ਨੋਟਾਂ ਤੋਂ ਮਹਾਤਮਾ ਗਾਂਧੀ ਦੀ ਤਸਵੀਰ ਹਟਾਉਣ ਦੇ ਦਾਵਿਆਂ ਨੂੰ RBI ਨੇ ਕੀਤਾ ਖਾਰਜ
Published : Jun 6, 2022, 7:37 pm IST
Updated : Jun 6, 2022, 7:37 pm IST
SHARE ARTICLE
No plan to replace Mahatma Gandhi on Indian currency notes, clarifies RBI
No plan to replace Mahatma Gandhi on Indian currency notes, clarifies RBI

ਕਿਹਾ- ਮਹਾਤਮਾ ਗਾਂਧੀ ਦੀ ਫੋਟੋ ਬਦਲਣ ਦੀ ਕੋਈ ਯੋਜਨਾ ਨਹੀਂ ਹੈ

ਨਵੀਂ ਦਿੱਲੀ : ਭਾਰਤੀ ਕਰੰਸੀ 'ਤੇ ਮਹਾਤਮਾ ਗਾਂਧੀ ਦੀ ਤਸਵੀਰ ਹੀ ਬਣੀ ਰਹੇਗੀ। ਸੋਮਵਾਰ ਨੂੰ ਰਿਜ਼ਰਵ ਬੈਂਕ ਨੇ ਉਸ ਦਾਅਵੇ ਨੂੰ ਖਾਰਜ ਕਰ ਦਿੱਤਾ ਜਿਸ ਵਿੱਚ ਕਿਹਾ ਜਾ ਰਿਹਾ ਸੀ ਕਿ ਨੋਟਾਂ ਤੋਂ ਮਹਾਤਮਾ ਗਾਂਧੀ ਦਾ ਚਿਹਰਾ ਹਟਾ ਦਿੱਤਾ ਜਾਵੇਗਾ। ਬੈਂਕ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਅਜਿਹਾ ਕੋਈ ਪ੍ਰਸਤਾਵ ਨਹੀਂ ਹੈ। ਇਹ ਸਿਰਫ ਅਫ਼ਵਾਹਾਂ ਹਨ।

RBIRBI

ਦੱਸ ਦੇਈਏ ਕਿ ਇਹ ਕਿਹਾ ਜਾ ਰਿਹਾ ਸੀ ਕਿ ਜਲਦ ਹੀ ਕੁਝ ਨੋਟਾਂ 'ਤੇ ਨੋਬਲ ਪੁਰਸਕਾਰ ਜੇਤੂ ਰਬਿੰਦਰਨਾਥ ਟੈਗੋਰ ਅਤੇ ਦੇਸ਼ ਦੇ 11ਵੇਂ ਰਾਸ਼ਟਰਪਤੀ ਮਿਸਾਇਲਮੈਨ ਡਾਕਟਰ ਏਪੀਜੇ ਅਬਦੁਲ ਕਲਾਮ ਦੀ ਵਾਟਰਮਾਰਕ ਤਸਵੀਰ ਦਿਖਾਈ ਦੇ ਸਕਦੀ ਹੈ। ਰਿਪੋਰਟਾਂ 'ਚ ਇਹ ਵੀ ਕਿਹਾ ਜਾ ਰਿਹਾ ਸੀ ਕਿ ਵਿੱਤ ਮੰਤਰਾਲਾ, ਭਾਰਤੀ ਰਿਜ਼ਰਵ ਬੈਂਕ (RBI) ਨੋਟਾਂ ਦੀ ਲੜੀ 'ਤੇ ਕਲਾਮ ਅਤੇ ਟੈਗੋਰ ਦੇ ਵਾਟਰਮਾਰਕ ਦੀ ਵਰਤੋਂ ਕਰਨ 'ਤੇ ਵਿਚਾਰ ਕਰ ਰਿਹਾ ਹੈ।

CurrencyCurrency

ਇਸ ਤੋਂ ਪਹਿਲਾਂ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਅਤੇ ਸਕਿਓਰਿਟੀ ਪ੍ਰਿੰਟਿੰਗ ਐਂਡ ਮੀਟਿੰਗ ਕਾਰਪੋਰੇਸ਼ਨ ਆਫ ਇੰਡੀਆ ਨੇ ਆਈ.ਆਈ.ਟੀ.-ਦਿੱਲੀ, ਪ੍ਰੋ. ਗਾਂਧੀ, ਟੈਗੋਰ ਅਤੇ ਕਲਾਮ ਦੇ ਵਾਟਰਮਾਰਕ ਨਮੂਨਿਆਂ ਦੇ ਦੋ ਵੱਖ-ਵੱਖ ਸੈੱਟ ਦਿਲੀਪ ਟੀ. ਸਾਹਨੀ ਨੂੰ ਭੇਜੇ ਗਏ ਹਨ। ਸਾਹਨੀ ਨੂੰ ਦੋ ਸੈੱਟਾਂ ਵਿੱਚੋਂ ਚੁਣਨ ਅਤੇ ਸਰਕਾਰ ਦੁਆਰਾ ਅੰਤਮ ਵਿਚਾਰ ਲਈ ਰੱਖਣ ਲਈ ਕਿਹਾ ਗਿਆ ਹੈ। ਵਾਟਰਮਾਰਕ ਚੈਕਰ ਪ੍ਰੋ. ਸਾਹਨੀ ਇਲੈਕਟ੍ਰੋਮੈਗਨੈਟਿਕ ਇੰਸਟਰੂਮੈਂਟੇਸ਼ਨ ਵਿੱਚ ਮਾਹਰ ਹਨ। ਇਸੇ ਸਾਲ ਹੀ ਉਨ੍ਹਾਂ ਨੂੰ ਪਦਮ ਸ਼੍ਰੀ ਪੁਰਸਕਾਰ ਮਿਲਿਆ ਹੈ।

RBI RBI

ਭਾਰਤੀ ਰਿਜ਼ਰਵ ਬੈਂਕ ਨੇ ਸਾਲ 1969 ਵਿੱਚ ਪਹਿਲੀ ਵਾਰ 100 ਰੁਪਏ ਦੇ ਨੋਟ ਉੱਤੇ ਮਹਾਤਮਾ ਗਾਂਧੀ ਦੀ ਫੋਟੋ ਛਾਪੀ ਸੀ। ਇਹ ਗਾਂਧੀ ਦਾ ਜਨਮ ਸ਼ਤਾਬਦੀ ਸਾਲ ਸੀ ਅਤੇ ਯਾਦਗਾਰ ਚਿੰਨ੍ਹ ਵਜੋਂ ਨੋਟ 'ਤੇ ਬਾਪੂ ਦੀ ਤਸਵੀਰ ਛਾਪੀ ਗਈ ਸੀ। ਨੋਟ 'ਤੇ ਤਸਵੀਰ ਦੇ ਪਿੱਛੇ ਸੇਵਾਗ੍ਰਾਮ ਆਸ਼ਰਮ ਦੀ ਤਸਵੀਰ ਵੀ ਸੀ। ਗਾਂਧੀ ਦੇ ਮੁਸਕਰਾਉਂਦੇ ਚਿਹਰੇ ਦੀ ਫੋਟੋ ਪਹਿਲੀ ਵਾਰ 1987 ਵਿਚ ਜਾਰੀ ਕੀਤੇ ਗਏ ਨੋਟਾਂ 'ਤੇ ਛਾਪੀ ਗਈ ਸੀ। ਇਸ ਤਸਵੀਰ ਵਾਲਾ ਪਹਿਲਾ 500 ਰੁਪਏ ਦਾ ਨੋਟ ਅਕਤੂਬਰ 1987 ਵਿੱਚ ਆਇਆ ਸੀ। ਇਸ ਤੋਂ ਬਾਅਦ ਗਾਂਧੀ ਜੀ ਦੀ ਇਹ ਤਸਵੀਰ ਹੋਰ ਨੋਟਾਂ 'ਤੇ ਵੀ ਵਰਤੀ ਜਾਣ ਲੱਗੀ।

Social MediaSocial Media

ਸੋਸ਼ਲ ਮੀਡੀਆ ਯੂਜ਼ਰਜ਼ ਹਰ ਰੋਜ਼ ਭਾਰਤੀ ਕਰੰਸੀ 'ਤੇ ਕ੍ਰਾਂਤੀਕਾਰੀ ਸੁਭਾਸ਼ ਚੰਦਰ ਬੋਸ ਅਤੇ ਸਰਦਾਰ ਭਗਤ ਸਿੰਘ ਦੀ ਫੋਟੋ ਛਾਪਣ ਦੀ ਮੰਗ ਕਰ ਰਹੇ ਹਨ। ਨੋਟ 'ਤੇ ਟੈਗੋਰ ਅਤੇ ਕਲਾਮ ਦੀ ਫੋਟੋ ਆਉਂਦੀ ਹੈ ਤਾਂ ਆਉਣ ਵਾਲੇ ਸਮੇਂ 'ਚ ਬੋਸ ਅਤੇ ਭਗਤ ਸਿੰਘ ਵਰਗੇ ਰਾਸ਼ਟਰੀ ਨਾਇਕਾਂ ਦੀਆਂ ਫੋਟੋਆਂ ਵੀ ਨੋਟ 'ਤੇ ਦੇਖਣ ਨੂੰ ਮਿਲ ਸਕਦੀਆਂ ਹਨ।

SHARE ARTICLE

ਏਜੰਸੀ

Advertisement

Punjab Flood Emotional Video : ਮੀਂਹ ਨਾਲ ਚੋਂਦੀ ਛੱਤ ਥੱਲੇ ਬੈਠੀ ਬਜ਼ੁਰਗ ਮਾਤਾ, ਹਾਲਾਤ ਦੱਸਦਿਆਂ ਰੋ ਪਈ

29 Aug 2025 3:12 PM

Flood News : Madhopur ਹੈੱਡ ਵਰਕਸ ਦੇ ਕਿਉਂ ਟੁੱਟੇ Flood Gate? ਹੁਣ ਕਿੰਝ ਕਾਬੂ ਹੋਵੇਗਾ Ravi River ਦਾ ਪਾਣੀ ?

29 Aug 2025 3:11 PM

kartik baggan murder Case : ਦੇਖੋ ਕਿਵੇਂ ਕੀਤਾ ਗਿਆ Ludhiana Influencer Kartik Baggan ਦਾ murder

28 Aug 2025 2:56 PM

Punjab Flood Rescue Operation : ਲੋਕਾਂ ਦੀ ਜਾਨ ਬਚਾਉਣ ਲਈ ਪਾਣੀ 'ਚ ਉਤਰਿਆ ਫੌਜ ਦਾ 'HULK'

28 Aug 2025 2:55 PM

Gurdwara Sri Kartarpur Sahib completely submerged in water after heavy rain Pakistan|Punjab Floods

27 Aug 2025 3:16 PM
Advertisement