ਕਟੌਤੀ ਤੋਂ ਬਾਅਦ ਵੀ ਪਟਰੌਲ, ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਹੋ ਰਿਹੈ ਵਾਧਾ
Published : Oct 7, 2018, 7:29 pm IST
Updated : Oct 7, 2018, 7:29 pm IST
SHARE ARTICLE
Petrol, diesel prices on the rise again
Petrol, diesel prices on the rise again

ਪਟਰੌਲ, ਡੀਜ਼ਲ ਦੀਆਂ ਕੀਮਤਾਂ 'ਚ ਇਕ ਵਾਰ ਫਿਰ ਵਾਧਾ ਦਾ ਰੁਖ਼ ਬਣਿਆ ਹੈ। ਇਨ੍ਹਾਂ ਦੋਹਾਂ ਈਂਧਨਾਂ ਦੇ ਮੁੱਲ ਇਕ ਵਾਰ ਫਿਰ ਤੋਂ ਤਿੰਨ ਹਫ਼ਤੇ ਦੇ ਉੱਚ ਪੱਧਰ 'ਤੇ ਪਹੁੰਚ...

ਨਵੀਂ ਦਿੱਲੀ : ਪਟਰੌਲ, ਡੀਜ਼ਲ ਦੀਆਂ ਕੀਮਤਾਂ 'ਚ ਇਕ ਵਾਰ ਫਿਰ ਵਾਧਾ ਦਾ ਰੁਖ਼ ਬਣਿਆ ਹੈ। ਇਨ੍ਹਾਂ ਦੋਹਾਂ ਈਂਧਨਾਂ ਦੇ ਮੁੱਲ ਇਕ ਵਾਰ ਫਿਰ ਤੋਂ ਤਿੰਨ ਹਫ਼ਤੇ ਦੇ ਉੱਚ ਪੱਧਰ 'ਤੇ ਪਹੁੰਚ ਗਏ ਹਨ। ਐਕਸਾਈਜ਼ ਡਿਊਟੀ ਕਟੌਤੀ ਅਤੇ ਸਰਕਾਰੀ ਤੇਲ ਕੰਪਨੀਆਂ ਦੀ ਇਕ ਰੁਪਏ ਸਬਸਿਡੀ ਦਿਤੇ ਜਾਣ ਤੋਂ ਬਾਅਦ ਬਾਲਣ ਦੀਆਂ ਕੀਮਤਾਂ ਵਿਚ ਇਹ ਵਾਧਾ ਦਰਜ ਕੀਤਾ ਗਿਆ ਹੈ। ਕਟੌਤੀ ਤੋਂ ਬਾਅਦ ਦੋ ਦਿਨਾਂ 'ਚ ਪਟਰੌਲ 32 ਪੈਸੇ ਪ੍ਰਤੀ ਲਿਟਰ, ਉਥੇ ਹੀ ਡੀਜ਼ਲ ਦਾ ਮੁੱਲ 58 ਪੈਸੇ ਚੜ੍ਹ ਗਿਆ।  ਪਟਰੌਲ, ਡੀਜ਼ਲ ਕੀਮਤਾਂ ਵਿਚ ਚਾਰ ਅਕਤੂਬਰ ਨੂੰ 2.50 ਰੁਪਏ ਦੀ ਕਟੌਤੀ ਕੀਤੀ ਗਈ।

Petrol, dieselPetrol, diesel

ਕੇਂਦਰ ਸਰਕਾਰ ਨੇ ਜਿਥੇ ਐਕਸਾਈਜ਼ ਡਿਊਟੀ ਵਿਚ 1.50 ਰੁਪਏ ਲਿਟਰ ਦੀ ਕਟੌਤੀ ਦੀਆਂ ਉਥੇ ਹੀ ਜਨਤਕ ਖੇਤਰ ਦੀ ਪੈਟਰੋਲੀਅਮ ਮਾਰਕੀਟਿੰਗ ਕੰਪਨੀਆਂ ਨੇ ਪਟਰੌਲ, ਡੀਜ਼ਲ 'ਤੇ ਇਕ ਰੁਪਏ ਲਿਟਰ ਸਬਸਿਡੀ ਦਿਤੀ ਹੈ। ਭਾਜਪਾ ਸ਼ਾਸ਼ਿਤ ਰਾਜਾਂ ਵਿਚ ਕਟੌਤੀ ਜ਼ਿਆਦਾ ਹੋਈ ਕਿਉਂਕਿ ਇਹਨਾਂ ਰਾਜਾਂ ਵਿਚ ਸਥਾਨਕ ਟੈਕਸ ਜਾਂ ਵੈਟ ਵਿਚ ਵੀ ਢਾਈ ਰੁਪਏ ਕਟੌਤੀ ਹੋਈ ਹੈ। ਯਾਨੀ ਇਹਨਾਂ ਰਾਜਾਂ ਵਿਚ ਮੁੱਲ ਪੰਜ ਰੁਪਏ ਘਟੇ ਹਨ। ਇਸ ਕਟੌਤੀ ਤੋਂ ਅਗਲੇ ਦਿਨ ਤੋਂ ਹੀ ਕੀਮਤਾਂ ਵਿਚ ਵਾਧਾ ਹੋਣ ਲਗਿਆ ਹੈ।

Petrol, diesel pricePetrol, diesel price

ਜਨਤਕ ਖੇਤਰ ਦੀ ਤੇਲ ਕੰਪਨੀਆਂ ਵਲੋਂ ਜਾਰੀ ਕੀਮਤ ਨੋਟੀਫੀਕੇਸ਼ਨ ਦੇ ਮੁਤਾਬਕ ਪਟਰੌਲ ਦੇ ਮੁੱਲ ਵਿਚ ਸ਼ਨਿਚਰਵਾਰ ਨੂੰ 18 ਪੈਸੇ ਅਤੇ ਐਤਵਾਰ ਸੱਤ ਅਕਤੂਬਰ ਨੂੰ 14 ਪੈਸੇ ਲਿਟਰ ਦਾ ਵਾਧਾ ਹੋਇਆ ਹੈ। ਕੀਮਤ ਵਿਚ ਕਟੌਤੀ ਤੋਂ ਬਾਅਦ ਦਿੱਲੀ ਵਿਚ ਪਟਰੌਲ 81.50 ਰੁਪਏ ਪ੍ਰਤੀ ਲਿਟਰ ਰਹਿ ਗਿਆ ਸੀ। ਉਥੇ ਹੀ ਐਤਵਾਰ ਨੂੰ ਇਹ ਇਹ 81.82 ਰੁਪਏ ਲਿਟਰ 'ਤੇ ਪਹੁੰਚ ਗਿਆ। ਇਸੇ ਤਰ੍ਹਾਂ, ਡੀਜ਼ਲ ਦੀਆਂ ਕੀਮਤ ਵਿਚ ਛੇ ਅਕਤੂਬਰ ਅਤੇ ਸੱਤ ਅਕਤੂਬਰ ਨੂੰ 29 - 29 ਪੈਸੇ ਵਧੀ ਹੈ। ਇਸ ਵਾਧੇ ਤੋਂ ਬਾਅਦ ਡੀਜ਼ਲ ਦੀਆਂ ਕੀਮਤਾਂ 73.53 ਰੁਪਏ ਲਿਟਰ ਹੋ ਗਏ, ਜੋ ਪੰਜ ਅਕਤੂਬਰ ਨੂੰ 72.85 ਰੁਪਏ ਲਿਟਰ 'ਤੇ ਸਨ।

Petrol, diesel price hikePetrol, diesel price hike

ਦਿੱਲੀ ਵਿਚ ਬਾਲਣ 'ਤੇ ਵੈਟ ਕਟੌਤੀ ਨਹੀਂ ਕੀਤੀ ਗਈ ਹੈ। ਇਸ ਦੇ ਬਾਵਜੂਦ ਸਾਰੇ ਮਹਾਨਗਰਾਂ ਦੀ ਤੁਲਨਾ ਵਿਚ ਰਾਸ਼ਟਰੀ ਰਾਜਧਾਨੀ ਵਿਚ ਪਟਰੌਲ ਅਤੇ ਡੀਜ਼ਲ ਸਸਤਾ ਹੈ। ਮੁੰਬਈ ਵਿਚ ਵੈਟ ਵਿਚ ਕਟੌਤੀ ਦੇ ਬਾਵਜੂਦ ਪਟਰੌਲ ਦੀ ਕੀਮਤ ਸੱਭ ਤੋਂ ਵੱਧ ਹੈ। ਜ਼ਿਕਰਯੋਗ ਹੈ ਕਿ ਚਾਰ ਅਕਤੂਬਰ ਨੂੰ ਦਿੱਲੀ ਵਿਚ ਪਟਰੌਲ 84 ਰੁਪਏ ਲਿਟਰ ਅਤੇ ਮੁੰਬਈ ਵਿਚ 91.34 ਰੁਪਏ ਲਿਟਰ ਦੀ ਰਿਕਾਰਡ ਉਚਾਈ 'ਤੇ ਪਹੁੰਚ ਗਏ ਸਨ। ਡੀਜ਼ਲ ਦਾ ਮੁੱਲ ਵੀ ਦਿੱਲੀ ਵਿਚ 75.45 ਰੁਪਏ ਅਤੇ ਮੁੰਬਈ ਵਿਚ 80.10 ਰੁਪਏ ਲਿਟਰ ਦੀ ਰਿਕਾਰਡ ਉਚਾਈ 'ਤੇ ਪਹੁੰਚ ਗਏ।

petrol, dieselpetrol, diesel

ਬਾਅਦ ਵਿਚ ਕੀਮਤ ਵਿਚ ਕਟੌਤੀ ਤੋਂ ਬਾਅਦ ਦਿੱਲੀ ਵਿਚ ਪਟਰੌਲ 81.50 ਰੁਪਏ ਲਿਟਰ ਅਤੇ ਮੁੰਬਈ ਵਿਚ 86.97 ਰੁਪਏ ਲਿਟਰ 'ਤੇ ਆ ਗਿਆ। ਉਥੇ ਹੀ ਪੰਜ ਅਕਤੂਬਰ ਨੂੰ ਡੀਜ਼ਲ ਦਿੱਲੀ ਵਿਚ 72.95 ਅਤੇ ਮੁੰਬਈ ਵਿਚ 77.45 ਰੁਪਏ ਲਿਟਰ 'ਤੇ ਆ ਗਿਆ। ਨਿਜੀ ਖੇਤਰ ਦੀ ਨਯਾਰਾ ਐਨਰਜੀ (ਸਾਬਕਾ ਵਿਚ ਏੱਸਾਰ ਆਇਲ) ਨੇ ਵੀ ਜਨਤਕ ਖੇਤਰ ਦੀਆਂ ਕੰਪਨੀਆਂ ਦੀ ਤਰਜ 'ਤੇ ਬਾਲਣ ਵਿਚ ਇਕ ਰੁਪਏ ਲਿਟਰ ਦੀ ਕਟੌਤੀ ਕੀਤੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement