
SGX ਨਿਫਟੀ ਦਾ ਫਿਊਚਰ ਕੰਟਰੈਕਟ ਸਵੇਰੇ ਨੌਂ ਵਜੇ 185.5 ਦੀ ਗਿਰਾਵਟ ਨਾਲ 17,489.5 ਅੰਕਾਂ 'ਤੇ ਕਾਰੋਬਾਰ ਕਰ ਰਿਹਾ ਸੀ।
ਮੁੰਬਈ : ਗਲੋਬਲ ਬਾਜ਼ਾਰ 'ਚ ਜਾਰੀ ਗਿਰਾਵਟ ਦੇ ਵਿਚਕਾਰ ਘਰੇਲੂ ਬਾਜ਼ਾਰ ਨੂੰ ਵੀ ਉਛਾਲ ਦਾ ਕੋਈ ਮੌਕਾ ਨਹੀਂ ਮਿਲ ਰਿਹਾ ਹੈ। ਪਿਛਲੇ ਦੋ ਹਫ਼ਤਿਆਂ ਤੋਂ ਬਣਿਆ ਦਬਾਅ ਅਜੇ ਵੀ ਬਰਕਰਾਰ ਹੈ। ਅੱਜ ਬੁੱਧਵਾਰ ਨੂੰ ਇਸ ਕਾਰਨ ਸੈਂਸੈਕਸ (ਬੀ. ਐੱਸ. ਈ. ਸੈਂਸੈਕਸ) ਅਤੇ ਨਿਫਟੀ (ਐੱਨ. ਐੱਸ. ਈ. ਨਿਫਟੀ) ਨੇ ਠੀਕ-ਠਾਕ ਨੁਕਸਾਨ ਦੇ ਨਾਲ ਕਾਰੋਬਾਰ ਸ਼ੁਰੂ ਕੀਤਾ। ਬਾਜ਼ਾਰ 'ਚ ਬੈਂਕਿੰਗ, ਵਿੱਤੀ ਅਤੇ ਤਕਨੀਕੀ ਸ਼ੇਅਰਾਂ 'ਚ ਬਿਕਵਾਲੀ ਦੇਖਣ ਨੂੰ ਮਿਲੀ। ਕਾਰੋਬਾਰ ਖ਼ਤਮ ਹੋਣ ਤੋਂ ਬਾਅਦ ਵੀ ਘਰੇਲੂ ਸ਼ੇਅਰ ਬਾਜ਼ਾਰ ਘਾਟੇ 'ਚ ਰਿਹਾ।
ਪ੍ਰੀ-ਓਪਨ ਸੈਸ਼ਨ 'ਚ ਹੀ ਘਰੇਲੂ ਬਾਜ਼ਾਰ 'ਚ ਕਾਫ਼ੀ ਗਿਰਾਵਟ ਦਰਜ ਕੀਤੀ ਗਈ ਸੀ। ਪ੍ਰੀ-ਓਪਨ ਸੈਸ਼ਨ 'ਚ ਸੈਂਸੈਕਸ 400 ਤੋਂ ਜ਼ਿਆਦਾ ਅੰਕਾਂ ਦੀ ਗਿਰਾਵਟ ਨਾਲ 58,800 ਅੰਕਾਂ ਤੋਂ ਹੇਠਾਂ ਕਾਰੋਬਾਰ ਕਰ ਰਿਹਾ ਸੀ। NSE ਨਿਫਟੀ ਲਗਭਗ 140 ਅੰਕਾਂ ਦੀ ਗਿਰਾਵਟ ਨਾਲ 17,500 ਅੰਕਾਂ ਦੇ ਆਸ-ਪਾਸ ਕਾਰੋਬਾਰ ਕਰ ਰਿਹਾ ਸੀ। ਉਸੇ ਸਮੇਂ, ਸਿੰਗਾਪੁਰ ਵਿਚ, SGX ਨਿਫਟੀ ਦਾ ਫਿਊਚਰ ਕੰਟਰੈਕਟ ਸਵੇਰੇ ਨੌਂ ਵਜੇ 185.5 ਦੀ ਗਿਰਾਵਟ ਨਾਲ 17,489.5 ਅੰਕਾਂ 'ਤੇ ਕਾਰੋਬਾਰ ਕਰ ਰਿਹਾ ਸੀ।
ਇਸ ਤੋਂ ਸੰਕੇਤ ਮਿਲ ਰਿਹਾ ਸੀ ਕਿ ਘਰੇਲੂ ਬਾਜ਼ਾਰ ਅੱਜ ਗਿਰਾਵਟ ਨਾਲ ਕਾਰੋਬਾਰ ਸ਼ੁਰੂ ਕਰ ਸਕਦਾ ਹੈ। ਸਵੇਰੇ 09:20 ਵਜੇ ਸੈਂਸੈਕਸ 350 ਤੋਂ ਵੱਧ ਅੰਕਾਂ ਦੇ ਨੁਕਸਾਨ ਨਾਲ 58,846 ਅੰਕਾਂ ਦੇ ਨੇੜੇ ਕਾਰੋਬਾਰ ਕਰ ਰਿਹਾ ਸੀ। ਦੂਜੇ ਪਾਸੇ ਨਿਫਟੀ ਲਗਭਗ 100 ਅੰਕਾਂ ਦੀ ਗਿਰਾਵਟ ਨਾਲ 17,550 ਦੇ ਨੇੜੇ ਕਾਰੋਬਾਰ ਕਰ ਰਿਹਾ ਸੀ।