ਰੇਲਵੇ ਸਟੇਸ਼ਨਾਂ ’ਤੇ  ਭੀੜ ਨੂੰ ਕਾਬੂ ਕਰਨ ਲਈ ਰੇਲ ਮੰਤਰੀ ਨੇ ਲਏ ਅਹਿਮ ਫੈਸਲੇ
Published : Mar 7, 2025, 10:47 pm IST
Updated : Mar 7, 2025, 10:47 pm IST
SHARE ARTICLE
ਰੇਲ ਮੰਤਰੀ ਅਸ਼ਵਿਨੀ ਵੈਸ਼ਨਵ
ਰੇਲ ਮੰਤਰੀ ਅਸ਼ਵਿਨੀ ਵੈਸ਼ਨਵ

60 ਸਟੇਸ਼ਨਾਂ ’ਤੇ  ਪੱਕੇ ਬਾਹਰੀ ਉਡੀਕ ਖੇਤਰ ਬਣਾਏ ਜਾਣਗੇ

ਨਵੀਂ ਦਿੱਲੀ : ਰੇਲਵੇ ਸਟੇਸ਼ਨਾਂ ’ਤੇ  ਭੀੜ ਕਾਬੂ ਕਰਨ ਨੂੰ ਲੈ ਕੇ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਦੀ ਅਗਵਾਈ ’ਚ ਇਕ  ਉੱਚ-ਪੱਧਰੀ ਮੀਟਿੰਗ ਕੀਤੀ ਗਈ। ਮੀਟਿੰਗ ’ਚ ਫੈਸਲਾ ਕੀਤਾ ਗਿਆ ਕਿ ਮੁੱਖ ਟਿਕਾਣਿਆਂ ਉੱਤੇ ਭੀੜ ਨੂੰ ਕਾਬੂ ਕਰਨ ਲਈ 60 ਸਟੇਸ਼ਨਾਂ ’ਤੇ  ਪੱਕੇ ਬਾਹਰੀ ਉਡੀਕ ਖੇਤਰ ਬਣਾਏ ਜਾਣਗੇ। ਨਵੀਂ ਦਿੱਲੀ, ਆਨੰਦ ਵਿਹਾਰ, ਵਾਰਾਣਸੀ, ਅਯੋਧਿਆ ਅਤੇ ਪਟਨਾ ’ਚ ਪਾਇਲਟ ਪ੍ਰਾਜੈਕਟ ਸ਼ੁਰੂ ਹੋ ਚੁਕੇ ਹਨ।  60 ਸਟੇਸ਼ਨਾਂ ਉੱਤੇ ਪੂਰੀ ਤਰ੍ਹਾਂ ਐਕਸੈੱਸ ਕੰਟਰੋਲ ਲਾਗੂ ਕੀਤਾ ਜਾਵੇਗਾ, ਜਿਥੇ ਸਿਰਫ਼ ਕਨਫ਼ਰਮ ਟਿਕਟ ਵਾਲੇ ਮੁਸਾਫ਼ਰਾਂ  ਨੂੰ ਹੀ ਪਲੇਟਫਾਰਮ ’ਤੇ  ਜਾਣ ਦੀ ਇਜਾਜ਼ਤ ਹੋਵੇਗੀ।

ਨਵੇਂ ਚੌੜੇ ਫੁੱਟ-ਓਵਰ ਬ੍ਰਿਜ (ਐਫ਼.ਓ.ਬੀ.) ਅਤੇ ਕੈਮਰੇ ਲਗਾਉਣ ਦੀ ਯੋਜਨਾ ਹੈ, ਜੋ ਮਹਾਕੁੰਭ ਦੌਰਾਨ ਭੀੜ ਨੂੰ ਕੰਟਰੋਲ ਕਰਨ ’ਚ ਮਦਦਗਾਰ ਸਾਬਤ ਹੋਏ ਸਨ। ਵੱਡੇ ਸਟੇਸ਼ਨਾਂ ’ਤੇ  ਵਾਰ ਰੂਮ ਵਿਕਸਤ ਕੀਤੇ ਜਾਣਗੇ, ਜਿਥੇ ਸਾਰੇ ਅਧਿਕਾਰੀ ਭੀੜ ਵਾਲੀ ਸਥਿਤੀ ’ਚ ਕੰਮ ਕਰਨਗੇ। ਸਟਾਫ ਲਈ ਨਵੀਂ ਯੂਨੀਫਾਰਮ ਅਤੇ ਨਵੇਂ ਡਿਜ਼ਾਇਨ ਵਾਲੇ ਸ਼ਨਾਖਤੀ ਕਾਰਡ ਵੀ ਜਾਰੀ ਕੀਤੇ ਜਾਣਗੇ। ਸਾਰੇ ਸਟਾਫ ਨੂੰ ਨਵੀਂ ਵਰਦੀ ਦਿਤੀ  ਜਾਵੇਗੀ, ਤਾਂ ਕੀ ਕਿਸੇ ਵੀ ਐਮਰਜੈਂਸੀ ਸਥਿਤੀ ’ਚ ਉਨ੍ਹਾਂ ਨੂੰ ਅਸਾਨੀ ਨਾਲ ਪਛਾਣਿਆ ਜਾ ਸਕੇ।  

ਸਾਰੇ ਮੁੱਖ ਸਟੇਸ਼ਨਾਂ ’ਤੇ  ਇਕ  ਸੀਨੀਅਰ ਅਧਿਕਾਰੀ ਨੂੰ ਸਟੇਸ਼ਨ ਨਿਰਦੇਸ਼ਕ ਬਣਾਇਆ ਜਾਵੇਗਾ। ਸਾਰੇ ਹੋਰ ਵਿਭਾਗ ਸਟੇਸ਼ਨ ਨਿਰਦੇਸ਼ਕ ਨੂੰ ਰੀਪੋਰਟ  ਕਰਨਗੇ। ਸਟੇਸ਼ਨ ਨਿਰਦੇਸ਼ਕ ਨੂੰ ਆਰਥਕ  ਅਧਿਕਾਰ ਮਿਲਣਗੇ, ਤਾਂ ਕੀ ਉਹ ਸਟੇਸ਼ਨ ਸੁਧਾਰ ਲਈ ਤੁਰਤ  ਫੈਸਲੇ ਲੈ ਸਕਣ।  ਸਟੇਸ਼ਨ ਨਿਰਦੇਸ਼ਕ ਨੂੰ ਇਹ ਅਧਿਕਾਰ ਹੋਵੇਗਾ ਕਿ ਉਹ ਸਟੇਸ਼ਨ ਦੀ ਸਮਰੱਥਾ ਅਤੇ ਉਪਲਬਧ ਟ੍ਰੇਨਾਂ ਮੁਤਾਬਕ ਟਿਕਟ ਵਿਕਰੀ ਨੂੰ ਨਿਯੰਤਰਿਤ ਕਰ ਸਕਣ।

SHARE ARTICLE

ਏਜੰਸੀ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement