈ.ਟੀ. ਗ੍ਰੈਜੂਏਟ ਭਾਰਤੀਆਂ ਨੂੰ ਇਸ ਲਈ ਯੋਗ ਨਹੀਂ ਮੰਨਦੀਆਂ ਹਨ।

ਗੁਰਨਾਨੀ ਕਹਿੰਦੇ ਹਨ ਕਿ ਮੈਂ ਅਪਣੇ ਦਿੱਲੀ ਵਰਗੇ ਸ਼ਹਿਰਾਂ ਦਾ ਇਕ ਉਦਾਹਰਨ ਦਿੰਦਾ ਹਾਂ। ਅੱਜ ਇਥੇ 60 ਫ਼ੀ ਸਦੀ ਨੰਬਰ ਪਾਉਣ ਵਾਲੇ ਵਿਦਿਆਰਥੀ ਬੀ.ਏ. ਇੰਗਲਿਸ਼ 'ਚ ਦਾਖ਼ਲਾ ਨਹੀਂ ਪਾ ਸਕਦੇ, ਪਰ ਉਹ ਇੰਜਨੀਅਰਿੰਗ 'ਚ ਜ਼ਰੂਰ ਦਾਖ਼ਲਾ ਪਾ ਲੈਣਗੇ। ਮੇਰਾ ਮੁੱਦਾ ਸਰਲ ਹੈ ਕਿ ਕੀ ਅਸੀਂ ਬੇਰੁਜ਼ਗਾਰੀ ਲਈ ਲੋਕਾਂ ਨੂੰ ਨਹੀਂ ਬਣਾ ਰਹੇ? ਭਾਰਤੀ ਆਈ.ਟੀ. ਇੰਡਸਟਰੀ ਸਕਿਲ ਚਾਹੁੰਦੀ ਹੈ।   (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement