
ਲੇਹ ਵਿਚ ਪਿਆ ਦਿਲ ਦਾ ਦੌਰਾ
ਨਵੀਂ ਦਿੱਲੀ: ਪੇਪਰਫ੍ਰਾਈ ਦੇ ਸਹਿ-ਸੰਸਥਾਪਕ ਅਤੇ ਸੀ.ਈ.ਓ. ਅੰਬਰੀਸ਼ ਮੂਰਤੀ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ। ਜਦੋਂ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ, ਉਸ ਸਮੇਂ ਉਹ ਲੇਹ ਵਿਚ ਸਨ। ਅੰਬਰੀਸ਼ ਨੇ ਆਸ਼ੀਸ਼ ਸ਼ਾਹ ਦੇ ਨਾਲ 2012 ਵਿਚ ਮੁੰਬਈ ਵਿਚ ਫਰਨੀਚਰ ਅਤੇ ਹੋਮ ਡੈਕੋਰ ਕੰਪਨੀ ਦੀ ਸਥਾਪਨਾ ਕੀਤੀ ਸੀ। ਉਹ ਆਈ.ਆਈ.ਐਮ. ਕਲਕੱਤਾ ਦੇ ਸਾਬਕਾ ਵਿਦਿਆਰਥੀ ਅਤੇ ਟ੍ਰੈਕਿੰਗ ਦੇ ਸ਼ੌਕੀਨ ਸਨ। ਪੇਪਰਫ੍ਰਾਈ ਤੋਂ ਪਹਿਲਾਂ, ਅੰਬਰੀਸ਼ ਈਬੇ ਵਿਚ ਕੰਟਰੀ ਮੈਨੇਜਰ ਸਨ।
ਇਹ ਵੀ ਪੜ੍ਹੋ: ਕੇਜਰੀਵਾਲ ਕੈਬਨਿਟ 'ਚ ਵੱਡਾ ਬਦਲਾਅ, ਆਤਿਸ਼ੀ ਨੂੰ ਸੌਂਪੇ ਦੋ ਹੋਰ ਵਿਭਾਗ
ਪੇਪਰਫ੍ਰਾਈ ਦੇ ਇਕ ਹੋਰ ਸਹਿ-ਸੰਸਥਾਪਕ ਆਸ਼ੀਸ਼ ਸ਼ਾਹ ਨੇ ਐਕਸ ਪੋਸਟ 'ਚ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਲਿਖਿਆ, “ਇਹ ਦੱਸਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ ਕਿ ਮੇਰੇ ਦੋਸਤ, ਸਲਾਹਕਾਰ, ਭਰਾ ਅੰਬਰੀਸ਼ ਮੂਰਤੀ ਨਹੀਂ ਰਹੇ। ਅਸੀਂ ਬੀਤੀ ਰਾਤ ਲੇਹ ਵਿਚ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਨੂੰ ਗੁਆ ਦਿਤਾ। ਕਿਰਪਾ ਕਰਕੇ ਉਨ੍ਹਾਂ ਦੇ ਪ੍ਰਵਾਰ ਅਤੇ ਕਰੀਬੀਆਂ ਲਈ ਅਰਦਾਸ ਕਰੋ”।