
ਮੁਫ਼ਤ ਸੋਲਰ ਪੈਨਲ ਦੇਣ ਬਹਾਨੇ ਤੁਹਾਡਾ ਡੇਟਾ ਚੋਰੀ ਹੋ ਸਕਦਾ ਹੈ। ਸਰਕਾਰ ਨੇ ਇਸ ਸਬੰਧ 'ਚ ਅਲਰਟ ਜਾਰੀ ਕੀਤਾ ਹੈ। ਨਵਿਆਉਣਯੋਗ ਊਰਜਾ ਮੰਤਰਾਲੇ (ਐਮਐਨਆਰਈ) ਨੇ ਕਿਹਾ ਹੈ...
ਨਵੀਂ ਦਿੱਲੀ : ਮੁਫ਼ਤ ਸੋਲਰ ਪੈਨਲ ਦੇਣ ਬਹਾਨੇ ਤੁਹਾਡਾ ਡੇਟਾ ਚੋਰੀ ਹੋ ਸਕਦਾ ਹੈ। ਸਰਕਾਰ ਨੇ ਇਸ ਸਬੰਧ 'ਚ ਅਲਰਟ ਜਾਰੀ ਕੀਤਾ ਹੈ। ਨਵਿਆਉਣਯੋਗ ਊਰਜਾ ਮੰਤਰਾਲੇ (ਐਮਐਨਆਰਈ) ਨੇ ਕਿਹਾ ਹੈ ਕਿ ਮੁਫ਼ਤ 'ਚ ਸੋਲਰ ਪੈਨਲ ਦੇਣ ਦੀ ਕੋਈ ਸਰਕਾਰੀ ਯੋਜਨਾ ਨਹੀਂ ਹੈ ਪਰ ਇਕ ਵੈਬਸਾਈਟ ਇਸ ਤਰ੍ਹਾਂ ਦਾ ਆਫ਼ਰ ਦੇ ਕੇ ਲੋਕਾਂ ਦਾ ਡੇਟਾ ਚੋਰੀ ਕਰ ਰਹੀ ਹੈ।
Fake Application
ਮੰਤਰਾਲੇ ਦੇ ਇਕ ਅਧਿਕਾਰੀ ਨੇ ਦਸਿਆ ਕਿ ਮੰਤਰਾਲੇ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸੀ ਕਿ ਉਹਨਾਂ ਨੂੰ ਮੁਫ਼ਤ 'ਚ ਸੋਲਰ ਪੈਨਲ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਹੁਣ ਤਕ ਸੋਲਰ ਪੈਨਲ ਨਹੀਂ ਮਿਲਿਆ ਹੈ। ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਵਧਣ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਪਤਾ ਚਲਿਆ ਕਿ ਇਕ ਵੈਬਸਾਈਟ ਤੋਂ ਇਸ ਤਰ੍ਹਾਂ ਦਾ ਆਫ਼ਰ ਦਿਤਾ ਜਾ ਰਿਹਾ ਹੈ।
Solar Panels
ਵੈਬਸਾਈਟ ਵਲੋਂ ਲੋਕਾਂ ਦਾ ਨਿਜੀ ਡੇਟਾ ਮੰਗਿਆ ਜਾਂਦਾ ਹੈ ਅਤੇ ਨਾਲ ਹੀ ਦਸ ਲੋਕਾਂ ਨੂੰ ਲਿੰਕ ਸ਼ੇਅਰ ਕਰਨ ਨੂੰ ਕਿਹਾ ਜਾਂਦਾ ਹੈ। ਮੰਤਰਾਲੇ ਨੇ ਕਿਹਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਇਸ ਝਾਂਸੇ 'ਚ ਫਸਾਉਣ ਲਈ ਇਹ ਮੈਸੇਜ ਵਟਸਐਪ 'ਤੇ ਵੀ ਭੇਜੇ ਜਾ ਰਹੇ ਹਨ, ਜਦਕਿ ਇਸ ਤਰ੍ਹਾਂ ਦੀ ਕੋਈ ਸਕੀਮ ਸਰਕਾਰ ਨੇ ਨਹੀਂ ਜਾਰੀ ਕੀਤੀ ਹੈ। ਮੰਤਰਾਲੇ ਵਲੋਂ ਕਿਹਾ ਗਿਆ ਹੈ ਕਿ ਇਹ ਵੈਬਸਾਈਟ ਪੂਰੀ ਤਰ੍ਹਾਂ ਫ਼ਰਜੀ ਹੈ, ਲੋਕ ਇਸ ਝਾਂਸੇ 'ਚ ਨਾ ਆਉਣ। ਇਸ ਵੈਬਸਾਈਟ ਦਾ ਲਿੰਕ ਇਹ ਹੈ - https://free-solarpanel.registrationsnow.com/