
ਹੁਣ RTGS ਤੇ NEFT ਜ਼ਰੀਏ ਪੈਸੇ ਟਰਾਂਸਫਰ ਕਰਨ ‘ ਤੇ ਕੋਈ ਚਾਰਜ ਨਹੀਂ ਲੱਗੇਗਾ...
ਨਵੀਂ ਦਿੱਲੀ : ਹੁਣ RTGS ਤੇ NEFT ਜ਼ਰੀਏ ਪੈਸੇ ਟਰਾਂਸਫਰ ਕਰਨ ‘ ਤੇ ਕੋਈ ਚਾਰਜ ਨਹੀਂ ਲੱਗੇਗਾ। ਭਾਰਤੀ ਰਿਜ਼ਰਵ ਬੈਂਕ ਨੇ ਵੀਰਵਾਰ ਨੂੰ ਕਿਹਾ ਕਿ ਇਕ ਹਫ਼ਤੇ ਅੰਦਰ ਬੈਂਕਾਂ ਨੂੰ ਇਸ ਸੰਬੰਧ ਵਿਚ ਨੋਟਿਸ ਜਾਰੀ ਕਰ ਦਿੱਤੇ ਜਾਣਗੇ, ਜਿਸ ਵਿਚ ਉਨ੍ਹਾਂ ਨੂੰ ਗਾਹਕਾਂ ਕੋਲੋਂ RTGS ਤੇ NEFT ਕੋਈ ਚਾਰਜ ਨਾ ਲੈਣ ਲਈ ਕਿਹਾ ਜਾਵੇਗਾ। ਫਿਲਹਾਲ ਆਰਬੀਆਈ ਇਨ੍ਹਾਂ ਜ਼ਰੀਏ ਹੋਏ ਲੈਣ-ਦੇਣ ਲਈ ਬੈਂਕਾਂ ਕੋਲੋਂ ਚਾਰਜ ਲੈਂਦਾ ਹੈ ਜਿਸ ਦੇ ਬਦਲੇ ਬੈਂਕ ਗਾਹਕਾਂ ਕੋਲੋਂ ਚਾਰਜ ਵਸੂਲਦੇ ਹਨ।
RBI
ਜ਼ਿਕਰਜੋਗ ਹੈ ਕਿ ਹੁਣ ਤੁਸੀਂ ਸ਼ਾਮ 6 ਵਜੇ ਤੱਕ ਆਰਟੀਸੀਐਸ ਜ਼ਰੀਏ ਰਕਮ ਟਰਾਂਸਫਰ ਕਰ ਸਕਦੇ ਹੋ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਆਰਟੀਜੀਐਸ ਜ਼ਰੀਏ ਰਾਸ਼ੀ ਟਰਾਂਸਫ਼ਰ ਕਰਨ ਦਾ ਸਮਾਂ ਪਹਿਲਾਂ ਨਾਲੋਂ ਡੇਢ ਘੰਟੇ ਵਧਾ ਦਿੱਤਾ ਹੈ। ਇਹ ਨਵੀਂ ਵਿਵਸਥਾ 1 ਜੂਨ ਤੋਂ ਲਾਗੂ ਹੋ ਚੁੱਕੀ ਹੈ.। ਇਸ ਤੋਂ ਪਹਿਲਾਂ ਆਰਟੀਜੀਐਸ ਜ਼ਰੀਏ ਸ਼ਾਮ 4.30 ਵਜੇ ਤੱਕ ਹੀ ਪੈਸੇ ਟ੍ਰਾਂਸਫ਼ਰ ਕਰਨ ਦੀ ਸੁਵਿਧਾ ਸੀ।
RBI
ਆਰਟੀਜੀਐਸ ਸਿਸਟਮ ਅਧੀਨ ਪੈਸੇ ਟ੍ਰਾਂਸਫਰ ਕਰਨ ਦਾ ਕੰਮ ਤੁਰੰਤ ਹੁੰਦਾ ਹੈ। ਇਸ ਦਾ ਮੁੱਖ ਤੌਰ ‘ਤੇ ਵੱਡੀ ਰਕਮ ਟਰਾਂਸਫਰ ਕਰਨ ਲਈ ਹੁੰਦਾ ਹੈ। ਇਸ ਅਧੀਨ ਘੱਟੋ-ਘੱਟ 2 ਲੱਖ ਰੁਪਏ ਇਕ ਖਾਤੇ ਚੋਂ ਦੂਜੇ ਕਿਸੇ ਖਾਤੇ ਵਿਚ ਟਰਾਂਸਫ਼ਰ ਕੀਤੇ ਜਾ ਸਕਦੇ ਹਨ, ਜਦੋਂਕਿ ਵੱਧ ਤੋਂ ਵੱਧ ਰਾਸ਼ੀ ਟਰਾਂਸਫ਼ਰ ਕਰਨ ਦੀ ਕੋਈ ਲਿਮਟ ਨਹੀਂ ਹੈ। ਇੱਥੇ ਦੱਸਣਯੋਗ ਹੈ ਕਿ ਐਤਵਾਰ ਤੇ ਛੁੱਟੀ ਵਾਲੇ ਦਿਨਾਂ ਵਿਚ ਆਰਟੀਜੀਐਸ ਸਰਵਿਸ ਉਪਲੰਬਧ ਨਹੀਂ ਹੁੰਦੀ ਹੈ।