
ਏਸ਼ੀਆਈ ਵਿਕਾਸ ਬੈਂਕ ਦੇ ਮੁੱਖ ਅਰਥਸ਼ਾਸਤਰੀ ਯਾਸੁਯੂਕੀ ਸਵਾਦਾ ਨੇ ਕਿਹਾ ਹੈ ਕਿ ਮੌਜੂਦਾ ਵਿੱਤੀ ਸਾਲ ਦੌਰਾਨ ਭਾਰਤ ਦੀ 7 ਫ਼ੀ ਸਦੀ ਤੋਂ ਜ਼ਿਆਦਾ ਅਨੁਮਾਨਿਤ ਆਰਥਕ ਵਾਧਾ ਦਰ...
ਨਵੀਂ ਦਿੱਲੀ : ਏਸ਼ੀਆਈ ਵਿਕਾਸ ਬੈਂਕ ਦੇ ਮੁੱਖ ਅਰਥਸ਼ਾਸਤਰੀ ਯਾਸੁਯੂਕੀ ਸਵਾਦਾ ਨੇ ਕਿਹਾ ਹੈ ਕਿ ਮੌਜੂਦਾ ਵਿੱਤੀ ਸਾਲ ਦੌਰਾਨ ਭਾਰਤ ਦੀ 7 ਫ਼ੀ ਸਦੀ ਤੋਂ ਜ਼ਿਆਦਾ ਅਨੁਮਾਨਿਤ ਆਰਥਕ ਵਾਧਾ ਦਰ ਕਾਫ਼ੀ ਤੇਜ਼ ਹੈ ਅਤੇ ਜੇਕਰ ਇਹ ਰਫ਼ਤਾਰ ਇਸੇ ਤਰ੍ਹਾਂ ਹੀ ਬਣੀ ਰਹਿੰਦੀ ਹੈ ਤਾਂ ਅਰਥ ਵਿਵਸਥਾ ਦਾ ਸਰੂਪ ਇਕ ਦਹਾਕੇ ਅੰਦਰ ਹੀ ਦੁੱਗਣਾ ਹੋ ਜਾਵੇਗਾ।
ADB
ਉਨ੍ਹਾਂ ਕਿਹਾ ਕਿ ਦੇਸ਼ ਨੂੰ 8 ਫ਼ੀ ਸਦੀ ਆਰਥਕ ਵਾਧਾ ਦਰ ਹਾਸਲ ਨਾ ਕਰਨ ਨੂੰ ਲੈ ਕੇ ਚਿੰਤਾ ਨਹੀਂ ਕਰਨੀ ਚਾਹੀਦੀ ਪਰ ਕਮਾਈ ਸਮੱਸਿਆ ਦੂਰ ਕਰ ਕੇ ਘਰੇਲੂ ਮੰਗ ਵਧਾਉਣ 'ਤੇ ਗ਼ੌਰ ਕਰਨਾ ਚਾਹੀਦਾ ਹੈ। ਸਵਾਦਾ ਨੇ ਕਿਹਾ ਕਿ ਵਾਧਾ ਨੂੰ ਨਿਰਯਾਤ ਦੀ ਤੁਲਨਾ 'ਚ ਘਰੇਲੂ ਖ਼ਪਤ ਨਾਲੋਂ ਜ਼ਿਆਦਾ ਰਫ਼ਤਾਰ ਮਿਲ ਰਹੀ ਹੈ। ਏਸ਼ੀਆਈ ਵਿਕਾਸ ਬੈਂਕ (ਏਡੀਬੀ) ਨੇ ਭਾਰਤ ਦੀ ਆਰਥਕ ਵਾਧਾ ਦਰ 2018 - 19 'ਚ 7.3 ਫ਼ੀ ਸਦੀ ਅਤੇ 2019 - 20 'ਚ 7.6 ਫ਼ੀ ਸਦੀ ਰਹਿਣ ਦਾ ਅਨੁਮਾਨ ਲਗਾਇਆ ਹੈ।
Growth Rate
ਭਾਰਤ ਦੀ ਆਰਥਕ ਵਾਧਾ ਦਰ 2017 - 18 'ਚ 6.6 ਫ਼ੀ ਸਦੀ ਰਹਿਣ ਦਾ ਅੰਦਾਜ਼ਾ ਹੈ ਜੋ ਕਿ ਇਸ ਤੋਂ ਪਿਛਲੇ ਸਾਲ 2016 - 17 ਦੇ 7.1 ਫ਼ੀ ਸਦੀ ਤੋਂ ਘੱਟ ਹੈ। ਏਡੀਬੀ ਦੇ ਮੁੱਖ ਅਰਥਸ਼ਾਸਤਰੀ ਨੇ ਕਿਹਾ ਕਿ ਜੇ ਸੱਤ ਸਾਲਾਂ ਦੀ ਵਾਧਾ ਦਰ 10 ਸਾਲਾਂ ਤਕ ਬਣੀ ਰਹਿੰਦੀ ਹੈ ਤਾਂ ਅਰਥ ਵਿਵਸਥਾ ਦਾ ਸਰੂਪ ਦੁੱਗਣਾ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਵਾਧਾ ਦਰ ਕਾਫ਼ੀ ਤੇਜ਼ ਹੈ ਅਤੇ ਖੇਤਰ ਦੀ ਸੱਭ ਤੋਂ ਵੱਡੇ ਸਰੂਪ ਵਾਲੀ ਅਰਥ ਵਿਅਵਸਥਾਵਾਂ 'ਚੋਂ ਇਕ ਹੋਣ ਦੇ ਚਲਦਿਆਂ ਮੌਜੂਦਾ ਵਿੱਤੀ ਸਾਲ 'ਚ 7.3 ਫ਼ੀ ਸਦੀ ਅਤੇ ਅਗਲੇ ਵਿੱਤੀ ਸਾਲ 'ਚ 7.6 ਫ਼ੀ ਸਦੀ ਦੀ ਵਾਧਾ ਵਾਸਤਵ 'ਚ ਹੈਰਾਨੀ ਜਨਕ ਹੈ।