ਉਤਰਾਅ-ਚੜ੍ਹਾਅ ਤੋਂ ਬਾਅਦ ਬਾਜ਼ਾਰ ਲਾਲ ਨਿਸ਼ਾਨ 'ਤੇ ਬੰਦ, ਸੈਂਸੈਕਸ 49 ਅੰਕ ਹੇਠਾਂ, ਨਿਫ਼ਟੀ 17650 ਦੇ ਨੇੜੇ
Published : Sep 6, 2022, 4:38 pm IST
Updated : Sep 6, 2022, 4:38 pm IST
SHARE ARTICLE
 Stock market update: Sugar stocks up as market falls
Stock market update: Sugar stocks up as market falls

ਬਾਜ਼ਾਰ ਬੰਦ ਹੋਣ 'ਤੇ ਨਿਫਟੀ 17,656 ਦੇ ਪੱਧਰ 'ਤੇ ਕਾਰੋਬਾਰ ਕਰਦਾ ਨਜ਼ਰ ਆਇਆ।  

 

ਮੁੰਬਈ - ਕੌਮਾਂਤਰੀ ਬਾਜ਼ਾਰ ਤੋਂ ਮਿਲੇ-ਜੁਲੇ ਰੁਝਾਨਾਂ ਤੋਂ ਬਾਅਦ ਭਾਰਤੀ ਬਾਜ਼ਾਰ ਹਫ਼ਤੇ ਦੇ ਦੂਜੇ ਕਾਰੋਬਾਰੀ ਦਿਨ ਕਮਜ਼ੋਰੀ ਨਾਲ ਬੰਦ ਹੋਏ। ਇਸ ਦੌਰਾਨ ਸੈਂਸੈਕਸ 49 ਅੰਕ ਡਿੱਗ ਕੇ 59,197 ਅੰਕਾਂ ਦੇ ਪੱਧਰ 'ਤੇ ਬੰਦ ਹੋਇਆ। ਨਿਫਟੀ ਵੀ ਦਸ ਅੰਕਾਂ ਦੀ ਗਿਰਾਵਟ ਨਾਲ ਸਪਾਟ ਬੰਦ ਹੋਇਆ। ਬਾਜ਼ਾਰ ਬੰਦ ਹੋਣ 'ਤੇ ਨਿਫਟੀ 17,656 ਦੇ ਪੱਧਰ 'ਤੇ ਕਾਰੋਬਾਰ ਕਰਦਾ ਨਜ਼ਰ ਆਇਆ।  

ਗਲੋਬਲ ਬਾਜ਼ਾਰ ਤੋਂ ਮਿਲੇ ਰੁਝਾਨਾਂ ਦੇ ਵਿਚਕਾਰ ਮੰਗਲਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ 'ਚ ਇਸ ਦੀ ਮਜ਼ਬੂਤ ਸ਼ੁਰੂਆਤ ਹੋਈ। ਸ਼ੁਰੂਆਤੀ ਕਾਰੋਬਾਰ 'ਚ ਬਾਜ਼ਾਰ ਨੇ ਇਕ ਸਮੇਂ 'ਚ 260 ਅੰਕਾਂ ਦੀ ਮਜ਼ਬੂਤੀ ਨਾਲ 59,507 ਅੰਕਾਂ 'ਤੇ ਕਾਰੋਬਾਰ ਕਰਨਾ ਸ਼ੁਰੂ ਕੀਤਾ। ਦੂਜੇ ਪਾਸੇ ਨਿਫਟੀ ਵੀ 75 ਅੰਕ ਚੜ੍ਹ ਕੇ 17,741 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ ਪਰ ਇਸ ਤੋਂ ਬਜ਼ਾਰ ਵਿਚ ਵਿਕਰੀ ਸ਼ੁਰੂ ਹੋ ਗਈ ਅਤੇ ਸੈਂਸੈਕਸ ਇੱਕ ਸਮੇਂ ਵਿਚ 500 ਅੰਕ ਡਿੱਗ ਕੇ 58,987 ਦੇ ਪੱਧਰ ਤੱਕ ਪਹੁੰਚ ਗਿਆ। ਬਾਜ਼ਾਰ ਇਸ ਪੱਧਰ ਤੋਂ ਉਭਰਿਆ ਪਰ ਦਿਨ ਦੇ ਕਾਰੋਬਾਰ ਦੇ ਅੰਤ ਤੱਕ ਬਾਜ਼ਾਰ 'ਚ ਉਤਰਾਅ-ਚੜ੍ਹਾਅ ਜਾਰੀ ਰਿਹਾ। 

ਮੰਗਲਵਾਰ ਦੇ ਕਾਰੋਬਾਰੀ ਸੈਸ਼ਨ 'ਚ ਬੈਂਕਿੰਗ, ਵਿੱਤੀ, ਆਟੋ ਅਤੇ ਆਈਟੀ ਖੇਤਰਾਂ ਦੇ ਸ਼ੇਅਰਾਂ 'ਚ ਬਿਕਵਾਲੀ ਕਾਰਨ ਬਾਜ਼ਾਰ ਦਬਾਅ 'ਚ ਰਿਹਾ। ਦੂਜੇ ਪਾਸੇ ਮੈਟਲ, ਫਾਰਮਾ, ਪੀਐੱਸਯੂ ਬੈਂਕਾਂ, ਰਿਐਲਟੀ ਅਤੇ ਆਇਲ ਐਂਡ ਗੈਸ ਸੈਕਟਰ 'ਚ ਖਰੀਦਦਾਰੀ ਦੇਖਣ ਨੂੰ ਮਿਲੀ। ਹਫ਼ਤੇ ਦੇ ਦੂਜੇ ਕਾਰੋਬਾਰੀ ਦਿਨ ਸਟਾਕ ਮਾਰਕੀਟ 'ਚ ਟਾਟਾ ਕੰਜ਼ਿਊਮਰ, ਬ੍ਰਿਟਾਨੀਆ, ਬਜਾਜ ਫਿਨਸਰਵ, ਬਜਾਜ ਫਾਈਨਾਂਸ, ਐੱਮਐਂਡਐੱਮ, ਯੂਪੀਐੱਲ ਅਤੇ ਕੋਟਕ ਬੈਂਕ ਦੇ ਸ਼ੇਅਰ ਟਾਪ ਹਾਰਨ ਵਾਲਿਆਂ 'ਚ ਰਹੇ। ਦੂਜੇ ਪਾਸੇ, ਅਪੋਲੋ ਹਸਪਤਾਲ, ਭਾਰਤੀ ਏਅਰਟੈੱਲ, ਐਨਟੀਪੀਸੀ, ਸ਼੍ਰੀ ਸੀਮੈਂਟ ਅਤੇ ਐਸਬੀਆਈ ਲਾਈਫ ਵਰਗੀਆਂ ਕੰਪਨੀਆਂ ਚੋਟੀ ਦੇ ਲਾਭ ਪ੍ਰਾਪਤ ਕਰਨ ਵਾਲਿਆਂ ਦੀ ਸੂਚੀ ਵਿਚ ਜਗ੍ਹਾ ਬਣਾਉਣ ਵਿਚ ਕਾਮਯਾਬ ਰਹੀਆਂ। 

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement