
ਏਅਰਟੈੱਲ ਇੰਡੀਆ ਨੇ ਆਪਣੀ ਟਵਿਟਰ ਹੈਂਡਲ ‘ਤੇ ਯੂਜ਼ਰਸ ਨੂੰ ਇਸ ਦੇ ਬਾਰੇ ‘ਚ ਜਾਣਕਾਰੀ ਦਿੱ
ਨਵੀਂ ਦਿੱਲੀ: ਟੈਲੀਕਾਮ ਆਪਰੇਟਰ ਏਅਰਟੈੱਲ ਨੇ ਆਪਣੇ ਪ੍ਰੀਪੇਡ ਟੈਰਿਫ ਪਲਾਨਸ ‘ਚ ਬੀਤੇ ਦਿਨੀਂ ਬਦਲਾਅ ਕੀਤੇ ਹਨ। ਇਸ ਤੋਂ ਬਾਅਦ ਏਅਰਟੈੱਲ ਕਸਟਮਰਸ ਨੂੰ ਆਪਣੇ ਨੈੱਟਵਰਕ ‘ਤੇ ਅਨਲਿਮਟਿਡ ਕਾਲਿੰਗ ਬੈਨੀਫਿਟਸ ਮਿਲ ਰਹੇ ਹਨ। ਨਵੇਂ ਪਲਾਨਸ ਨਾਲ ਕੰਪਨੀ ਨੇ ਪਹਿਲੇ ਨੈੱਟਵਰਕਸ ‘ਤੇ ਕਾਲਿੰਗ ਦੇ ਲਈ ਐੱਫ.ਯੂ.ਪੀ. ਲਿਮਿਟ (ਫੇਅਰ ਯੂਸੇਜ ਪਾਲਿਸੀ ਲਿਮਿਟ) ਤੈਅ ਕਰ ਦਿੱਤੀ ਸੀ ਪਰ ਯੂਜ਼ਰਸ ਦੀ ਨਾਰਾਜ਼ਗੀ ਦੇ ਚੱਲਦੇ ਹੁਣ ਇਹ ਲਿਮਿਟ ਹਟਾ ਦਿੱਤੀ ਗਈ ਹੈ।
Airtel Networkਹੁਣ ਯੂਜ਼ਰਸ ਲਈ ਏਅਰਟੈੱਲ ਤੋਂ ਇਲਾਵਾ ਬਾਕੀ ਨੈੱਟਵਰਕਸ ‘ਤੇ ਕਾਲਿੰਗ ਲਈ ਕੋਈ ਮਿੰਟ ਲਿਮਿਟ ਨਹੀਂ ਹੈ। ਏਅਰਟੈੱਲ ਇੰਡੀਆ ਨੇ ਆਪਣੀ ਟਵਿਟਰ ਹੈਂਡਲ ‘ਤੇ ਯੂਜ਼ਰਸ ਨੂੰ ਇਸ ਦੇ ਬਾਰੇ ‘ਚ ਜਾਣਕਾਰੀ ਦਿੱਤੀ ਅਤੇ ਇਕ ਫੋਟੋ ਟਵਿਟ ਕੀਤੀ ਹੈ। ਇਸ ਟਵਿਟ ‘ਚ ਏਅਰਟੈੱਲ ਨੇ ਆਪਣੇ ਸਬਸਕਰਾਈਬਰਸ ਲਈ ਲਿਖਿਆ ‘ਅਸੀਂ ਤੁਹਾਡੀ ਗੱਲ ਸੁਣੀ ਅਤੇ ਅਸੀਂ ਬਦਲਾਅ ਕਰ ਰਹੇ ਹਾਂ।
Airtel Network ਅੱਜ ਤੋਂ ਤੁਸੀਂ ਭਾਰਤ ‘ਚ ਕਿਸੇ ਵੀ ਨੈੱਟਵਰਕ ‘ਤੇ ਕੰਪਨੀ ਦੇ ਅਨਲਿਮਟਿਡ ਪਲਾਨਸ ਨਾਲ ਅਨਲਿਮਟਿਡ ਕਾਲਿੰਗ ਕਰ ਸਕੋਗੇ। ਕੋਈ ਸ਼ਰਤ ਨਹੀਂ। ਇਸ ਦਾ ਮਤਲਬ ਹੈ ਕਿ ਯੂਜ਼ਰਸ ਨੂੰ ਬਿਨਾਂ ਕਿਸੇ ਲਿਮਿਟ ਦੇ ਕਿਸੇ ਵੀ ਨੈੱਟਵਰਕ ‘ਤੇ ਕਾਲਿੰਗ ਕਰਨ ਦਾ ਆਪਸ਼ਨ ਮਿਲੇਗਾ। ਏਅਰਟੈੱਲ ਨੇ ਜਿਓ ਵੱਲੋਂ ਵੱਖ ਤੋਂ ਆਈ.ਯੂ.ਸੀ. ਚਾਰਜ ਕਸਟਮਰਸ ਤੋਂ ਲੈਣ ਅਤੇ ਬਾਕੀ ਨੈੱਟਵਰਕਸ ‘ਤੇ ਕਾਲਿੰਗ ਲਈ 6 ਪੈਸੇ ਪ੍ਰਤੀ ਮਿੰਟ ਚਾਰਜ ਕਰਨ ਦੇ ਫੈਸਲੇ ‘ਤੇ ਕਿਹਾ ਸੀ ਕਿ ਏਅਰਟੈੱਲ ਟਰੂ ਅਨਲਿਮਟਿਡ ਕਾਲਿੰਗ ਬਿਨਾਂ ਕਿਸੇ ਸ਼ਰਤ ਦੇ ਰਿਹਾ ਹੈ।
Airtel ਇਹ ਕਾਰਨ ਹੈ ਕਿ ਪਲਾਨਸ ‘ਚ ਬਦਲਾਅ ਤੋਂ ਬਾਅਦ ਏਅਰਟੈੱਲ ਵੱਲੋਂ ਐੱਫ.ਯੂ.ਪੀ. ਲਿਮਿਟ ਲਗਾਉਣ ‘ਤੇ ਯੂਜ਼ਰਸ ਨੇ ਨਾਰਾਜ਼ਗੀ ਜਤਾਈ ਸੀ। ਯੂਜ਼ਰਸ ਨੇ ਸੋਸ਼ਲ ਮੀਡੀਆ ‘ਤੇ ਕੰਪਨੀ ਤੋਂ ਇਸ ਫੈਸਲੇ ਨੂੰ ਲੈ ਕੇ ਸਵਾਲ ਕੀਤੇ ਸਨ ਅਤੇ ਇਸ ਦਾ ਵਿਰੋਧ ਕੀਤਾ ਸੀ। ਯੂਜ਼ਰਸ ਦੀ ਗੱਲ ਮੰਨਦੇ ਹੋਏ ਕੰਪਨੀ ਨੇ ਇਹ ਲਿਮਿਟ ਹਟਾ ਲਈ ਹੈ।
Airtelਦੱਸਣਯੋਗ ਹੈ ਕਿ ਵੋਡਾਫੋਨ-ਆਈਡੀਆ ਦੀ ਤਰ੍ਹਾਂ ਨਵੇਂ ਪਲਾਨਸ ਅਨਾਊਂਸ ਕਰਦੇ ਹੋਏ ਏਅਰਟੈੱਲ ਨੇ ਵੀ ਹੋਰ ਨੈੱਟਵਰਕ ‘ਤੇ ਕਾਲ ਕਰਨ ਲਈ ਐੱਫ.ਯੂ.ਪੀ. ਲਿਮਿਟ (ਫੇਅਰ ਯੂਸੇਜ ਪਾਲਿਸੀ ਲਿਮਿਟ) ਤੈਅ ਕਰ ਦਿੱਤੀ ਸੀ। ਕੰਪਨੀ ਨੇ ਕਿਹਾ ਸੀ ਕਿ ਐੱਫ.ਯੂ.ਪੀ. ਲਿਮਿਟ ਖਤਮ ਹੋਣ ਤੋਂ ਬਾਅਦ ਹੋਰ ਨੈੱਟਵਰਕ ‘ਤੇ ਕਾਲ ਕਰਨ ਲਈ ਗਾਹਕਾਂ ਨੂੰ ਪ੍ਰਤੀ ਮਿੰਟ 6 ਪੈਸੇ ਦੇਣੇ ਪੈਣਗੇ। ਹਾਲਾਂਕਿ ਕੰਪਨੀ ਦੇ ਨਵੇਂ ਫੈਸਲੇ ਤੋਂ ਬਾਅਦ ਯੂਜ਼ਰਸ ਨੂੰ ਕਿਸੇ ਲਿਮਿਟ ਦੀ ਚਿੰਤਾ ਨਹੀਂ ਕਰਨੀ ਹੈ ਅਤੇ ਉਹ ਅਨਲਿਮਟਿਡ ਕਾਲਿੰਗ ਭਾਰਤ ‘ਚ ਕਿਸੇ ਵੀ ਨੈੱਟਵਰਕ ‘ਤੇ ਕਰ ਸਕਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।