National News : PM ਮੋਦੀ ਵਿਰੁਧ ਇਤਰਾਜ਼ਯੋਗ ਟਿਪਣੀਆਂ ਕਰਨ ਵਾਲੇ ਮਾਲਦੀਵ ਦੇ ਤਿੰਨ ਮੰਤਰੀ ਮੁਅੱਤਲ

By : GAGANDEEP

Published : Jan 7, 2024, 7:43 pm IST
Updated : Jan 7, 2024, 8:11 pm IST
SHARE ARTICLE
Three Maldivian ministers suspended  News
Three Maldivian ministers suspended News

National News: PM ਮੋਦੀ ਵਲੋਂ ਲਕਸ਼ਦੀਪ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਪੋਸਟ ਕਰਨ ਮਗਰੋਂ ਭੜਕੇ ਸਨ ਮਾਲਦੀਵ ਦੇ ਮੰਤਰੀ

 Maldivian government suspends three ministers over minister's 'insulting remarks' against PM Modi News in punjabi: ਮਾਲਦੀਵ ਸਰਕਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁਧ ਸੋਸ਼ਲ ਮੀਡੀਆ ’ਤੇ ਇਕ ਮੰਤਰੀ ਦੀ ਅਪਮਾਨਜਨਕ ਟਿਪਣੀ ਤੋਂ ਐਤਵਾਰ ਨੂੰ ਦੂਰੀ ਬਣਾ ਲਈ ਅਤੇ ਕਿਹਾ ਕਿ ਇਹ ਉਨ੍ਹਾਂ ਦੇ ਨਿੱਜੀ ਵਿਚਾਰ ਹਨ ਅਤੇ ਸਰਕਾਰ ਦੇ ਵਿਚਾਰਾਂ ਦੀ ਨੁਮਾਇੰਦਗੀ ਨਹੀਂ ਕਰਦੇ।  ਇਸ ਤੋਂ ਬਾਅਦ ਮਾਲਦੀਵ ਸਰਕਾਰ ਨੇ ਕਥਿਤ ਤੌਰ ’ਤੇ ਉਨ੍ਹਾਂ ਤਿੰਨ ਮੰਤਰੀਆਂ ਨੂੰ ਮੁਅੱਤਲ ਕਰ ਦਿਤਾ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਵਿਰੁਧ ਅਪਮਾਨਜਨਕ ਟਿਪਣੀ ਕੀਤੀ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁਧ ਅਪਮਾਨਜਨਕ ਟਿਪਣੀਆਂ ਕਰਨ ਵਾਲੇ ਮਾਲਦੀਵ ਦੇ ਤਿੰਨ ਮੰਤਰੀ - ਮਰੀਅਮ ਸ਼ੀਊਨਾ, ਮਾਲਸ਼ਾ ਅਤੇ ਹਸਨ ਜ਼ੀਹਾਨ - ਨੂੰ ਮੁਅੱਤਲ ਕਰ ਦਿਤਾ ਗਿਆ। 

ਇਹ ਵੀ ਪੜ੍ਹੋ: Health news: ਸਰਦੀਆਂ ਕਾਰਨ ਵਧਦੇ ਦਿਲ ਦਾ ਦੌਰੇ, ਅੱਖਾਂ ਨਾਲ ਜੁੜੀਆਂ ਪੇਚੀਦਗੀਆਂ ਤੋਂ ਸਿਹਤ ਮਾਹਰਾਂ ਨੇ ਕੀਤਾ ਚੌਕਸ

ਮਾਲਦੀਵ ਦੇ ਵਿਰੋਧੀ ਨੇਤਾਵਾਂ ਨੇ ਮੰਤਰੀਆਂ ਦੀ ਸਖ਼ਤ ਨਿੰਦਾ ਕੀਤੀ ਸੀ, ਜਿਸ ਤੋਂ ਬਾਅਦ ਮਾਲਦੀਵ ਸਰਕਾਰ ਨੇ ਇਕ ਬਿਆਨ ਜਾਰੀ ਕੀਤਾ ਸੀ। ਮਾਲਦੀਵ ਦੇ ਵਿਦੇਸ਼ ਮੰਤਰਾਲੇ ਨੇ ਐਤਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਉਹ ਵਿਦੇਸ਼ੀ ਨੇਤਾਵਾਂ ਅਤੇ ਉੱਚ ਅਧਿਕਾਰੀਆਂ ਵਿਰੁਧ ਸੋਸ਼ਲ ਮੀਡੀਆ ਮੰਚਾਂ ’ਤੇ ਕੀਤੀਆਂ ਗਈਆਂ ਅਪਮਾਨਜਨਕ ਟਿਪਣੀਆਂ ਤੋਂ ਜਾਣੂ ਹਨ। ਇਸ ’ਚ ਕਿਹਾ ਗਿਆ ਹੈ, ‘‘ਇਹ ਵਿਚਾਰ ਨਿੱਜੀ ਹਨ ਅਤੇ ਮਾਲਦੀਵ ਸਰਕਾਰ ਦੇ ਵਿਚਾਰਾਂ ਦੀ ਨੁਮਾਇੰਦਗੀ ਨਹੀਂ ਕਰਦੇ।’’

ਇਹ ਵੀ ਪੜ੍ਹੋ: Punjab News: ਜਿਹੜਾ ਆਮ ਲੋਕਾਂ ਲਈ ਲੜਦਾ, ਭਾਜਪਾ ਉਸ ਨੂੰ ਜੇਲ੍ਹ ਭੇਜ ਦਿੰਦੀ- CM ਭਗਵੰਤ ਮਾਨ

ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਮਾਲਦੀਵ ਦੇ ਇਕ ਮੰਤਰੀ ਅਤੇ ਕੁੱਝ ਹੋਰ ਨੇਤਾਵਾਂ ਨੇ ਲਕਸ਼ਦੀਪ ਦੇ ਇਕ ਸਮੁੰਦਰੀ ਕੰਢੇ ’ਤੇ ਮੋਦੀ ਦਾ ਵੀਡੀਉ ਪੋਸਟ ਕੀਤੇ ਜਾਣ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਉਨ੍ਹਾਂ ਵਿਰੁਧ ਅਪਮਾਨਜਨਕ ਟਿਪਣੀਆਂ ਕੀਤੀਆਂ ਸਨ।  ਮਾਲਦੀਵ ਸਰਕਾਰ ਨੇ ਕਿਹਾ ਕਿ ਉਸ ਦਾ ਮੰਨਣਾ ਹੈ ਕਿ ਪ੍ਰਗਟਾਵੇ ਦੀ ਆਜ਼ਾਦੀ ਦੀ ਵਰਤੋਂ ਲੋਕਤੰਤਰੀ ਅਤੇ ਜ਼ਿੰਮੇਵਾਰ ਤਰੀਕੇ ਨਾਲ ਕੀਤੀ ਜਾਣੀ ਚਾਹੀਦੀ ਹੈ ਅਤੇ ਨਫ਼ਰਤ ਅਤੇ ਨਕਾਰਾਤਮਕਤਾ ਨਹੀਂ ਫੈਲਾਉਣੀ ਚਾਹੀਦੀ ਅਤੇ ਮਾਲਦੀਵ ਅਤੇ ਇਸ ਦੇ ਕੌਮਾਂਤਰੀ ਭਾਈਵਾਲਾਂ ਵਿਚਾਲੇ ਨੇੜਲੇ ਸਬੰਧਾਂ ਵਿਚ ਰੁਕਾਵਟ ਨਹੀਂ ਪਾਉਣੀ ਚਾਹੀਦੀ। 

ਇਸ ਨੇ ਚੇਤਾਵਨੀ ਦਿਤੀ ਕਿ ਸਰਕਾਰ ਦੇ ਸਬੰਧਤ ਅਧਿਕਾਰੀ ਅਜਿਹੀਆਂ ਅਪਮਾਨਜਨਕ ਟਿਪਣੀਆਂ ਕਰਨ ਵਾਲਿਆਂ ਵਿਰੁਧ ਕਾਰਵਾਈ ਕਰਨ ਤੋਂ ਨਹੀਂ ਝਿਜਕਣਗੇ।  ਇਸ ਦੌਰਾਨ ਐਤਵਾਰ ਨੂੰ ਸਾਬਕਾ ਰਾਸ਼ਟਰਪਤੀ ਮੁਹੰਮਦ ਨਸ਼ੀਦ ਨੇ ਇਨ੍ਹਾਂ ਟਿਪਣੀਆਂ ਨੂੰ ‘ਭਿਆਨਕ’ ਕਰਾਰ ਦਿਤਾ ਅਤੇ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਦੀ ਸਰਕਾਰ ਨੂੰ ਇਨ੍ਹਾਂ ਤੋਂ ਦੂਰੀ ਬਣਾਉਣ ਦੀ ਅਪੀਲ ਕੀਤੀ। 

ਉਨ੍ਹਾਂ ਨੇ ਸੋਸ਼ਲ ਮੀਡੀਆ ਮੰਚ ਐਕਸ ’ਤੇ ਕਿਹਾ, ‘‘ਮੈਂ ਮਾਲਦੀਵ ਸਰਕਾਰ ਦੇ ਅਧਿਕਾਰੀ ਸ਼ਿਉਨਾ ਵਲੋਂ ਦੁਨੀਆਂ ਦੇ ਇਕ ਪ੍ਰਮੁੱਖ ਨੇਤਾ ਪ੍ਰਤੀ ਅਪਮਾਨਜਨਕ ਭਾਸ਼ਾ ਦੀ ਨਿੰਦਾ ਕਰਦਾ ਹਾਂ। ਮੁਇਜ਼ੂ ਨੂੰ ਇਨ੍ਹਾਂ ਟਿਪਣੀਆਂ ਤੋਂ ਦੂਰੀ ਬਣਾ ਲੈਣੀ ਚਾਹੀਦੀ ਹੈ ਅਤੇ ਭਾਰਤ ਨੂੰ ਸਪੱਸ਼ਟ ਭਰੋਸਾ ਦੇਣਾ ਚਾਹੀਦਾ ਹੈ ਕਿ ਇਹ ਟਿਪਣੀਆਂ ਸਰਕਾਰ ਦੀ ਨੀਤੀ ਨੂੰ ਨਹੀਂ ਦਰਸਾਉਂਦੀਆਂ।’’ ਮਾਲਦੀਵ ਦੇ ਸਾਬਕਾ ਉਪ ਰਾਸ਼ਟਰਪਤੀ ਅਹਿਮਦ ਅਦੀਬ ਨੇ ਮਾਲਦੀਵ ਦੇ ਸਿਆਸਤਦਾਨਾਂ ਦੇ ਇਕ ਸਮੂਹ ਵਲੋਂ ਪ੍ਰਧਾਨ ਮੰਤਰੀ ਮੋਦੀ ਵਿਰੁਧ ਕੀਤੀ ਗਈ ਅਪਮਾਨਜਨਕ ਟਿਪਣੀ ਦੀ ਸਖ਼ਤ ਨਿੰਦਾ ਕੀਤੀ ਹੈ। (ਪੀਟੀਆਈ)

 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart from Three Maldivian ministers suspended for making objectionable comments against PM Modi News in punjabi stay tuned to Rozana Spokesman)

Tags: spokesmantv

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement