ਹੁਣ 250 ਰੁਪਏ ‘ਚ ਹਾਸਲ ਕਰੋ Netflix ਸਬਸਕ੍ਰਿਪਸ਼ਨ
Published : Apr 8, 2019, 1:06 pm IST
Updated : Apr 8, 2019, 1:06 pm IST
SHARE ARTICLE
Get Netflix subscription now at 250 rupees
Get Netflix subscription now at 250 rupees

ਇਹ ਦੁਨੀਆ ਦਾ ਸਭ ਤੋਂ ਸਸਤਾ ਪਲੈਨ ਹੋਵੇਗਾ

ਨਵੀ ਦਿੱਲੀ: ਭਾਰਤ ‘ਚ ਵੀਡੀਓ ਸਟ੍ਰੀਮਿੰਗ ਪਲੇਟਫਾਰਮ ਕਾਫੀ ਜ਼ਿਆਦਾ ਪ੍ਰਸਿੱਧ ਹੋ ਰਹੇ ਹਨ ਜਿਸ ‘ਚ ਨੈੱਟਫਲਿਕਸ, ਹੌਟਸਟਾਰ ਅਤੇ ਅਮੇਜਨ ਪ੍ਰਾਈਮ ਜਿਹੇ ਵੀਡੀਓ ਸਟ੍ਰੀਮਿੰਗ ਪਲੇਟਫਾਰਮ ਸ਼ਾਮਲ ਹਨ। ਪਰ ਲੋਕਾਂ ਵਿਚ ਸਭ ਤੋਂ ਵੱਡਾ ਮੁੱਦਾ ਹੈ ਇਨ੍ਹਾਂ ਦੇ ਸਬਸਕ੍ਰਿਪਸ਼ਨ ਪੈਕਸ ਦੀ ਕੀਮਤ, ਜਿਸ ਕਰਕੇ ਉਹ ਇਨ੍ਹਾਂ ਪਲੇਟਫਾਰਮਸ ਦਾ ਲਾਭ ਉਠਾਉਣ ਤੋਂ ਝਿਜਕਦੇ ਹਨ। ਪਹਿਲਾਂ ਨੈੱਟਫਲਿਕਸ ਇੱਕ ਮਹੀਨਾ ਫਰੀ ਸਬਸਕ੍ਰਿਪਸ਼ਨ ਦੇਣ ਤੋਂ ਬਾਅਦ ਦੂਜੇ ਮਹੀਨੇ ਤੋਂ ਪੈਸੇ ਲੈਣਾ ਸ਼ੁਰੂ ਕਰਦਾ ਸੀ।

NetflixNetflix

ਅਜਿਹਾ ਕਾਫੀ ਲੋਕਾਂ ਨੇ ਕੀਤਾ ਜਿਨ੍ਹਾਂ ਨੇ ਨੈੱਟਫਲਿਕਸ ਮੁਫ਼ਤ ‘ਚ ਇਸਤੇਮਾਲ ਕਰਨ ਤੋਂ ਬਾਅਦ ਉਸ ਦੀ ਸਬਸਕ੍ਰਿਪਸ਼ਨ ਲਈ ਹੀ ਨਹੀਂ। ਅਜਿਹੇ ਲੋਕਾਂ ‘ਚ ਭਾਰਤੀ ਲੋਕ ਸਭ ਤੋਂ ਜ਼ਿਆਦਾ ਸੀ। ਹੁਣ ਨੈੱਟਫਲਿਕਸ ਨੇ ਸਿਰਫ਼ 250 ਰੁਪਏ ਦੇ ਸਬਸਕ੍ਰਿਪਸ਼ਨ ਦੀ ਟੈਸਟਿੰਗ ਪਲੈਨਿੰਗ ਕੀਤੀ ਹੈ। ਜੇਕਰ ਇਹ ਕਾਮਯਾਬ ਹੁੰਦਾ ਹੈ ਤਾਂ ਇਹ ਦੁਨੀਆ ਦਾ ਸਭ ਤੋਂ ਸਸਤਾ ਪਲੈਨ ਹੋਵੇਗਾ। ਨੈੱਟਫਲਿਕਸ ਦਾ ਇਹ ਪਲੈਨ ਸਿਰਫ਼ ਮੋਬਾਈਲ ਅਤੇ ਟੈਬਲੇਟ ਲਈ ਹੋਵੇਗਾ।

ਇਸ ਪਲੈਨ ਤਹਿਤ ਐਚਡੀ ਅਤੇ ਅਲਟ੍ਰਾ ਐਚਡੀ ਕੰਟੇਂਟ ਨਹੀਂ ਮਿਲੇਗਾ। ਇਸ ਦੇ ਨਾਲ ਹੀ ਇੱਕ ਹੀ ਡਿਵਾਈਸ ‘ਤੇ ਨੈੱਟਫਲਿਕਸ ਦਾ ਇਸਤੇਮਾਲ ਕੀਤਾ ਜਾ ਸਕੇਗਾ। 250 ਰੁਪਏ ਦੇ ਪਲਾਨ ‘ਚ ਅਨਲਿਮਟਿਡ ਫ਼ਿਲਮਾਂ ਅਤੇ ਟੀਵੀ ਪ੍ਰੋਗਰਾਮ ਦੇਖੇ ਜਾ ਸਕਦੇ ਹਨ। ਇਸ ਤੋਂ ਇਲਾਵਾ ਕੰਪਨੀ ਹੋਰ ਪਲੈਨ ਦੀ ਟੈਸਟਿੰਗ ਕਰ ਰਿਹਾ ਹੈ ਜਿਸ ਦੀ ਚਾਰਜਿੰਗ 125 ਰੁਪਏ ਪ੍ਰਤੀ ਮਹੀਨਾ ਹੋ ਸਕਦੀ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Amritpal Singh Jail ’ਚੋਂ ਭਰੇਗਾ ਨਾਮਜ਼ਦਗੀ, Kejriwal ਨੂੰ ਲੈ ਕੇ ਵੱਡੀ ਖ਼ਬਰ, ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ LIVE

10 May 2024 3:56 PM

Sukhpal Khaira ਤੇ Meet Hayer ਦੇ ਮੁਕਾਬਲੇ ਨੂੰ ਲੈ ਕੇ ਫਸ ਗਏ ਸਿੰਗ, Simranjit Mann ਵਾਲਿਆਂ ਨੇ ਲਾ ਦਿੱਤੀ ਤਹਿ.

10 May 2024 1:43 PM

ਕੀ Brinder Dhillon ਛੱਡ ਰਹੇ ਹਨ Congress? Goldy ਤੇ Chuspinderbir ਤੋਂ ਬਾਅਦ ਅਗਲਾ ਕਿਹੜਾ ਲੀਡਰ

10 May 2024 12:26 PM

Corona ਦੇ ਟੀਕੇ ਕਿਉਂ ਬਣ ਰਹੇ ਨੇ ਮੌਤ ਦਾ ਕਾਰਨ ? ਕਿਸ ਨੇ ਕੀਤਾ ਜ਼ਿੰਦਗੀਆਂ ਨਾਲ ਖਿਲਵਾੜ ?

10 May 2024 8:16 AM

ਬਰੈਂਡਡ ਬੂਟਾ ਦੇ ਸ਼ੌਕੀਨ ਸ਼ੂਟਰ, ਮਨੀ ਬਾਊਂਸਰ ਦੇ ਪਿੰਡ ਦਾ ਮੁੰਡਾ ਹੀ ਬਣਿਆ ਵੈਰੀ, ਇਕ ਸ਼ੂਟਰ ਮਨੀ ਦੇ ਪਿੰਡ ਦਾ.....

09 May 2024 4:50 PM
Advertisement