
Share Market News : ਟਰੰਪ ਟੈਰਿਫ਼ ਨੇ ਬਾਜ਼ਾਰ ਦੀ ਗਤੀ ਨੂੰ ਕੀਤਾ ਪ੍ਰਭਾਵਤ
Indian stock market opens flat on Friday Latest News in Punjabi : ਮੁੰਬਈ (ਮਹਾਰਾਸ਼ਟਰ) : ਵਿਦੇਸ਼ੀ ਨਿਵੇਸ਼ਕਾਂ ਦੁਆਰਾ ਵਿਕਰੀ ਕਾਰਨ ਦੋ ਦਿਨਾਂ ਦੇ ਵਾਧੇ ਤੋਂ ਬਾਅਦ ਭਾਰਤੀ ਸਟਾਕ ਬਾਜ਼ਾਰ ਸ਼ੁਕਰਵਾਰ ਨੂੰ ਫ਼ਲੈਟ ਖੁੱਲ੍ਹਿਆ।
ਮਾਹਿਰਾਂ ਦਾ ਮੰਨਣਾ ਹੈ ਕਿ ਅਪ੍ਰੈਲ ਤੋਂ ਪਹਿਲਾਂ ਵਿਦੇਸ਼ੀ ਨਿਕਾਸੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਨਹੀਂ ਹੈ, ਕਿਉਂਕਿ ਨਿਵੇਸ਼ਕ ਮਜ਼ਬੂਤ ਕਾਰਪੋਰੇਟ ਕਮਾਈ ਅਤੇ ਭਾਰਤੀ ਰਿਜ਼ਰਵ ਬੈਂਕ (RBI) ਦੀ ਮੁਦਰਾ ਨੀਤੀ ਕਮੇਟੀ (MPC) ਦੀ ਮੀਟਿੰਗ ਦੀ ਉਡੀਕ ਕਰ ਰਹੇ ਹਨ।
ਨਿਫ਼ਟੀ 50 ਇੰਡੈਕਸ 36.05 ਅੰਕ ਜਾਂ 0.16 ਪ੍ਰਤੀਸ਼ਤ ਡਿੱਗ ਕੇ 22,508.65 'ਤੇ ਖੁੱਲ੍ਹਿਆ, ਜਦੋਂ ਕਿ ਬੀਐਸਈ ਸੈਂਸੈਕਸ ਦਿਨ ਦੀ ਸ਼ੁਰੂਆਤ 7 ਅੰਕ ਜਾਂ 0.01 ਪ੍ਰਤੀਸ਼ਤ ਦੇ ਮਾਮੂਲੀ ਵਾਧੇ ਨਾਲ 74,347.14 'ਤੇ ਹੋਈ। ਫਲੈਟ ਸ਼ੁਰੂਆਤ ਦੇ ਬਾਵਜੂਦ, ਬਾਜ਼ਾਰ ਮਾਹਿਰ ਸੁਝਾਅ ਦਿੰਦੇ ਹਨ ਕਿ ਵਿਸ਼ਵਵਿਆਪੀ ਆਰਥਕ ਸਥਿਤੀਆਂ ਬਾਰੇ ਚਿੰਤਾਵਾਂ, ਅਤੇ ਨਾਲ ਹੀ ਟਰੰਪ ਟੈਰਿਫ਼ ਦੇ ਪ੍ਰਭਾਵ, ਬਾਜ਼ਾਰ ਦੀਆਂ ਗਤੀਵਿਧੀਆਂ ਨੂੰ ਪ੍ਰਭਾਵਤ ਕਰ ਰਹੇ ਹਨ।
ਬੈਂਕਿੰਗ ਅਤੇ ਬਾਜ਼ਾਰ ਮਾਹਰ ਅਜੇ ਬੱਗਾ ਨੇ ਜਾਣਕਾਰੀ ਦਿੰਦੇ ਹੋਏ ਦਸਿਆ, "ਭਾਰਤੀ ਬਾਜ਼ਾਰ ਲਗਾਤਾਰ ਐਫ਼ਪੀਆਈ ਵਿਕਰੀ ਨਾਲ ਪ੍ਰਭਾਵਤ ਹਨ ਅਤੇ ਗਲੋਬਲ ਸੰਕੇਤ ਹੋਰ ਵੀ ਮੰਦੀ ਦੇ ਹਨ ਕਿਉਂਕਿ ਅਪ੍ਰੈਲ ਦੀ ਕਮਾਈ ਅਤੇ ਅਗਲੀ ਆਰਬੀਆਈ ਐਮਪੀਸੀ ਮੀਟਿੰਗ ਤਕ ਕੋਈ ਘਰੇਲੂ ਉਤਪ੍ਰੇਰਕ ਨਹੀਂ ਹੈ। ਵਣਜ ਮੰਤਰੀ ਪੀਯੂਸ਼ ਗੋਇਲ ਦੀ ਅਮਰੀਕੀ ਗੱਲਬਾਤ ਦਾ ਨਤੀਜਾ ਆਉਣ ਵਾਲੇ ਹਫ਼ਤਿਆਂ ਵਿੱਚ ਇਕ ਮੁੱਖ ਚਾਲਕ ਹੋਵੇਗਾ ਕਿਉਂਕਿ ਭਾਰਤ 2 ਅਪ੍ਰੈਲ ਨੂੰ ਪਰਸਪਰ ਟੈਰਿਫ਼ ਲਹਿਰ ਲਈ ਤਿਆਰ ਹੈ।"
ਸੈਕਟਰਲ ਸੂਚਕਾਂਕਾਂ ਵਿਚੋਂ, ਨਿਫ਼ਟੀ ਰੀਅਲਟੀ ਅਤੇ ਨਿਫ਼ਟੀ ਮੀਡੀਆ ਨੂੰ ਛੱਡ ਕੇ ਜ਼ਿਆਦਾਤਰ ਸੈਕਟਰ ਦਬਾਅ ਹੇਠ ਰਹੇ, ਜਿਨ੍ਹਾਂ ਨੇ ਕੁੱਝ ਮਜ਼ਬੂਤੀ ਦਿਖਾਈ। ਸ਼ੁਰੂਆਤੀ ਕਾਰੋਬਾਰੀ ਸੈਸ਼ਨ ਵਿੱਚ ਨਿਫ਼ਟੀ ਬੈਂਕ 0.34 ਪ੍ਰਤੀਸ਼ਤ, ਨਿਫ਼ਟੀ ਆਟੋ 0.16 ਪ੍ਰਤੀਸ਼ਤ ਅਤੇ ਨਿਫ਼ਟੀ ਆਈਟੀ 0.31 ਪ੍ਰਤੀਸ਼ਤ ਡਿੱਗ ਗਏ।
ਨਿਫ਼ਟੀ 50 ਸੂਚਕਾਂਕ ਵਿਚ, 14 ਸਟਾਕ ਹਰੇ ਨਿਸ਼ਾਨ ਵਿਚ ਖੁੱਲ੍ਹੇ, ਜਦੋਂ ਕਿ 25 ਸਟਾਕਾਂ ਵਿਚ ਗਿਰਾਵਟ ਆਈ ਅਤੇ 11 ਰਿਪੋਰਟਿੰਗ ਦੇ ਸਮੇਂ ਬਿਨਾਂ ਕਿਸੇ ਬਦਲਾਅ ਦੇ ਰਹੇ।