ਭਾਰਤ 'ਚ ਲਾਂਚ ਹੋਇਆ VIVO ਦਾ ਕਿਫ਼ਾਇਤੀ ਸਮਾਰਟਫੋਨ, ਕੀਮਤ 10,000 ਰੁਪਏ ਤੋਂ ਘੱਟ? ਜਾਣੋ ਹੋਰ ਕੀ ਹੈ ਖ਼ਾਸ
Published : Dec 6, 2022, 12:08 pm IST
Updated : Dec 6, 2022, 12:08 pm IST
SHARE ARTICLE
VIVO's affordable smartphone launched in India, price less than 10,000 rupees? Know what else is special
VIVO's affordable smartphone launched in India, price less than 10,000 rupees? Know what else is special

ਆਈ ਪ੍ਰੋਟੈਕਸ਼ਨ ਮੋਡ ਦੇ ਨਾਲ-ਨਾਲ ਮਿਲੇਗਾ ਵਧੀਆ ਬੈਟਰੀ ਬੈਕਅਪ

ਨਵੀ ਦਿੱਲੀ: ਵੀਵੋ ਕੰਪਨੀ ਨੇ Vivo Y02 ਮੋਬਾਇਲ ਫੋਨ ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਹ ਕੰਪਨੀ ਦਾ ਐਂਟਰੀ-ਲੇਵਲ ਸਮਾਰਟਫੋਨ ਹੈ। ਕੰਪਨੀ ਦੇ ਇਸ 4G ਸਮਾਰਟਫੋਨ 'ਚ 6.51-ਇੰਚ ਦੀ HD+ ਫੁੱਲਵਿਊ ਸਕਰੀਨ ਹੈ। ਇਸ 'ਚ ਆਕਟਾ-ਕੋਰ ਮੀਡੀਆਟੈੱਕ ਪ੍ਰੋਸੈਸਰ ਹੈ। ਫੋਨ 'ਚ 5,000mAh ਦੀ ਬੈਟਰੀ ਹੈ ਅਤੇ ਇਸ ਦੇ ਰੀਅਰ 'ਚ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।
Vivo Y02 ਦੀ ਕੀਮਤ ਅਤੇ ਉਪਲਬਧਤਾ
3GB ਰੈਮ ਅਤੇ 32GB ਸਟੋਰੇਜ ਵੇਰੀਐਂਟ ਲਈ Vivo Y02 ਦੀ ਕੀਮਤ ਸਿਰਫ 8,999 ਰੁਪਏ ਰੱਖੀ ਗਈ ਹੈ। ਇਹ ਫ਼ੋਨ ਔਰਚੀਡ ਬਲੀਊ ਅਤੇ ਕਾਸਮੀ ਗਰ੍ਹੇ ਰੰਗ ਵਿਚ ਪੇਸ਼ ਕੀਤਾ ਹੈ। ਵੀਵੋ ਦੇ ਈ-ਸਟੋਰ ਤੋਂ ਇਲਾਵਾ ਇਸ ਨੂੰ ਆਫਲਾਈਨ ਰਿਟੇਲ ਸਟੋਰਾਂ ਤੋਂ ਵੀ ਵੇਚਿਆ ਜਾਵੇਗਾ। ਹਾਲਾਂਕਿ ਕੰਪਨੀ ਨੇ ਇਸ ਦੀ ਉਪਲਬਧਤਾ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।  

Vivo Y02 ਐਂਡਰੋਇਡ 12 ਗੋ ਇਡੀਸ਼ਨ ਬੇਸਡ funtouch OS 12 'ਤੇ ਕੰਮ ਕਰਦਾ ਹੈ। ਇਸ ਫੋਨ ਵਿਚ 6.51 ਇੰਚ HD+ FullView ਸਕ੍ਰੀਨ ਦਿੱਤੀ ਗਈ ਹੈ। ਇਸ ਦੀ ਡਿਸਪਲੇਅ ਆਈ ਪ੍ਰੋਟੈਕਸ਼ਨ ਮੋਡ ਨਾਲ ਆਉਂਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਨਾਲ ਦੇਖਣ ਦਾ ਬਿਹਤਰ ਅਨੁਭਵ ਮਿਲੇਗਾ। ਇਸ ਵਿਚ ਸੈਲਫੀ ਲਈ ਵਾਟਰਡ੍ਰੌਪ-ਸਟਾਈਲ ਕੱਟਆਊਟ ਦਿੱਤਾ ਗਿਆ ਹੈ। Vivo Y02 'ਚ ਆਕਟਾ-ਕੋਰ ਮੀਡੀਆਟੈੱਕ ਚਿਪਸੈੱਟ ਦਿੱਤਾ ਗਿਆ ਹੈ। ਹਾਲਾਂਕਿ ਕੰਪਨੀ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਪਰ, ਮੰਨਿਆ ਜਾ ਰਿਹਾ ਹੈ ਕਿ ਇਹ Helio P22 ਚਿਪਸੈੱਟ ਹੋ ਸਕਦਾ ਹੈ।

ਇਸ ਦੇ ਨਾਲ 3GB ਰੈਮ ਦਿੱਤੀ ਜਾ ਸਕਦੀ ਹੈ। ਫੋਟੋਗ੍ਰਾਫੀ ਲਈ Vivo Y02 'ਚ 8 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਸੈਲਫੀ ਅਤੇ ਵੀਡੀਓ ਕਾਲ ਲਈ ਇਸ ਦੇ ਫਰੰਟ 'ਚ 5 ਮੈਗਾਪਿਕਸਲ ਦਾ ਕੈਮਰਾ ਵੀ ਉਪਲਬਧ ਹੈ। ਕੈਮਰਾ ਫੇਸ ਬਿਊਟੀ ਅਤੇ ਟਾਈਮ ਲੈਪਸ ਫੋਟੋਗ੍ਰਾਫੀ ਨੂੰ ਵੀ ਸਪੋਰਟ ਕਰਦਾ ਹੈ।

Vivo Y02 'ਚ 32GB ਇੰਟਰਨਲ ਮੈਮਰੀ ਹੈ। ਇਸ ਨੂੰ ਮਾਈਕ੍ਰੋਐੱਸਡੀ ਕਾਰਡ ਦੀ ਮਦਦ ਨਾਲ 1TB ਤੱਕ ਵਧਾਇਆ ਜਾ ਸਕਦਾ ਹੈ। ਫੋਨ 'ਚ ਫੇਕ ਵੇਕ ਫੀਚਰ ਵੀ ਦਿੱਤਾ ਗਿਆ ਹੈ। ਇਸ ਨਾਲ ਯੂਜ਼ਰਸ ਫਰੰਟ ਕੈਮਰੇ ਦੀ ਮਦਦ ਨਾਲ ਫੋਨ ਨੂੰ ਅਨਲਾਕ ਕਰ ਸਕਦੇ ਹਨ। ਇਸ ਫੋਨ 'ਚ 10W ਵਾਇਰਡ ਅਤੇ 5W ਰਿਵਰਸ ਚਾਰਜਿੰਗ ਸਪੋਰਟ ਦੇ ਨਾਲ 5,000mAh ਦੀ ਬੈਟਰੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਵਾਹਿਗੁਰੂ ਆਹ ਤਾਂ ਮਾੜਾ ਹੋਇਆ! ਪੁੱਤ ਦੀ ਲਾ.ਸ਼ ਨੂੰ ਚੁੰਮ ਚੁੰਮ ਕੇ ਚੀਕਾਂ ਮਾਰ ਰਿਹਾ ਪਿਓ ਤੇ ਮਾਂ,ਦੇਖਿਆ ਨਹੀਂ ਜਾਂਦਾ.

19 Apr 2024 12:05 PM

ਨਵਜੋਤ ਸਿੱਧੂ ਦੇ ਤੇਵਰ ਕਾਂਗਰਸ ਲਈ ਮੁਸੀਬਤ! ਢੀਂਡਸਾ ਪਰਿਵਾਰ ਨੇ ਖਿੱਚੀਆਂ ਤਲਵਾਰਾਂ, ਡਰੇ ਅਕਾਲੀ!

19 Apr 2024 11:05 AM

ਬੇਗਾਨੇ ਮੁੰਡੇ ਨਾਲ ਕਾਰ ’ਚ ਬੈਠੀ ਪਤਨੀ ਨੂੰ ਕੁੱਟਣ ਵਾਲਾ ਪਤੀ ਬੁਰੀ ਤਰ੍ਹਾਂ ਫਸਿਆ! ਅਜਿਹੀ ਗਲਤੀ ਨਾਲੋਂ ਚੰਗਾ ਸੀ..

19 Apr 2024 9:49 AM

ਦਿਲਰੋਜ਼ ਦੀ ਕਾਤਲ ਨੂੰ ਫ਼ਾਂਸੀ ਦੀ ਸਜ਼ਾ, ਆਖ਼ਿਰਕਾਰ ਪਰਿਵਾਰ ਨੂੰ ਮਿਲਿਆ ਇਨਸਾਫ਼

18 Apr 2024 2:54 PM

ਦਿਲਰੋਜ਼ ਦੀ ਕਾਤਲ ਨੂੰ ਫਾਂ.ਸੀ ਦੀ ਸਜਾ, ਇਨਸਾਫ਼ ਮਗਰੋਂ ਕੋਰਟ ਬਾਹਰ ਫੁੱਟ ਫੁੱਟ ਰੋਏ ਮਾਪੇ,ਦੇਖੋ ਮੌਕੇ ਦੀਆਂ ਤਸਵੀਰਾਂ

18 Apr 2024 2:43 PM
Advertisement