
ਮੋਟਰਸਾਈਕਲ ਰੇਸਿੰਗ ਚੈਂਪੀਅਨਸ਼ਿਪ ਦੌਰਾਨ ਲੱਗੀ ਸਿਰ 'ਤੇ ਸੱਟ
ਬੈਂਗਲੁਰੂ : ਮਦਰਾਸ ਇੰਟਰਨੈਸ਼ਨਲ ਸਰਕਟ 'ਤੇ MRF MMSC FMSCI ਇੰਡੀਅਨ ਨੈਸ਼ਨਲ ਮੋਟਰਸਾਈਕਲ ਰੇਸਿੰਗ ਚੈਂਪੀਅਨਸ਼ਿਪ 2023 ਦੇ ਤੀਜੇ ਗੇੜ ਦੌਰਾਨ ਹੋਏ ਹਾਦਸੇ ਤੋਂ ਬਾਅਦ ਬੈਂਗਲੁਰੂ ਦੇ 13 ਸਾਲ ਦੇ ਹੋਨਹਾਰ ਬਾਈਕ ਰਾਈਡਰ ਕੋਪਰਮ ਸ਼੍ਰੇਅਸ ਹਰੀਸ਼ ਦੀ ਮੌਤ ਹੋ ਗਈ। ਇਹ ਘਟਨਾ ਰੂਕੀ ਰੇਸ ਸ਼ੁਰੂ ਹੋਣ ਤੋਂ ਤੁਰਤ ਬਾਅਦ ਵਾਪਰੀ, ਜਿਸ ਲਈ ਉਸ ਨੇ ਪੋਲ ਪੋਜੀਸ਼ਨ 'ਤੇ ਕੁਆਲੀਫਾਈ ਕੀਤਾ ਸੀ। ਇਕ ਮੋੜ ਤੋਂ ਬਾਹਰ ਨਿਕਲਦੇ ਸਮੇਂ ਸ਼੍ਰੇਅਸ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਡਿੱਗ ਗਿਆ ਜਿਸ ਕਾਰਨ ਉਸ ਦੇ ਸਿਰ ਵਿਚ ਗੰਭੀਰ ਸੱਟਾਂ ਲੱਗੀਆਂ।
ਇਹ ਵੀ ਪੜ੍ਹੋ: ’ਵਰਸਿਟੀਆਂ ’ਚ ਐੱਸ.ਸੀ., ਐੱਸ.ਟੀ. ਵਿਦਿਆਰਥੀਆਂ ਨਾਲ ਵਿਤਕਰੇ ਨੂੰ ਰੋਕਣ ਲਈ ਮਾਹਰਾਂ ਦੀ ਕਮੇਟੀ ਦਾ ਗਠਨ
ਦੌੜ ਨੂੰ ਤੁਰਤ ਰੋਕ ਦਿਤਾ ਗਿਆ ਅਤੇ ਸ਼੍ਰੇਅਸ ਹਰੀਸ਼ ਨੂੰ ਟਰੈਕ 'ਤੇ ਖੜੀ ਟਰਾਮਾ ਕੇਅਰ ਐਂਬੂਲੈਂਸ ਰਾਹੀਂ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ। ਹਸਪਤਾਲ ਪਹੁੰਚਣ 'ਤੇ ਉਸ ਨੂੰ ਮ੍ਰਿਤਕ ਐਲਾਨ ਦਿਤਾ ਗਿਆ।
ਇਹ ਵੀ ਪੜ੍ਹੋ: ਜੁਲਾਈ ’ਚ ਹਰਿਆਣਾ ਅੰਦਰ 59 ਫ਼ੀ ਸਦੀ, ਪੰਜਾਬ ’ਚ 44 ਫ਼ੀ ਸਦੀ ਵੱਧ ਮੀਂਹ ਦਰਜ ਕੀਤਾ ਗਿਆ
ਇਸ ਦੁਖਦਾਈ ਘਟਨਾ ਤੋਂ ਬਾਅਦ, ਸਪੋਰਟਸ ਕਲੱਬ ਦੇ ਪ੍ਰਮੋਟਰਾਂ ਨੇ ਸ਼ਨੀਵਾਰ ਅਤੇ ਐਤਵਾਰ ਨੂੰ ਹੋਣ ਵਾਲੇ ਬਾਕੀ ਦੇ ਪ੍ਰੋਗਰਾਮਾਂ ਨੂੰ ਰੱਦ ਕਰ ਦਿਤਾ। ਸ਼੍ਰੇਅਸ ਦਾ ਜਨਮ 26 ਜੁਲਾਈ 2010 ਨੂੰ ਹੋਇਆ ਸੀ ਅਤੇ ਉਹ ਬੈਂਗਲੁਰੂ ਦੇ ਕੇਨਸਰੀ ਸਕੂਲ ਦਾ ਵਿਦਿਆਰਥੀ ਸੀ ਅਤੇ ਬਾਈਕ ਰੇਸਿੰਗ ਦੀ ਦੁਨੀਆਂ ਵਿਚ ਇਕ ਉੱਭਰਦਾ ਸਿਤਾਰਾ ਸੀ। ਉਸ ਨੇ ਕੌਮੀ ਪੱਧਰ 'ਤੇ ਕਈ ਦੌੜਾਂ ਜਿੱਤੀਆਂ ਅਤੇ ਪੈਟ੍ਰੋਨਾਸ ਰੂਕੀ ਵਰਗ ਵਿਚ ਮੁਕਾਬਲਾ ਕਰਦੇ ਹੋਏ ਰਾਸ਼ਟਰੀ ਪੱਧਰ 'ਤੇ ਲਗਾਤਾਰ ਚਾਰ ਦੌੜਾਂ ਜਿੱਤੀਆਂ।
ਇਸ ਸਾਲ ਭਾਰਤੀ ਮੋਟਰਸਪੋਰਟ 'ਚ ਇਹ ਦੂਜਾ ਅਜਿਹਾ ਹਾਦਸਾ ਹੈ। ਇਸ ਤੋਂ ਪਹਿਲਾਂ ਜਨਵਰੀ ਵਿਚ, ਮਦਰਾਸ ਇੰਟਰਨੈਸ਼ਨਲ ਸਰਕਟ ਵਿਚ MRF MMSC FMSCI ਇੰਡੀਅਨ ਨੈਸ਼ਨਲ ਕਾਰ ਰੇਸਿੰਗ ਚੈਂਪੀਅਨਸ਼ਿਪ 2022 ਦੇ ਦੂਜੇ ਦੌਰ ਵਿਚ ਇਕ ਦੁਰਘਟਨਾ ਤੋਂ ਬਾਅਦ 59 ਸਾਲਾ ਰੇਸਰ ਕੇ ਕੁਮਾਰ ਦੀ ਹਸਪਤਾਲ ਵਿਚ ਮੌਤ ਹੋ ਗਈ ਸੀ।