ਦੇਣਦਾਰੀਆਂ ’ਚ ਵਾਧਾ ਰਿਹਾ ਮੁੱਖ ਕਾਰਨ, ਹੁਣ ਬੱਚਤ ਵਾਧੇ ਦੇ ਰੌਂਅ ’ਚ
ਮੁੰਬਈ: ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਸ਼ੁਕਰਵਾਰ ਨੂੰ ਕਿਹਾ ਕਿ ਮਹਾਂਮਾਰੀ ਨਾਲ ਜੁੜੀਆਂ ਪਾਬੰਦੀਆਂ ਹਟਣ ਤੋਂ ਬਾਅਦ ਲੋਕਾਂ ਵਲੋਂ ਖਰਚ ਕਰਨ ਅਤੇ ਘਰ ਖ਼ਰੀਦਣ ਲਈ ਜ਼ਿਆਦਾ ਕਰਜ਼ ਲੈਣ ਕਾਰਨ ਪ੍ਰਵਾਰਾਂ ਦੀ ਬਚਤ ਦਰ ਪਿਛਲੇ ਵਿੱਤੀ ਵਰ੍ਹੇ ’ਚ ਘਟ ਕੇ ਪੰਜ ਦਹਾਕਿਆਂ ਦੇ ਸਭ ਤੋਂ ਹੇਠਲੇ ਪੱਧਰ ’ਤੇ ਆ ਗਈ।
ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਮਾਈਕਲ ਦੇਵਵਰਤ ਪਾਤਰਾ ਨੇ ਕਿਹਾ ਕਿ ਵਿੱਤੀ ਵਰ੍ਹੇ 2022-23 ’ਚ ਪਰਿਵਾਰਾਂ ਦੀ ਸ਼ੁੱਧ ਵਿੱਤੀ ਬੱਚਤ ਡਿੱਗ ਕੇ ਕੁਲ ਘਰੇਲੂ ਉਤਪਾਦ (ਜੀ.ਡੀ.ਪੀ.) ਦੇ 5.1 ਫੀਸਦੀ ’ਤੇ ਆ ਗਈ। ਇਸ ਗਿਰਾਵਟ ਦਾ ਮੁੱਖ ਕਾਰਨ ਦੇਣਦਾਰੀਆਂ ’ਚ ਵਾਧਾ ਸੀ, ਜਿਸ ’ਚ ਘਰ ਉਸਾਰੀ ਲਈ ਕਰਜ਼ ਦਾ ਵੱਡਾ ਹਿੱਸਾ ਹੈ।
ਪਾਤਰਾ ਨੇ ਕਿਹਾ ਕਿ ਇਤਿਹਾਸਕ ਤੌਰ ’ਤੇ ਭਾਰਤ ’ਚ ਔਸਤ ਘਰੇਲੂ ਬੱਚਤ ਦਰ ਲਗਭਗ 7.5 ਫ਼ੀ ਸਦੀ ਰਹੀ ਹੈ ਪਰ ਮਹਾਂਮਾਰੀ ਦੌਰਾਨ, ਇਹ ਵੱਖ-ਵੱਖ ਪਾਬੰਦੀਆਂ ਅਤੇ ਸਾਵਧਾਨੀ ਬੱਚਤਾਂ ’ਤੇ ਜ਼ੋਰ ਦੇਣ ਕਾਰਨ ਵਧੀ ਸੀ।
ਉਨ੍ਹਾਂ ਕਿਹਾ, ‘‘ਪਰ ਮਹਾਂਮਾਰੀ ਖਤਮ ਹੋਣ ਤੋਂ ਬਾਅਦ, ਇਸ ਨਾਲ ਸਬੰਧਤ ਪਾਬੰਦੀਆਂ ਵੀ ਹਟਾ ਦਿਤੀਆਂ ਗਈਆਂ ਅਤੇ ਲੋਕ ਖਰਚ ਕਰਨ ਲਈ ਬਾਹਰ ਜਾਣ ਲੱਗੇ। ਇਸ ਤੋਂ ਇਲਾਵਾ ਉਸ ਨੇ ਸੰਕਟ ਦੇ ਸਮੇਂ ਲਈ ਬਚਾ ਕੇ ਰੱਖੀ ਰਕਮ ਵੀ ਕਢਵਾਉਣੀ ਸ਼ੁਰੂ ਕਰ ਦਿਤੀ। ਅਸੀਂ ਇਸ ਸਮੇਂ ਅਸੀਂ ਉਹੀ ਵਰਤਾਰਾ ਵੇਖ ਰਹੇ ਹਾਂ।’’
ਉਪ ਰਾਜਪਾਲ ਨੇ ਕਿਹਾ ਕਿ ਵਿੱਤੀ ਵਰ੍ਹੇ 2022-23 ਦੀ ਪਹਿਲੀ ਤਿਮਾਹੀ ’ਚ ਬੱਚਤ ਦਰ 4.2 ਫੀ ਸਦੀ ਰਹੀ ਪਰ ਬਾਅਦ ’ਚ ਇਹ ਸੱਤ ਫੀ ਸਦੀ ’ਤੇ ਪਹੁੰਚ ਗਈ। ਉਨ੍ਹਾਂ ਕਿਹਾ, ‘‘ਇਹ ਘਰੇਲੂ ਬੱਚਤ ਦਰ ਦੇ ਰੁਝਾਨ ਨਾਲ ਮੇਲ ਖਾਂਦਾ ਹੈ। ਮੌਜੂਦਾ ਕੀਮਤ ’ਤੇ ਬਚਤ ਦਰ 14 ਫੀ ਸਦੀ ਰਹੀ ਹੈ।’’
ਉਨ੍ਹਾਂ ਕਿਹਾ ਕਿ ਸ਼ੁੱਧ ਬੱਚਤ ਦਰ ’ਚ ਗਿਰਾਵਟ ਦਾ ਇਕ ਕਾਰਨ ਪਰਿਵਾਰਾਂ ਦੀਆਂ ਦੇਣਦਾਰੀਆਂ ’ਚ ਵਾਧਾ ਹੈ, ਜਿਸ ’ਚ ਘਰ ਉਸਾਰੀ ਲਈ ਕਰਜ਼ ਦਾ ਵੱਡਾ ਹਿੱਸਾ ਹੈ।
ਪਾਤਰਾ ਨੇ ਕਿਹਾ, ‘ਅਸਲ ’ਚ ਪਰਿਵਾਰਾਂ ਨੇ ਵਿੱਤੀ ਬੱਚਤਾਂ ਦੀ ਬਜਾਏ ਭੌਤਿਕ ਬੱਚਤਾਂ ’ਤੇ ਧਿਆਨ ਦਿਤਾ ਹੈ। ਜਦੋਂ ਹਾਊਸਿੰਗ ਕਰਜ਼ ਲਏ ਜਾਂਦੇ ਹਨ, ਇਹ ਅਸਲ ’ਚ ਨਿਵੇਸ਼ ’ਚ ਯੋਗਦਾਨ ਪਾਉਂਦਾ ਹੈ। ਦੇਣਦਾਰੀਆਂ ’ਚ ਇਹ ਵਾਧਾ ਅਗਲੇ ਸਾਲ ਨਿਵੇਸ਼ ਵਾਧੇ ’ਚ ਪ੍ਰਤੀਬਿੰਬਤ ਹੋਵੇਗਾ।’’