ਸਟੇਟ ਬੈਂਕ ਆਫ਼ ਇੰਡੀਆ ਨੇ ਵੀ ਵਿਆਜ ਦਰਾਂ 'ਚ ਕੀਤੀ ਕਟੌਤੀ
ਨਵੀਂ ਦਿੱਲੀ : ਜੀ.ਐਸ.ਟੀ. ਰੇਟ ’ਚ ਕਟੌਤੀ ਤੋਂ ਬਾਅਦ ਦੇਸ਼ ’ਚ ਕਾਰਾਂ ਦੀ ਵਿਕਰੀ ਵਧ ਗਈ ਹੈ। ਆਟੋ ਇੰਡਸਟਰੀ ਦੇ ਸ਼ੁਰੂਆਤੀ ਅਨੁਮਾਨਾਂ ਤੋਂ ਪਤਾ ਚਲਦਾ ਹੈ ਕਿ ਅਕਤੂਬਰ ’ਚ 4,70,000 ਕਾਰਾਂ ਵਿਕੀਆਂ ਅਤੇ ਇਹ ਅਕਤੂਬਰ 2024 ਦੇ ਮੁਕਾਬਲੇ 17 ਫ਼ੀ ਸਦੀ ਜ਼ਿਆਦਾ ਹਨ। ਅਜਿਹੇ ’ਚ ਜੇਕਰ ਤੁਸੀਂ ਵੀ ਕਾਰ ਲੈਣ ਦੀ ਯੋਜਨਾ ਬਣਾ ਰਹੇ ਹੋ ਅਤੇ ਇਸ ਦੇ ਲਈ ਲੋਨ ਲੈਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਜਾਨਣਾ ਜ਼ਰੂਰੀ ਹੈ ਕਿ ਕਿਹੜਾ ਬੈਂਕ ਕਿਸ ਵਿਆਜ ਦਰ ’ਤੇ ਲੋਨ ਦੇ ਰਿਹਾ ਹੈ।
ਸਟੇਟ ਬੈਂਕ ਆਫ਼ ਇੰਡੀਆ ਨੇ ਵੀ ਹਾਲ ਹੀ ’ਚ ਕਾਰ ਲੋਨ ਦੀਆਂ ਵਿਆਜ ਦਰਾਂ ’ਚ ਕਟੌਤੀ ਕੀਤੀ ਹੈ। ਇਹ 8.75 ਫ਼ੀ ਸਦੀ ਸਲਾਨਾ ਵਿਆਜ ’ਤੇ ਕਾਰ ਲੋਨ ਦੇ ਰਿਹਾ ਹੈ। ਉਥੇ ਹੀ ਯੂਨੀਅਨ ਬੈਂਕ ਆਫ਼ ਇੰਡੀਆ ਦੀ ਵਿਆਜ 7.90 ਤੋਂ ਸ਼ੁਰੂ ਹੈ। ਇਸੇ ਤਰ੍ਹਾਂ ਪੰਜਾਬ ਨੈਸ਼ਨਲ ਬੈਂਕ ਦੀ ਵਿਆਜ ਦਰ 8.35 ਤੋਂ ਸ਼ੁਰੂ ਹੁੰਦੀ ਹੈ ਜਦਕਿ ਆਈ.ਸੀ.ਆਈ.ਸੀ.ਆਈ. ਬੈਂਕ ਦੀ ਵਿਆਜ ਦਰ 8.50, ਕੇਨਰਾ ਬੈਂਕ ਦੀ ਵਿਆਜ ਦਰ 8.70 ਤੋਂ ਸ਼ੁਰੂ ਹੁੰਦੀ ਹੈ।
