Maldives Trip Cancel: EaseMyTrip ਵਲੋਂ ਮਾਲਦੀਵ ਦੀਆਂ ਉਡਾਣਾਂ ਦੀ ਬੁਕਿੰਗ ਰੱਦ; ਪ੍ਰਧਾਨ ਮੰਤਰੀ ਵਿਰੁਧ ਟਿਪਣੀ ਮਗਰੋਂ ਲਿਆ ਫ਼ੈਸਲਾ
Published : Jan 8, 2024, 10:06 am IST
Updated : Jan 8, 2024, 10:19 am IST
SHARE ARTICLE
EaseMyTrip suspends all Maldives flight bookings amid row
EaseMyTrip suspends all Maldives flight bookings amid row

ਇਸ ਦੌਰਾਨ ਐਤਵਾਰ ਨੂੰ ਦਿਨ ਭਰ ਸੋਸ਼ਲ ਮੀਡੀਆ 'ਤੇ ਹੈਸ਼ਟੈਗ BoycottMaldives ਟ੍ਰੈਂਡ ਰਿਹਾ।

Maldives Trip Cancel: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤ ਵਿਰੁਧ ਅਪਮਾਨਜਨਕ ਟਿੱਪਣੀਆਂ ਦੇ ਮੁੱਦੇ ਕਾਰਨ EaseMyTrip ਨੇ ਮਾਲਦੀਵ ਲਈ ਸਾਰੀਆਂ ਉਡਾਣਾਂ ਦੀ ਬੁਕਿੰਗ ਨੂੰ ਮੁਅੱਤਲ ਕਰ ਦਿਤਾ ਹੈ। EaseMyTrip ਦੇ ਸਹਿ-ਸੰਸਥਾਪਕ ਨਿਸ਼ਾਂਤ ਪਿੱਟੀ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਇਹ ਜਾਣਕਾਰੀ ਦਿਤੀ ਹੈ। ਉਧਰ ਮਾਲਦੀਵ ਸਰਕਾਰ ਨੇ ਪ੍ਰਧਾਨ ਮੰਤਰੀ ਵਿਰੁਧ ਟਿਪਣੀ ਕਰਨ ਵਾਲੇ ਅਪਣੇ ਤਿੰਨ ਮੰਤਰੀਆਂ ਮਲਸ਼ਾ ਸ਼ਰੀਫ, ਮਰੀਅਮ ਸ਼ਿਓਨਾ ਅਤੇ ਅਬਦੁੱਲਾ ਮਹਿਜੂਮ ਮਜੀਦ ਨੂੰ ਮੁਅੱਤਲ ਕਰ ਦਿਤਾ ਹੈ।

ਇਸ ਦੌਰਾਨ ਐਤਵਾਰ ਨੂੰ ਦਿਨ ਭਰ ਸੋਸ਼ਲ ਮੀਡੀਆ 'ਤੇ ਹੈਸ਼ਟੈਗ BoycottMaldives ਟ੍ਰੈਂਡ ਰਿਹਾ। ਦੂਜੇ ਪਾਸੇ, ਬਾਲੀਵੁੱਡ ਅਦਾਕਾਰਾਂ ਅਤੇ ਯੂਜ਼ਰਸ ਨੇ ਲਕਸ਼ਦੀਪ ਵਿਚ ਸੈਰ-ਸਪਾਟੇ ਦੇ ਪ੍ਰਚਾਰ ਦਾ ਸਮਰਥਨ ਕੀਤਾ। ਇਸ ਦੇ ਲਈ ਲੋਕਾਂ ਨੇ ਭਾਰਤ ਸਰਕਾਰ ਦੀ ਤਾਰੀਫ ਕੀਤੀ ਅਤੇ ਸੋਸ਼ਲ ਮੀਡੀਆ 'ਤੇ #ExploreIndianIsland ਨੂੰ ਟ੍ਰੈਂਡ ਕੀਤਾ।

ਮਾਲਦੀਵ ਸਰਕਾਰ ਦੇ ਬੁਲਾਰੇ ਦਾ ਬਿਆਨ

ਮਾਲਦੀਵ ਸਰਕਾਰ ਦੇ ਬੁਲਾਰੇ ਇਬਰਾਹਿਮ ਖਲੀਲ ਨੇ ਕਿਹਾ ਸੀ ਕਿ ਭਾਰਤ ਬਾਰੇ ਸੋਸ਼ਲ ਮੀਡੀਆ 'ਤੇ ਪੋਸਟਾਂ ਦੇ ਸੰਦਰਭ 'ਚ ਕੀ ਹੋ ਰਿਹਾ ਹੈ, ਇਸ ਬਾਰੇ ਸਾਡੀ ਸਰਕਾਰ ਨੇ ਅਪਣਾ ਰੁਖ ਸਪੱਸ਼ਟ ਕਰ ਦਿਤਾ ਹੈ। ਵਿਦੇਸ਼ ਮੰਤਰਾਲੇ ਨੇ ਵੀ ਬਿਆਨ ਜਾਰੀ ਕੀਤਾ ਹੈ। ਭਾਰਤ ਬਾਰੇ ਟਿੱਪਣੀਆਂ ਕਰਨ ਵਾਲੇ ਸਾਰੇ ਸਰਕਾਰੀ ਅਧਿਕਾਰੀਆਂ ਨੂੰ ਤੁਰੰਤ ਮੁਅੱਤਲ ਕੀਤਾ ਜਾ ਰਿਹਾ ਹੈ।

ਮਾਲਦੀਵ ਦੇ ਮੰਤਰੀ ਨੇ ਕਹੇ ਸੀ ਇਤਰਾਜ਼ਯੋਗ ਸ਼ਬਦ

ਮੰਤਰੀ ਮਰੀਅਮ ਸ਼ਿਓਨਾ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ 'ਚ ਪ੍ਰਧਾਨ ਮੰਤਰੀ ਮੋਦੀ ਲਈ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਹੈ। ਇਸ ਦੇ ਨਾਲ ਹੀ ਨੇਤਾ ਜ਼ਾਹਿਦ ਰਮੀਜ਼ ਨੇ ਲਿਖਿਆ ਕਿ ਭਾਰਤ ਸੇਵਾ ਦੇ ਮਾਮਲੇ 'ਚ ਸਾਡਾ ਮੁਕਾਬਲਾ ਨਹੀਂ ਕਰ ਸਕਦਾ। ਮਰੀਅਮ ਯੁਵਾ ਸ਼ਕਤੀਕਰਨ, ਸੂਚਨਾ ਅਤੇ ਕਲਾ ਦੀ ਉਪ ਮੰਤਰੀ ਸੀ। ਉਨ੍ਹਾਂ ਦੇ ਇਸ ਪੋਸਟ 'ਤੇ ਮਾਲਦੀਵ ਦੇ ਸਾਬਕਾ ਰਾਸ਼ਟਰਪਤੀ ਮੁਹੰਮਦ ਨਸ਼ੀਦ ਨੇ ਕਿਹਾ- ਸ਼ਿਓਨਾ ਨੇ ਗਲਤ ਸ਼ਬਦ ਕਹੇ ਹਨ। ਇਸ ਨਾਲ ਮਾਲਦੀਵ ਦੀ ਸੁਰੱਖਿਆ ਅਤੇ ਖੁਸ਼ਹਾਲੀ ਨੂੰ ਖਤਰਾ ਹੋ ਸਕਦਾ ਹੈ। ਰਾਸ਼ਟਰਪਤੀ ਮੁਹੰਮਦ ਮੁਈਜ਼ੂ ਦੀ ਸਰਕਾਰ ਨੂੰ ਅਜਿਹੀਆਂ ਟਿੱਪਣੀਆਂ ਤੋਂ ਦੂਰ ਰਹਿਣਾ ਚਾਹੀਦਾ ਹੈ।

ਸੋਸ਼ਲ ਮੀਡੀਆ 'ਤੇ ਪੀਪੀਐਮ ਨੇਤਾ ਜ਼ਾਹਿਦ ਰਮੀਜ਼ ਨੇ ਕਿ ਭਾਰਤ ਕਦੇ ਵੀ ਸਾਡੇ ਬਰਾਬਰ ਨਹੀਂ ਹੋ ਸਕਦਾ। ਭਾਰਤ ਉਹ ਸੇਵਾ ਕਿਵੇਂ ਪ੍ਰਦਾਨ ਕਰ ਸਕਦਾ ਹੈ ਜੋ ਮਾਲਦੀਵ ਸੈਲਾਨੀਆਂ ਨੂੰ ਪ੍ਰਦਾਨ ਕਰਦਾ ਹੈ? ਉਹ ਸਾਡੇ ਵਾਂਗ ਸਫਾਈ ਕਿਵੇਂ ਬਰਕਰਾਰ ਰੱਖਣ ਦੇ ਯੋਗ ਹੋਣਗੇ? ਇਨ੍ਹਾਂ ਦੇ ਕਮਰਿਆਂ ਤੋਂ ਆ ਰਹੀ ਬਦਬੂ ਸੈਲਾਨੀਆਂ ਲਈ ਸੱਭ ਤੋਂ ਵੱਡੀ ਸਮੱਸਿਆ ਹੋਵੇਗੀ।

ਭਾਰਤੀ ਸਿਤਾਰਿਆਂ ਦੀਆਂ ਪੋਸਟਾਂ 'ਤੇ ਇਕ ਨਜ਼ਰ

6

5

4

3

2

ਮਾਲਦੀਵ ਸਰਕਾਰ ਦਾ ਸਪੱਸ਼ਟੀਕਰਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਮਾਲਦੀਵ ਦੇ ਮੰਤਰੀਆਂ ਦੀਆਂ ਟਿੱਪਣੀਆਂ ਦਾ ਭਾਰਤ 'ਚ ਤਿੱਖਾ ਵਿਰੋਧ ਹੋਇਆ ਹੈ। ਇਸ ਤੋਂ ਬਾਅਦ ਮਾਲਦੀਵ ਸਰਕਾਰ ਨੇ ਬਿਆਨ ਜਾਰੀ ਕਰਕੇ ਵਿਵਾਦ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਬਿਆਨ 'ਚ ਕਿਹਾ ਗਿਆ ਹੈ- ਮਾਲਦੀਵ ਸਰਕਾਰ ਸੋਸ਼ਲ ਮੀਡੀਆ 'ਤੇ ਵਿਦੇਸ਼ੀ ਨੇਤਾਵਾਂ ਅਤੇ ਮਹੱਤਵਪੂਰਨ ਲੋਕਾਂ ਬਾਰੇ ਅਪਮਾਨਜਨਕ ਟਿੱਪਣੀਆਂ 'ਤੇ ਨਜ਼ਰ ਰੱਖ ਰਹੀ ਹੈ। ਇਹ ਟਿੱਪਣੀਆਂ ਨਿੱਜੀ ਹਨ ਅਤੇ ਮਾਲਦੀਵ ਸਰਕਾਰ ਦੇ ਨਜ਼ਰੀਏ ਨੂੰ ਨਹੀਂ ਦਰਸਾਉਂਦੀਆਂ।

ਇਸੇ ਬਿਆਨ ਵਿਚ ਅੱਗੇ ਕਿਹਾ ਗਿਆ ਕਿ ਸਾਡੀ ਸਰਕਾਰ ਮੰਨਦੀ ਹੈ ਕਿ ਲੋਕਤੰਤਰ ਵਿਚ ਹਰ ਕਿਸੇ ਨੂੰ ਅਪਣੀ ਰਾਏ ਪ੍ਰਗਟ ਕਰਨ ਦਾ ਅਧਿਕਾਰ ਹੈ, ਪਰ ਇਹ ਰਾਏ ਜ਼ਿੰਮੇਵਾਰੀ ਨਾਲ ਦਿਤੀ ਜਾਣੀ ਚਾਹੀਦੀ ਹੈ। ਅਜਿਹੀ ਬਿਆਨਬਾਜ਼ੀ ਨਾਲ ਨਫ਼ਰਤ ਜਾਂ ਦੁਸ਼ਮਣੀ ਨਹੀਂ ਫੈਲਣੀ ਚਾਹੀਦੀ। ਇਸ ਨਾਲ ਮਾਲਦੀਵ ਅਤੇ ਦੁਨੀਆ ਵਿਚ ਇਸ ਦੇ ਸਹਿਯੋਗੀ ਦੇਸ਼ਾਂ ਦੇ ਰਿਸ਼ਤੇ ਖਰਾਬ ਨਹੀਂ ਹੋਣੇ ਚਾਹੀਦੇ। ਅਸੀਂ ਇਹ ਵੀ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਮਾਲਦੀਵ ਸਰਕਾਰ ਅਜਿਹੇ ਅਪਮਾਨਜਨਕ ਬਿਆਨ ਦੇਣ ਵਾਲੇ ਲੋਕਾਂ ਵਿਰੁਧ ਕਾਰਵਾਈ ਕਰਨ ਤੋਂ ਨਹੀਂ ਝਿਜਕੇਗੀ।

(For more Punjabi news apart from EaseMyTrip suspends all Maldives flight bookings amid row, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Amritpal Singh Jail ’ਚੋਂ ਭਰੇਗਾ ਨਾਮਜ਼ਦਗੀ, Kejriwal ਨੂੰ ਲੈ ਕੇ ਵੱਡੀ ਖ਼ਬਰ, ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ LIVE

10 May 2024 3:56 PM

Sukhpal Khaira ਤੇ Meet Hayer ਦੇ ਮੁਕਾਬਲੇ ਨੂੰ ਲੈ ਕੇ ਫਸ ਗਏ ਸਿੰਗ, Simranjit Mann ਵਾਲਿਆਂ ਨੇ ਲਾ ਦਿੱਤੀ ਤਹਿ.

10 May 2024 1:43 PM

ਕੀ Brinder Dhillon ਛੱਡ ਰਹੇ ਹਨ Congress? Goldy ਤੇ Chuspinderbir ਤੋਂ ਬਾਅਦ ਅਗਲਾ ਕਿਹੜਾ ਲੀਡਰ

10 May 2024 12:26 PM

Corona ਦੇ ਟੀਕੇ ਕਿਉਂ ਬਣ ਰਹੇ ਨੇ ਮੌਤ ਦਾ ਕਾਰਨ ? ਕਿਸ ਨੇ ਕੀਤਾ ਜ਼ਿੰਦਗੀਆਂ ਨਾਲ ਖਿਲਵਾੜ ?

10 May 2024 8:16 AM

ਬਰੈਂਡਡ ਬੂਟਾ ਦੇ ਸ਼ੌਕੀਨ ਸ਼ੂਟਰ, ਮਨੀ ਬਾਊਂਸਰ ਦੇ ਪਿੰਡ ਦਾ ਮੁੰਡਾ ਹੀ ਬਣਿਆ ਵੈਰੀ, ਇਕ ਸ਼ੂਟਰ ਮਨੀ ਦੇ ਪਿੰਡ ਦਾ.....

09 May 2024 4:50 PM
Advertisement